ਨਵੀਂ ਦਿੱਲੀ– ਦੇਸ਼ ਦੀਆਂ ਦੋ ਵੱਡੀਆਂ ਸੀਮੈਂਟ ਕੰਪਨੀਆਂ ਹੋਰ ਛੋਟੀਆਂ ਸੀਮੈਂਟ ਇਕਾਈਆਂ ਨੂੰ ਖਰੀਦਣ ਦੀ ਤਿਆਰੀ ’ਚ ਹਨ। ਇਕ ਪਾਸੇ ਮੱਧ ਪ੍ਰਦੇਸ਼ ’ਚ ਇੰਡੀਆ ਸੀਮੈਂਟ ਦੀ ਐਕਵਾਇਰਮੈਂਟ ਲਈ ਜੇ. ਐੱਸ. ਡਬਲਯੂ. ਸੀਮੈਂਟ ਤਿਆਰ ਅਤੇ ਉੱਥੇ ਹੀ ਦੂਜੇ ਪਾਸੇ ਅਡਾਨੀ ਗਰੁੱਪ ਵੀ ਜੇ. ਪੀ. ਸੀਮੈਂਟ ਦੀ ਇਕਾਈ ਨੂੰ ਐਕਵਾਇਰ ਕਰ ਸਕਦਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਐਕਵਾਇਰਮੈਂਟ ਨਾਲ ਸੀਮੈਂਟ ਉਦਯੋਗ ਏਕੀਕਰਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਬੈਂਕਿੰਗ ਸੂਤਰਾਂ ਦੀ ਮੰਨੀਏ ਤਾਂ ਜੇ. ਐੱਸ. ਡਬਲਯੂ ਨੇ ਅਲਟ੍ਰਾਟੈੱਕ ਸੀਮੈਂਟ ਨੂੰ ਐਕਵਾਇਰਮੈਂਟ ਦੀ ਇਸ ਦੌੜ ’ਚ ਪਛਾੜ ਦਿੱਤਾ ਹੈ ਅਤੇ ਇੰਡੀਆ ਸੀਮੈਂਟਸ ਦੀ ਰਾਜਸਥਾਨ ਇਕਾਈ ਦੀ ਐਕਵਾਇਰਮੈਂਟ ਲਈ ਬਿਹਤਰ ਪੇਸ਼ਕਸ਼ ਕਰ ਕੇ ਇਸ ਦੌੜ ’ਚ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਸੀਮੈਂਟ ਉਦਯੋਗ ਏਕੀਕਰਨ ਵੱਲ ਵਧ ਰਿਹਾ ਹੈ, ਜਿੱਥੇ 3 ਵੱਡੀਆਂ ਕੰਪਨੀਆਂ ਵਲੋਂ ਛੋਟੀਆਂ ਕੰਪਨੀਆਂ ਅਤੇ ਉਨ੍ਹਾਂ ਦੀਆਂ ਇਕਾਈਆਂ ਦੀ ਐਕਵਾਇਰਮੈਂਟ ਕੀਤੇ ਜਾਣ ਦੀ ਸੰਭਾਵਨਾ ਹੈ।
ਅਲਟ੍ਰਾਟੈੱਕ ਨੇ ਪਹਿਲਾਂ ਜੇ. ਪੀ. ਦੇ ਸੀਮੈਂਟ ਕਾਰੋਬਾਰ ਦੀ ਐਕਵਾਇਰਮੈਂਟ ਕੀਤੀ ਸੀ ਪਰ ਕੁੱਝ ਇਕਾਈਆਂ ਹਾਲੇ ਵੀ ਜੇ. ਪੀ. ਸਮੂਹ ਦੇ ਕੋਲ ਸਨ, ਜਿਸ ਨੂੰ ਅਡਾਨੀ ਸਮੂਹ ਨੂੰ ਵੇਚਿਆ ਜਾ ਰਿਹਾ ਹੈ। ਜੇ. ਪੀ. ਸਮੂਹ ਦੀਆਂ ਕੰਪਨੀਆਂ ਜੈਪ੍ਰਕਾਸ਼ ਐਸੋਸੀਏਟਸ ਨੇ ਸੋਮਵਾਰ ਨੂੰ ਪਹਿਲਾਂ ਹੋਈ ਬੋਰਡ ਬੈਠਕ ’ਚ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ। ਸੋਮਵਾਰ ਸੇਵੇਰ ਦੇ ਕਾਰੋਬਾਰ ’ਚ ਜੈਪ੍ਰਕਾਸ਼ ਐਸੋਸੀਏਟਸ ਦੇ ਸ਼ੇਅਰਾਂ ’ਚ 5 ਫੀਸਦੀ ਦੀ ਤੇਜ਼ੀ ਰਹੀ।
ਇਹ ਐਕਵਾਇਰਮੈਂਟ ਅਡਾਨੀ ਦੀ 2030 ਤੱਕ ਭਾਰਤ ਦੀ ਮੋਹਰੀ ਸੀਮੈਂਟ ਕੰਪਨੀ ਬਣਨ ਦੀ ਯੋਜਨਾ ਨੂੰ ਇਕ ਵੱਡਾ ਬੜ੍ਹਾਵਾ ਹੈ। ਸਮੂਹ 2030 ਤੱਕ ਆਪਣੀ ਸਮਰੱਥਾ ਨੂੰ ਮੌਜੂਦਾ 70 ਲੱਖ ਟਨ ਪ੍ਰਤੀ ਸਾਲ (ਐੱਮ. ਟੀ. ਪੀ. ਏ.) ਤੋਂ ਵਧਾ ਕੇ 140 ਐੱਮ. ਟੀ. ਪੀ. ਏ. ਕਰਨ ਦਾ ਟੀਚਾ ਬਣਾ ਰਿਹਾ ਹੈ। ਇਸ ਦੇ ਮੁਕਾਬਲੇਬਾਜ਼ ਅਲਟ੍ਰਾਟੈੱਕ ਨੇ ਵੀ ਆਪਣੀ ਇਸੇ ਮਿਆਦ ’ਚ ਆਪਣੀ ਮੌਜੂਦਾ ਸਮਰੱਥਾ ਨੂੰ 120 ਐੱਮ. ਟੀ. ਪੀ. ਏ. ਤੋਂ ਵਧਾ ਕੇ 160 ਐੱਮ. ਟੀ. ਪੀ. ਏ. ਕਰਨ ਦਾ ਐਲਾਨ ਕੀਤਾ ਹੈ। ਜੇ. ਪੀ. ਸਮੂਹ ਦੀ ਸਹਾਇਕ ਕੰਪਨੀ ਜੇ. ਪੀ. ਵੀ. ਐੱਲ. ਸਮੇਤ ਮੌਜੂਦਾ ਸਮੇਂ ’ਚ 10.55 ਐੱਮ. ਟੀ. ਪੀ. ਏ. ਦੀ ਸਥਾਪਿਤ ਸੀਮੈਂਟ ਸਮਰੱਥਾ ਅਤੇ 339 ਮੈਗਾਵਾਟ ਦੀ ਕੈਪਟਿਵ ਪਾਵਰ ਹੈ।
ਜੇ. ਪੀ. ਸ਼ਾਹਬਾਦ ਸੀਮੈਂਟ ਪਲਾਂਟ ਦੇ 1.2 ਕਰੋੜ ਟਨ ਵਿਸਤਾਰ ਨੂੰ ਲਾਗੂ ਕਰਨ ਨੂੰ ਰੋਕ ਦਿੱਤ ਗਿਆ ਹੈ। ਦੂਜੇ ਪਾਸੇ ਜੇ. ਐੱਸ. ਡਬਲਯੂ. ਸੀਮੈਂਟ, ਜਿਸ ਨੇ ਅੰਬੂਜਾ ਸੀਮੈਂਟਸ ਲਈ 7 ਬਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਸੀ, ਇੰਡੀਆ ਸੀਮੈਂਟਸ ਦੀਆਂ ਇਕਾਈਆਂ ਦੀ ਐਕਵਾਇਰਮੈਂਟ ਨੂੰ ਲੈ ਕੇ ਸਖਤ ਹੁੰਦੀ ਨਜ਼ਰ ਆ ਰਹੀ ਹੈ। ਇੰਡੀਆ ਸੀਮੈਂਟਸ ਪਿਛਲੇ ਸਾਲ ਮੱਧ ਪ੍ਰਦੇਸ਼ ’ਚ 30 ਲੱਖ ਟਨ ਪ੍ਰਤੀ ਸਾਲ (ਐੱਮ. ਟੀ. ਪੀ. ਏ.) ਪਲਾਂਟ ਲਗਾਉਣ ’ਤੇ ਵਿਚਾਰ ਕਰ ਰਹੀ ਸੀ ਅਤੇ ਇਸ ਲਈ ਜ਼ਮੀਨ ਐਕਵਾਇਰਮੈਂਟ ਸ਼ੁਰੂ ਹੋ ਗਈ ਸੀ। ਇਹ ਯੋਜਨਾ ਚੂਨਾ ਪੱਥਰ ਨਾਲ ਵੀ ਜੁੜੀ ਹੋਈ ਹੈ ਜੋ ਸੀਮੈਂਟ ਬਣਾਉਣ ’ਚ ਇਕ ਪ੍ਰਮੁੱਖ ਕੱਚਾ ਮਾਲ ਹੈ।
ਮਈ ’ਚ ਇੰਡੀਆ ਸੀਮੈਂਟਸ ਨੇ ਸੰਕੇਤ ਦਿੱਤਾ ਸੀ ਕਿ ਉਹ ਕਰਜ਼ਾ ਘੱਟ ਕਰਨ ਲਈ ਆਪਣੀ ਕੁੱਝ ਜ਼ਮੀਨ ਵੇਚਣ ਲਈ ਤਿਆਰ ਹੈ। 31 ਮਾਰਚ 2022 ਤੱਕ ਇੰਡੀਆ ਸੀਮੈਂਟਸ ’ਤੇ 3,039 ਕਰੋੜ ਰੁਪਏ ਦਾ ਸ਼ੁੱਧ ਕਰਜ਼ਾ ਸੀ। ਇਹ ਪਿਛਲੇ ਸਾਲ ਦੀ ਤੁਲਨਾ ’ਚ 1.43 ਫੀਸਦੀ ਦਾ ਵਾਧਾ ਸੀ ਜਦੋਂ ਸ਼ੁੱਧ ਕਰਜ਼ਾ 2,996 ਕਰੋੜ ਰੁਪਏ ਸੀ। ਹਾਲਾਂਕਿ ਜੇ. ਐੱਸ. ਡਬਲਯੂ. ਅਤੇ ਅਡਾਨੀ ਸਮੂਹ ਦੇ ਬੁਲਾਰਿਆਂ ਨੇ ਇਸ ਵਿਸ਼ੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਸੂਤਰਾਂ ਅਨੁਸਾਰ ਸੌਰਵ ਗਾਂਗੁਲੀ ਦੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਪ੍ਰਧਾਨ ਲਈ ਭਾਰਤ ਦੇ ਪ੍ਰਤੀਨਿਧੀ ਬਣਨ ਦੀ ਸੰਭਾਵਨਾ ਹੈ। ਨਾਮਾਂਕਣ 11 ਅਤੇ 12 ਅਕਤੂਬਰ ਨੂੰ ਭੇਜਿਆ ਜਾ ਸਕਦਾ ਹੈ, ਨਾਮਾਂਕਨ ਦੀ ਜਾਂਚ 13 ਅਕਤੂਬਰ ਨੂੰ ਹੋਵੇਗੀ ਅਤੇ ਉਮੀਦਵਾਰ 14 ਅਕਤੂਬਰ ਤੱਕ ਆਪਣਾ ਨਾਮਾਂਕਣ ਵਾਪਸ ਲੈ ਸਕਦੇ ਹਨ। ਇਥੇ 18 ਅਕਤੂਬਰ ਨੂੰ ਚੁਣਾਵ ਹੋਣਗੇ।
ਨਰਾਤਿਆਂ ਦੌਰਾਨ ਟੁੱਟੇ ਸਾਰੇ ਰਿਕਾਰਡ, ਵਾਹਨਾਂ ਦੀ ਵਿਕਰੀ 57 ਫੀਸਦੀ ਵਧੀ
NEXT STORY