ਮੁੰਬਈ - ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਮਾਰਕੀਟ ਰੈਗੂਲੇਟਰ ਸੇਬੀ ਦੁਆਰਾ ਦੋ ਦਹਾਕੇ ਪੁਰਾਣੇ ਸ਼ੇਅਰ ਬੇਨਿਯਮੀਆਂ ਦੇ ਕੇਸ ਵਿੱਚ ਲਗਾਏ ਜੁਰਮਾਨੇ ਵਿਰੁੱਧ ਅਪੀਲ ਕਰਨਗੇ। ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਨੇ 1994 ਵਿਚ ਕਨਵਰਟੇਬਲ ਵਾਰੰਟ ਦੇ ਨਾਲ ਡਿਬੈਂਚਰ ਜਾਰੀ ਕੀਤੇ ਸਨ ਅਤੇ ਇਨ੍ਹਾਂ ਵਾਰੰਟਾਂ ਦੇ ਬਦਲੇ 2000 ਵਿਚ ਇਕਵਿਟੀ ਸ਼ੇਅਰ ਅਲਾਟ ਕੀਤੇ ਸਨ। ਇਹ ਕੇਸ ਉਸ ਸਮੇਂ ਦਾ ਹੈ ਜਦੋਂ ਧੀਰੂਭਾਈ ਅੰਬਾਨੀ ਰਿਲਾਇੰਸ ਦੀ ਅਗਵਾਈ ਕਰ ਰਹੇ ਸਨ। ਰਿਲਾਇੰਸ ਗਰੁੱਪ ਦਾ ਉਸ ਸਮੇਂ ਬਟਵਾਰਾ ਨਹੀਂ ਕੀਤਾ ਗਿਆ ਸੀ।
ਆਰ.ਆਈ.ਐਲ. ਨੇ ਸਟਾਕ ਮਾਰਕੀਟ ਵਿਚ ਦਾਇਰ ਕੀਤੀ ਜਾਣਕਾਰੀ ਵਿਚ ਕਿਹਾ, 'ਸੇਬੀ ਨੇ ਫਰਵਰੀ 2011 ਵਿਚ ਇਸ ਕੇਸ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਨ ਨੋਟਿਸ ਉਸ ਸਮੇਂ ਦੇ ਪ੍ਰਮੋਟਰ ਅਤੇ ਪ੍ਰਮੋਟਰ ਸਮੂਹ ਨੂੰ ਜਾਰੀ ਕੀਤਾ ਗਿਆ ਸੀ। ਇਸ ਵਿਚ ਸੇਬੀ ਦੇ ਟੇਕਓਵਰ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਅੰਬਾਨੀ ਭਰਾਵਾਂ ਨੂੰ ਵੱਡਾ ਝਟਕਾ, 20 ਸਾਲ ਪੁਰਾਣੇ ਕੇਸ 'ਚ ਲੱਗਾ 25 ਕਰੋੜ ਜੁਰਮਾਨਾ
ਕੰਪਨੀ ਦੇ ਪ੍ਰਮੋਟਰਾਂ 'ਤੇ ਲੱਗਾ 25 ਕਰੋੜ ਰੁਪਏ ਦਾ ਜੁਰਮਾਨਾ
ਇਸ ਕਾਰਨ ਦੱਸੋ ਨੋਟਿਸ ਦਾ ਫ਼ੈਸਲਾ ਆ ਗਿਆ ਹੈ ਜੋ ਸ਼ੇਅਰ ਪ੍ਰਾਪਤੀ ਦੇ 21 ਸਾਲ ਬਾਅਦ ਆਇਆ ਹੈ। ਇਸ ਵਿਚ ਉਸ ਸਮੇਂ ਦੇ ਕੰਪਨੀ ਦੇ ਪ੍ਰਮੋਟਰਾਂ 'ਤੇ 25 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦੋਵਾਂ ਭਰਾਵਾਂ ਮੁਕੇਸ਼ ਅਤੇ ਅਨਿਲ ਤੋਂ ਇਲਾਵਾ ਇਹ ਜੁਰਮਾਨਾ ਨੀਤਾ ਅੰਬਾਨੀ, ਟੀਨਾ ਅੰਬਾਨੀ, ਕੇ.ਡੀ. ਅੰਬਾਨੀ ਅਤੇ ਪਰਿਵਾਰ ਦੇ ਹੋਰਾਂ ਉੱਤੇ ਲਗਾਇਆ ਗਿਆ ਹੈ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮੁਕੇਸ਼ ਅਤੇ ਅਨਿਲ ਨੇ ਕੰਪਨੀਆਂ ਨੂੰ ਵੰਡ ਲਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: 90 ਫ਼ੀਸਦ ਦੇ ਰਿਕਾਰਡ ਪੱਧਰ 'ਤੇ ਪਹੁੰਚਿਆ ਭਾਰਤ ਦਾ ਕਰਜ਼ਾ
ਰੈਗੂਲੇਟਰੀ ਜਾਣਕਾਰੀ ਪ੍ਰਦਾਨ ਨਾ ਕਰਨ ਕਾਰਨ ਲੱਗਾ ਜੁਰਮਾਨਾ
ਸੇਬੀ ਨੇ ਅੰਬਾਨੀ ਭਰਾਵਾਂ ਅਤੇ ਪ੍ਰਮੋਟਰ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜੁਰਮਾਨਾ ਕੀਤਾ ਹੈ। ਜਨਵਰੀ 2000 ਦੇ ਇਸ਼ੂ ਵਿਚ ਰਿਲਾਇੰਸ ਇੰਡਸਟਰੀਜ਼ ਵਿਚ ਉਸ ਦੀ ਸਮੂਹਿਕ ਹਿੱਸੇਦਾਰੀ ਨੂੰ ਤਕਰੀਬਨ ਸੱਤ ਪ੍ਰਤੀਸ਼ਤ ਤੱਕ ਵਧਾਉਂਦੇ ਹੋਏ ਨਿਯਮਿਤ ਜਾਣਕਾਰੀ ਨਾ ਦੇਣ ਕਾਰਨ ਉਸ ਉੱਤੇ ਇਹ ਜ਼ੁਰਮਾਨਾ ਲਗਾਇਆ ਗਿਆ ਹੈ। ਦਰਅਸਲ ਨਿਯਮਾਂ ਅਨੁਸਾਰ ਜੇ ਪ੍ਰਮੋਟਰ ਵਿੱਤੀ ਸਾਲ ਵਿਚ ਕੰਪਨੀ ਵਿਚ ਆਪਣੀ ਹਿੱਸੇਦਾਰੀ ਵਿਚ ਪੰਜ ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਕਰਦਾ ਹੈ, ਤਾਂ ਇਸ ਨੂੰ ਘੱਟਗਿਣਤੀ ਹਿੱਸੇਦਾਰਾਂ ਲਈ ਓਪਨ ਆਫਰ ਲਿਆਉਣਾ ਹੁੰਦਾ ਹੈ, ਜੋ ਕਿ ਰਿਲਾਇੰਸ ਨੇ ਨਹੀਂ ਲਿਆਂਦਾ। ਸੇਬੀ ਦੇ ਆਦੇਸ਼ਾਂ ਅਨੁਸਾਰ ਆਰਆਈਐਲ ਦੇ ਪ੍ਰਮੋਟਰਾਂ ਨੇ ਸਾਲ 2000 ਵਿਚ ਤਿੰਨ ਕਰੋੜ ਵਾਰੰਟ ਜ਼ਰੀਏ 6.83 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : RTGS ਅਤੇ NEFT ਲਈ ਹੁਣ ਨਹੀਂ ਲਗਾਉਣੇ ਪੈਣਗੇ ਬੈਂਕਾਂ ਦੇ ਚੱਕਰ, RBI ਨੇ ਦਿੱਤੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕਾ ਨੇ ਰੋਕੀ ਕੋਰੋਨਾ ਵੈਕਸੀਨ ਲਈ ਵਰਤੇ ਜਾਂਦੇ ਕੱਚੇ ਮਾਲ ਦੀ ਸਪਲਾਈ, 'ਸੀਰਮ' ਦੀਆਂ ਮੁਸ਼ਕਲਾਂ ਵਧੀਆਂ
NEXT STORY