ਨਵੀਂ ਦਿੱਲੀ— ਨਵੇਂ ਸਾਲ ਤੋਂ ਕਾਰ ਖਰੀਦਣੀ ਮਹਿੰਗੀ ਹੋਣ ਵਾਲੀ ਹੈ। ਮਾਰੂਤੀ ਸੁਜ਼ੂਕੀ ਤੋਂ ਲੈ ਕੇ ਟੋਇਟਾ ਅਤੇ ਟਾਟਾ ਮੋਟਰਜ਼ ਤਕ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਹੈ ਕਿ ਉਹ ਆਪਣੇ ਰੇਂਜ਼ ਮਾਡਲਾਂ ਦੀ ਕੀਮਤ 2 ਫੀਸਦੀ ਤਕ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਇਸ ਦਾ ਕਾਰਨ ਹੋਰ ਆਟੋ ਕੰਪਨੀਆਂ ਦੀ ਤਰ੍ਹਾਂ ਹੀ ਲਾਗਤ ਵਧਣਾ ਦੱਸਿਆ ਹੈ। ਮੌਜੂਦਾ ਸਮੇਂ ਮਾਰੂਤੀ ਸੁਜ਼ੂਕੀ ਆਪਣੇ ਰੇਂਜ਼ ਮਾਡਲਾਂ 'ਚ ਆਲਟੋ-800 ਤੋਂ ਐੱਸ-ਕਰਾਸ ਤਕ ਦੇ ਮਾਡਲ ਵੇਚਦੀ ਹੈ, ਜਿਨ੍ਹਾਂ ਦੀ ਕੀਮਤ 2.45 ਲੱਖ ਅਤੇ 11.29 ਲੱਖ ਵਿਚਕਾਰ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਜਨਵਰੀ ਤੋਂ 2 ਫੀਸਦੀ ਤਕ ਕੀਮਤਾਂ ਵਧਾਏਗੀ। ਉਨ੍ਹਾਂ ਨੇ ਕਿਹਾ ਕਿ ਕੀਮਤਾਂ 'ਚ ਇਹ ਵਾਧਾ ਵੱਖ-ਵੱਖ ਮਾਡਲਾਂ ਅਤੇ ਪੈਟਰੋਲ-ਡੀਜ਼ਲ ਮਾਡਲ ਦੇ ਹਿਸਾਬ ਨਾਲ ਹੋਵੇਗਾ।
ਉੱਥੇ ਹੀ ਕੰਪਨੀ ਸਾਲ ਦੇ ਅਖੀਰ 'ਤੇ ਸਿਆਜ਼, ਅਰਟਿਗਾ, ਸਵਿਫਟ, ਵੈਗਨਰ, ਆਲਟੋ ਅਤੇ ਹੋਰ ਮਾਡਲਾਂ 'ਤੇ ਭਾਰੀ ਛੋਟ ਦੇ ਰਹੀ ਹੈ। ਕੰਪਨੀ ਵੱਲੋਂ ਇਹ ਆਫਰ ਚੋਣਵੇਂ ਸ਼ਹਿਰਾਂ 'ਚ ਹੀ ਦਿੱਤਾ ਗਿਆ ਹੈ। ਹਾਲਾਂਕਿ ਬਲੇਨੋ, ਨਵੀਂ ਡਿਜ਼ਾਇਰ, ਵਿਟਾਰਾ ਬ੍ਰੇਜ਼ਾ ਅਤੇ ਨਵੀਂ ਐੱਸ.-ਕਰਾਸ 'ਤੇ ਕੋਈ ਆਫਰ ਨਹੀਂ ਹੈ।ਸਿਆਜ਼ ਦੇ ਡੀਜ਼ਲ ਮਾਡਲ 'ਤੇ ਕੰਪਨੀ ਵੱਲੋਂ 40,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ, ਜਦੋਂ ਕਿ ਇਸ ਦੇ ਪੈਟਰੋਲ ਮਾਡਲ 'ਤੇ 30,000 ਰੁਪਏ ਛੋਟ ਹੈ। ਇਸ ਦੇ ਇਲਾਵਾ ਕੰਪਨੀ ਸਿਆਜ਼ ਦੇ ਦੋਵੇਂ ਮਾਡਲਾਂ 'ਤੇ 50,000 ਰੁਪਏ ਤਕ ਦਾ ਐਕਸਚੇਂਜ ਬੋਨਸ ਵੀ ਆਫਰ ਕਰ ਰਹੀ ਹੈ।
ਜੇਕਰ ਆਲਟੋ ਦੀ ਗੱਲ ਕਰੀਏ ਤਾਂ ਆਲਟੋ-800 'ਤੇ 35,000 ਰੁਪਏ ਅਤੇ ਆਲਟੋ ਕੇ-10 'ਤੇ 25,000 ਰੁਪਏ ਦੀ ਛੋਟ ਉਪਲੱਬਧ ਹੈ। ਇਸੇ ਦੇ ਇਲਾਵਾ ਆਲਟੋ ਦੇ ਸਾਰੇ ਮਾਡਲਾਂ 'ਤੇ ਐਕਸਚੇਂਜ ਬੋਨਸ ਵੀ ਉਪਲੱਬਧ ਹੈ, ਜੋ ਕਿ 25,000 ਰੁਪਏ ਤਕ ਹੈ। ਮਾਰੂਤੀ ਸੁਜ਼ੂਕੀ ਸਵਿਫਟ ਦੇ ਡੀਜ਼ਲ ਮਾਡਲ 'ਤੇ 30,000 ਰੁਪਏ ਤਕ ਦੀ ਨਕਦ ਛੋਟ ਅਤੇ ਇਸ ਦੇ ਪੈਟਰੋਲ ਮਾਡਲ 'ਤੇ 20,000 ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਵਿਫਟ 'ਤੇ ਵੀ ਐਕਸਚੇਂਜ ਆਫਰ ਮਿਲ ਰਿਹਾ ਹੈ। ਉੱਥੇ ਹੀ ਅਰਟਿਗਾ ਦੇ ਡੀਜ਼ਲ ਮਾਡਲ 'ਤੇ 40,000 ਰੁਪਏ ਛੋਟ ਦਿੱਤੀ ਜਾ ਰਹੀ ਹੈ। ਜਦੋਂ ਕਿ ਪੈਟਰੋਲ ਮਾਡਲ 'ਤੇ 30,000 ਰੁਪਏ ਤਕ ਦੀ ਛੋਟ ਉਪਲੱਬਧ ਹੈ। ਕੰਪਨੀ ਵੱਲੋਂ ਅਰਟਿਗਾ 'ਤੇ ਵੀ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।ਉੱਥੇ ਹੀ, ਹੁੰਡਈ ਕੰਪਨੀ ਵੀ ਆਪਣੇ ਕੁਝ ਮਾਡਲਾਂ 'ਤੇ ਛੋਟ ਅਤੇ ਫਾਇਦੇ ਦੇ ਰਹੀ ਹੈ, ਜੋ ਕਿ 25 ਦਸੰਬਰ ਤਕ ਉਪਲੱਬਧ ਰਹਿਣਗੇ। ਟਾਟਾ ਮੋਟਰਜ਼ ਵੀ ਆਪਣੇ ਗਾਹਕਾਂ ਨੂੰ ਦਸੰਬਰ ਤਕ ਫਾਇਦੇ ਦੇ ਰਹੀ ਹੈ। ਕੰਪਨੀ ਦੇ ਜਿਨ੍ਹਾਂ ਮਾਡਲਾਂ 'ਤੇ ਬਚਤ ਆਫਰ ਪੇਸ਼ ਕੀਤੇ ਗਏ ਹਨ, ਉਨ੍ਹਾਂ 'ਚ ਹੈਕਸਾ, ਟਿਆਗੋ, ਟਿਗੋਰ, ਜ਼ੈਸਟ ਅਤੇ ਸਟਰੋਮ ਸ਼ਾਮਲ ਹਨ।
ਨਵੇਂ ਸਾਲ ਤੋਂ ਪਹਿਲਾਂ ਲੱਗ ਸਕਦੀ ਹੈ ਪੁਰਾਣੇ ਮਾਲ ਦੀ ਸੇਲ
NEXT STORY