ਨਵੀਂ ਦਿੱਲੀ—ਫਰਵਰੀ 'ਚ ਮਾਰੂਤੀ ਸੁਜ਼ੂਕੀ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ ਦਰ ਸਾਲ ਆਧਾਰ 'ਤੇ ਫਰਵਰੀ 'ਚ ਮਾਰੂਤੀ ਸੁਜ਼ੂਕੀ ਦੀ ਵਿਕਰੀ 15 ਫੀਸਦੀ ਵਧੀ ਹੈ। ਇਸ ਸਾਲ ਫਰਵਰੀ 'ਚ ਮਾਰੂਤੀ ਸੁਜ਼ੂਕੀ ਨੇ ਕੁੱਲ 1.49 ਲੱਖ ਗੱਡੀਆਂ ਵੇਚੀਆਂ ਹਨ। ਉੱਧਰ ਪਿਛਲੇ ਸਾਲ ਫਰਵਰੀ 'ਚ ਮਾਰੂਤੀ ਸੁਜ਼ੂਕੀ ਨੇ ਕੁੱਲ 1.30 ਲੱਖ ਗੱਡੀਆਂ ਵੇਚੀਆਂ ਸਨ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਮਾਰੂਤੀ ਸੁਜ਼ੂਕੀ ਦਾ ਐਕਸਪੋਰਟ 9,545 ਯੂਨਿਟ ਤੋਂ 24.9 ਫੀਸਦੀ ਵਧ ਕੇ 11,924 ਯੂਨਿਟ ਰਿਹਾ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਘਰੇਲੂ ਬਾਜ਼ਾਰ 'ਚ ਮਾਰੂਤੀ ਸੁਜ਼ੂਕੀ ਦੀ ਵਿਕਰੀ 1.21 ਲੱਖ ਯੂਨਿਟ ਤੋਂ 14.2 ਫੀਸਦੀ ਵਧ ਕੇ 1.38 ਲੱਖ ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਮਾਰੂਤੀ ਸੁਜ਼ੂਕੀ ਦੇ ਪੈਸੇਂਜਰ ਵਾਹਨਾਂ ਦੀ ਵਿਕਰੀ 88,541 ਯੂਨਿਟ ਤੋਂ 17.3 ਫੀਸਦੀ ਵਧ ਕੇ 1.03 ਲੱਖ ਯੂਨਿਟ ਰਹੀ ਹੈ।
ਫਰਵਰੀ 'ਚ ਅਸ਼ੋਕ ਲੇਲੈਂਡ ਦੀ ਵਿਕਰੀ 29 ਫੀਸਦੀ ਵਧੀ
NEXT STORY