ਨਵੀਂ ਦਿੱਲੀ— ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਨੇ ਮੇਕ ਇਨ ਇੰਡੀਆ ਮੁਹਿੰਮ 'ਚ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੇਪਾਲ ਨੂੰ ਵੀ ਆਪਣੇ ਨਿਰਮਾਣ ਖੇਤਰ ਨੂੰ ਪਟੜੀ 'ਤੇ ਲਿਆਉਣ 'ਚ ਮਦਦ ਮਿਲੇਗੀ ਨਾਲ ਹੀ ਰੋਜ਼ਗਾਰ ਸਿਰਜਨਾ ਨੂੰ ਮਦਦ ਮਿਲੇਗੀ। ਦੱਸ ਦਈਏ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਚਾਰ ਦਿਨ ਦੀ ਯਾਤਰਾ 'ਤੇ ਭਾਰਤ ਪਹੁੰਚੇ ਹਨ। ਉਨ੍ਹਾਂ ਨੇ ਇੱਥੇ ਉਦਯੋਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡਾ ਉਤਪਾਦਨ ਆਧਾਰ 20 ਸਾਲ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਹੈ ਪਰ ਮੇਕ ਇਨ ਇੰਡੀਆ ਵਰਗੀ ਮੁਹਿੰਮ ਨਾਲ ਅਸੀਂ 1990 ਦੇ ਮੱਧ ਦੀ ਸਫਲਤਾ ਨੂੰ ਫਿਰ ਤੋਂ ਪਟੜੀ 'ਤੇ ਲਿਆ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਨੇਪਾਲੀ ਨੌਜਵਾਨ ਕੰਮ ਲਈ ਵਿਦੇਸ਼ ਗਏ ਹਨ।
ਭਾਰਤ ਨਾਲ ਉਦਯੋਗ ਦੀ ਹਿੱਸੇਦਾਰੀ ਨਾਲ ਨਿਰਮਾਣ ਪਟੜੀ 'ਤੇ
ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਲੈ ਕੇ ਆਸ਼ਾਵਾਦੀ ਹਾਂ ਕਿ ਭਾਰਤ ਨਾਲ ਉਦਯੋਗ ਦੀ ਹਿੱਸੇਦਾਰੀ ਨਾਲ ਅਸੀਂ ਆਪਣੇ ਨਿਰਮਾਣ ਨੂੰ ਪਟੜੀ 'ਤੇ ਲਿਆ ਸਕਦੇ ਹਾਂ। ਨਾਲ ਹੀ ਵੱਡੀ ਗਿਣਤੀ 'ਚ ਰੋਜ਼ਗਾਰ ਦਾ ਸਿਰਜਨਾ ਕਰ ਸਕਦੇ ਹਾਂ। ਦੱਸ ਦਈਏ ਕਿ ਜੂਨ 'ਚ ਕਾਰਜਕਾਰ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ।
ਸੰਸਾਰਿਕ ਆਰਥਿਕ ਸ਼ਕਤੀ ਦੇ ਰੂਪ 'ਚ ਉਭਰੇਗਾ ਨੇਪਾਲ
ਦੇਓਬਾ ਨੇ ਕਿਹਾ ਕਿ ਚੀਨ ਅਤੇ ਭਾਰਤ ਦੇ ਸੰਸਾਰਿਕ ਆਰਥਿਕ ਸ਼ਕਤੀ ਦੇ ਰੂਪ 'ਚ ਉਭਰਨ ਨਾਲ ਨੇਪਾਲ ਸੈਲਾਨੀਆਂ, ਵਪਾਰੀਆਂ ਅਤੇ ਨਿਵੇਸ਼ਕਾਂ ਲਈ ਆਕਰਸ਼ਕ ਸਥਾਨ ਬਣ ਸਕਦਾ ਹੈ।
ਤੇਲ ਉਤਪਾਦਕ ਪਾਈਪਲਾਈਨ ਲਈ ਰੱਖੀ ਜਾਵੇਗੀ ਆਧਾਰਸ਼ੀਲਾ
ਇਸ ਮੌਕੇ 'ਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਤੇਲ ਉਤਪਾਦਨ ਪਾਈਪਲਾਈਨ ਲਈ ਇਸ ਸਾਲ ਅਕਤੂਬਰ ਤਕ ਆਧਾਰਸ਼ੀਲਾ ਰੱਖੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦਾ ਕੁਦਰਤੀ ਗੈਸ ਪਾਈਪਲਾਈਨ ਗੋਰਖਪੁਰ ਤੋਂ ਨੇਪਾਲ 'ਚ ਸੋਨਵਾਲ ਲੈ ਕੇ ਜਾਣ ਦਾ ਇਰਾਦਾ ਹੈ। ਇੰਡੀਅਨ ਆਈਲ ਅਤੇ ਨੇਪਾਲ ਆਇਲ ਗੁਆਂਢੀ ਦੇਸ਼ 'ਚ 100 ਪੈਟਰੋਲ ਪੰਪ ਸਥਾਪਿਤ ਕਰਨ ਲਈ ਗੱਲਬਾਤ ਕਰ ਰਹੀ ਹੈ। ਤਾਂਕਿ 2,500 ਨੌਜਵਾਨਾਂ ਦੇ ਲਈ ਰੋਜ਼ਗਾਰ ਸਿਰਜਿਆ ਜਾ ਸਕੇ।
ਇਕ ਬਾਰ ਫਿਰ ਇੰਫੋਸਿਸ ਦੇ ਗੈਰ-ਕਾਰਜਕਾਰੀ ਚੇਅਰਮੈਨ ਬਣ ਸਕਦੇ ਹਨ ਨੰਦਨ ਨੀਲੇਕਣੀ
NEXT STORY