ਨਵੀਂ ਦਿੱਲੀ— ਕਈ ਵਾਰ ਸਾਡੇ ਸਾਹਮਣੇ ਅਜਿਹੇ ਹਾਲਾਤ ਵੀ ਆ ਜਾਂਦੇ ਹਨ, ਜਦੋਂ ਸਾਨੂੰ ਮੋਬਾਇਲ ਤੋਂ ਕਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਪਰ ਬੈਲੰਸ ਨਹੀਂ ਹੁੰਦਾ ਅਤੇ ਨੇੜੇ ਕੋਈ ਰੀਚਾਰਜ ਦੀ ਦੁਕਾਨ ਵੀ ਨਹੀਂ ਹੁੰਦੀ ਪਰ ਹੁਣ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਕ ਮਿਸਡ ਕਾਲ ਜ਼ਰੀਏ ਤੁਸੀਂ 500 ਰੁਪਏ ਤਕ ਦਾ ਰੀਚਾਰਜ ਕਰਾ ਸਕਦੇ ਹੋ। ਇਸ ਵਾਸਤੇ ਇਕ ਸ਼ਰਤ ਹੈ ਕਿ ਤੁਹਾਡੇ ਕੋਲ ਐੱਚ. ਡੀ. ਐੱਫ. ਸੀ. ਬੈਂਕ ਦਾ ਖਾਤਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਬੈਂਕ ਦੇ ਗਾਹਕ ਹੋ, ਤਾਂ ਤੁਸੀਂ 73080-80808 'ਤੇ ਮਿਸਡ ਕਾਲ ਦੇ ਕੇ ਮੋਬਾਇਲ ਨੂੰ ਰੀਚਾਰਜ ਕਰ ਸਕਦੇ ਹੋ।
ਕੀ ਕਰਨਾ ਹੋਵੇਗਾ?

* ਸਭ ਤੋਂ ਪਹਿਲਾਂ ਤੁਹਾਨੂੰ ਇਹ ਸੇਵਾ ਚਾਲੂ ਕਰਨ ਲਈ ਆਪਣੇ ਰਜਿਸਟਰਡ ਨੰਬਰ ਤੋਂ ਮੈਸੇਜ ਭੇਜਣਾ ਹੋਵੇਗਾ ਅਤੇ ਇਹ ਵੀ ਦੱਸਣਾ ਹੋਵੇਗਾ ਕਿ ਕਿੰਨੇ ਰੁਪਏ ਦਾ ਰੀਚਾਰਜ ਕਰਵਾਉਣਾ ਹੈ। ਇਸ ਲਈ 73080-80808 'ਤੇ ACT <Operator Name> <Last 5 digits of Account Number> ਲਿਖ ਕੇ ਮੈਸੇਜ ਕਰੋ।
* ਮੈਸੇਜ ਭੇਜਦੇ ਹੀ ਸੇਵਾ ਚਾਲੂ ਹੋ ਜਾਵੇਗੀ। ਇਸ ਦੇ ਬਾਅਦ ਜਦੋਂ ਵੀ ਤੁਸੀਂ ਆਪਣੇ ਮੋਬਾਇਲ ਨੰਬਰ ਨੂੰ ਰੀਚਾਰਜ ਕਰਨਾ ਚਾਹੋ ਤਾਂ ਸਿਰਫ 73080-80808 'ਤੇ ਇਕ ਮਿਸਡ ਕਾਲ ਕਰ ਦੇਵੋ।
* ਮਿਸਡ ਕਾਲ ਜ਼ਰੀਏ ਤੁਸੀਂ 10 ਤੋਂ 500 ਰੁਪਏ ਤਕ ਦਾ ਰੀਚਾਰਜ ਕਰਵਾ ਸਕਦੇ ਹੋ। ਜੇਕਰ ਤੁਸੀਂ ਆਪਣਾ ਪਸੰਦੀਦਾ ਰੀਚਾਰਜ ਨਹੀਂ ਚੁਣਦੇ ਹੋ ਤਾਂ ਆਪਣੇ-ਆਪ 50 ਰੁਪਏ ਦਾ ਰੀਚਾਰਜ ਹੁੰਦਾ ਹੈ।

* ਜੇਕਰ ਤੁਸੀਂ ਚਾਹੁੰਦੇ ਹੋ ਕਿ ਮਿਸਡ ਕਾਲ ਕਰਨ 'ਤੇ 100 ਰੁਪਏ ਦਾ ਰੀਚਾਰਜ ਹੋ ਜਾਵੇ ਤਾਂ ਇਸ ਵਾਸਤੇ 'FAV ਤੋਂ ਬਾਅਦ ਖਾਲੀ ਜਗ੍ਹਾ ਛੱਡ ਕੇ ਰੀਚਾਰਜ ਅਮਾਊਂਟ ਲਿਖ ਕੇ 73080-80808 'ਤੇ ਮੈਸੇਜ ਕਰ ਦਿਓ। ਇਸ ਦੇ ਬਾਅਦ ਜਦੋਂ ਵੀ ਤੁਸੀਂ ਮਿਸਡ ਕਾਲ ਕਰੋਗੇ ਤਾਂ 100 ਰੁਪਏ ਦਾ ਰੀਚਾਰਜ ਹੋ ਜਾਵੇਗਾ। ਤੁਸੀਂ ਆਪਣੀ ਮਰਜ਼ੀ ਨਾਲ ਮੈਸੇਜ ਜ਼ਰੀਏ ਰਕਮ ਬਦਲ ਸਕਦੇ ਹੋ, ਯਾਨੀ 10 ਰੁਪਏ ਤੋਂ 500 ਵਿਚਕਾਰ ਦਾ ਰੀਚਾਰਜ ਚੁਣ ਸਕਦੇ ਹੋ।

* ਜਦੋਂ ਤੁਸੀਂ ਮਿਸਡ ਕਾਲ ਕਰੋਗੇ ਤਾਂ ਤੁਰੰਤ ਤੁਹਾਡਾ ਮੋਬਾਇਲ ਰੀਚਾਰਜ ਹੋ ਜਾਵੇਗਾ ਅਤੇ ਤੁਹਾਡੇ ਐੱਚ. ਡੀ. ਐੱਫ. ਸੀ. ਖਾਤੇ 'ਚੋਂ ਪੈਸੇ ਕੱਟ ਜਾਣਗੇ। ਇਸ ਸੁਵਿਧਾ ਦਾ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਜਦੋਂ ਰੀਚਾਰਜ ਕਰਨ ਦੀ ਕੋਈ ਸਹੂਲਤ ਨੇੜੇ ਮੌਜੂਦ ਨਹੀਂ ਹੋਵੇਗੀ ਤਾਂ ਤੁਸੀਂ ਐੱਚ. ਡੀ. ਐੱਫ. ਸੀ. ਵੱਲੋਂ ਮਿਸਡ ਕਾਲ ਜ਼ਰੀਏ ਦਿੱਤੀ ਜਾ ਰਹੀ ਸੁਵਿਧਾ ਨਾਲ ਰੀਚਾਰਜ ਕਰ ਸਕੋਗੇ।
http://www.hdfcbank.com/personal/ways-to-bank/mobilebanking/missed-call-recharge
ਏਅਰਟੈੱਲ, ਵੋਡਾ ਨੇ ਨੈੱਟਵਰਕ ਟੈਸਟਟਿੰਗ ਨੂੰ ਲੈ ਕੇ trai'ਤੇ ਸਵਾਲ ਖੜੇ ਕੀਤੇ
NEXT STORY