ਨਵੀਂ ਦਿੱਲੀ—ਕੇਂਦਰ 'ਚ ਆਈ ਨਰਿੰਦਰ ਮੋਦੀ ਸਰਕਾਰ ਇਸ ਮਹੀਨੇ ਦੇ ਆਖੀਰ 'ਚ ਆਪਣੇ 4 ਸਾਲ ਪੂਰੇ ਕਰਨ ਜਾ ਰਹੀ ਹੈ। ਚੌਥੀ ਵਰ੍ਹੇਗੰਢ 'ਤੇ ਸਰਕਾਰ ਜਨਤਾ ਨੂੰ ਇਹ ਦੱਸੇਗੀ ਕਿ ਉਸ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ ਤਾਂ ਜੋ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ 'ਤੇ ਅਸਫਲ ਰਹਿਣ ਨੂੰ ਲੈ ਕੇ ਘੇਰਿਆ ਜਾ ਸਕੇ।
ਸੂਤਰਾਂ ਮੁਤਾਬਕ ਸਾਰੇ ਮੰਤਰਾਲਿਆਂ ਤੋਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਅਧੀਨ ਵਿਭਾਗਾਂ ਵਲੋਂ ਦਿੱਤੀ ਗਈ ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਦੇ ਅੰਕੜੇ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਚੌਥੀ ਵਰ੍ਹੇਗੰਢ ਦੀ ਯੋਜਨਾ ਬਣਾਉਣ ਲਈ ਗਠਿਤ ਕਮੇਟੀ ਇਕ ਨੂੰ ਕਾਫੀ ਪ੍ਰਮੁੱਖਤਾ ਦੇ ਰਹੀ ਹੈ।
ਸੂਤਰ ਨੇ ਦੱਸਿਆ ਕਿ ਸਾਰੇ ਮੰਤਰਾਲੇ ਅਤੇ ਸੰਬੰਧਤ ਵਿਭਾਗ ਨਿਸ਼ਚਿਤ ਸਮੇਂ ਦੇ ਅੰਤਰਾਲ 'ਤੇ ਆਪਣੀਆਂ ਉਪਲੱਬਧੀਆਂ ਦੇ ਬਾਰੇ 'ਚ ਡਾਟਾ ਦਿੰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੂੰ ਸਾਰੀਆਂ ਜਾਣਕਾਰੀਆਂ ਦੇਣ ਨੂੰ ਕਿਹਾ ਗਿਆ ਹੈ ਜਿਸ 'ਚ ਇਹ ਵੀ ਦੱਸਿਆ ਕਿ ਬੀਤੇ 4 ਸਾਲ 'ਚ ਉਨ੍ਹਾਂ ਨੂੰ ਕਿੰਨੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਸੂਤਰਾਂ ਨੇ ਕਿਹਾ ਕਿ ਸਰਕਾਰ ਵਿਸ਼ੇਸ਼ ਰੂਪ ਨਾਲ ਸੰਗਠਿਤ ਖੇਤਰ 'ਚ ਨੌਕਰੀਆਂ ਦਾ ਬਿਓਰਾ ਲੋਕਾਂ ਤੱਕ ਪਹੁੰਚਾਏਗੀ।
ਸੂਤਰਾਂ ਨੇ ਕਿਹਾ ਕਿ ਸਾਰੇ ਸੈਕਟਰ ਦਾ ਡਾਟਾ ਇਕੱਠਾ ਹੋਣ ਤੋਂ ਬਾਅਦ ਸਾਨੂੰ ਇਕ ਚੰਗੀ ਰਿਪੋਰਟ ਦੀ ਉਮੀਦ ਹੈ। ਦੱਸ ਦੇਈਏ ਕਿ ਰੋਜ਼ਗਾਰ ਦੇ ਮੁੱਦੇ 'ਤੇ ਕਾਂਗਰਸ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨਾ ਲਗਾਉਂਦੀ ਰਹੀ ਹੈ। ਕਾਂਗਰਸ ਦਾ ਦਾਅਵਾ ਹੈ ਕਿ ਮੋਦੀ ਸਰਕਾਰ ਇਕ ਸਾਲ 'ਚ 2 ਕਰੋੜ ਨੌਕਰੀਆਂ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ 'ਚ ਅਸਫਲ ਰਹੀ ਹੈ। ਹਾਲ ਹੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਚੀਨ 24 ਘੰਟੇ 'ਚ ਆਪਣੇ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦਿੰਦਾ ਹੈ ਜਦਕਿ ਨਰਿੰਦਰ ਮੋਦੀ 24 ਘੰਟੇ 'ਚ ਸਿਰਫ 450 ਨੂੰ ਰੋਜ਼ਗਾਰ ਦੇ ਪਾਉਂਦੇ ਹਨ।
ਬੀਤੇ ਬੁੱਧਵਾਰ ਸੀਨੀਅਰ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਿਹਾ ਸੀ ਕਿ 15 ਤੋਂ 19 ਸਾਲਾਂ ਦੇ ਨੌਜਵਾਨਾਂ ਦੇ ਵਿਚਕਾਰ ਰੋਜ਼ਗਾਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਇਹ 20 ਫੀਸਦੀ ਤੋਂ ਘੱਟ ਕੇ 9 ਫੀਸਦੀ ਰਹਿ ਗਿਆ ਹੈ। 20 ਤੋਂ 24 ਸਾਲ ਦੇ ਨੌਜਵਾਨਾਂ 'ਚ ਇਹ 7 ਫੀਸਦੀ ਘਟਿਆ ਹੈ। ਸ਼ਰਮਾ ਨੇਇਹ ਵੀ ਦਾਅਵਾ ਕੀਤਾ ਸੀ ਕਿ ਨੋਟਬੰਦੀ ਦੇ ਬਾਅਦ ਔਰਤਾਂ 'ਚ ਰੋਜ਼ਗਾਰ 16 ਫੀਸਦੀ ਘਟਿਆ ਹੈ। ਸ਼ਰਮਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਨੋਟਬੰਦੀ ਦੇ ਬਾਅਦ ਔਰਤਾਂ 'ਚ ਰੋਜ਼ਗਾਰ 16 ਫੀਸਦੀ ਤੋਂ ਘੱਟ ਕੇ 12 ਫੀਸਦੀ ਰਹਿ ਗਿਆ ਹੈ। ਰੋਜ਼ਗਾਰ ਉਤਪਾਦਨ ਅਤੇ ਖੇਤੀ ਸੰਕਟ ਸਰਕਾਰ ਲਈ ਦੋ ਮੁੱਖ ਚਿੰਤਾਵਾਂ ਰਹੀਆਂ ਹਨ।
ਕੌਮਾਂਤਰੀ ਆਰਥਕ ਗਤੀਵਿਧੀਆਂ ਦਾ ਨਵਾਂ ਖਿੱਚ ਦਾ ਕੇਂਦਰ ਬਣ ਰਿਹੈ ਏਸ਼ੀਆ ਪ੍ਰਸ਼ਾਂਤ ਖੇਤਰ
NEXT STORY