ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਛੇਤੀ ਹੀ ਗਵਰਨਰ ਸੰਜੇ ਮਲਹੋਤਰਾ ਦੇ ਦਸਤਖ਼ਤ ਵਾਲੇ 100 ਅਤੇ 200 ਰੁਪਏ ਦੇ ਬੈਂਕ ਨੋਟ ਜਾਰੀ ਕਰੇਗਾ। ਰਿਜ਼ਰਵ ਬੈਂਕ ਨੇ ਬਿਆਨ ’ਚ ਕਿਹਾ, ‘‘ਇਨ੍ਹਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ (ਨਵੀਂ) ਲੜੀ ਦੇ 100 ਅਤੇ 200 ਰੁਪਏ ਦੇ ਬੈਂਕ ਨੋਟਾਂ ਵਰਗਾ ਹੈ।’’
ਇਹ ਵੀ ਪੜ੍ਹੋ : Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
ਇਸ ’ਚ, ਰਿਜ਼ਰਵ ਬੈਂਕ ਵੱਲੋਂ ਪਹਿਲਾਂ ਜਾਰੀ ਕੀਤੇ ਜਾ ਚੁੱਕੇ 100 ਅਤੇ 200 ਰੁਪਏ ਦੇ ਸਾਰੇ ਬੈਂਕ ਨੋਟ ਜਾਇਜ਼ ਮੁਦਰਾ ਬਣੇ ਰਹਿਣਗੇ। ਮਲਹੋਤਰਾ ਨੇ ਦਸੰਬਰ, 2024 ’ਚ ਸ਼ਕਤੀਕਾਂਤ ਦਾਸ ਦੀ ਜਗ੍ਹਾ ਆਰ. ਬੀ. ਆਈ. ਗਵਰਨਰ ਦਾ ਅਹੁਦਾ ਸੰਭਾਲਿਆ ਸੀ।
100 ਅਤੇ 200 ਰੁਪਏ ਦੇ ਨਵੇਂ ਨੋਟਾਂ ਦੀਆਂ ਵਿਸ਼ੇਸ਼ਤਾਵਾਂ
ਇਨ੍ਹਾਂ ਨੋਟਾਂ 'ਤੇ ਨਵੇਂ ਚੁਣੇ ਗਏ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ।
ਡਿਜ਼ਾਈਨ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਵਰਗਾ ਹੋਵੇਗਾ।
ਰੰਗ, ਪੈਟਰਨ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਪਹਿਲਾਂ ਵਾਂਗ ਹੀ ਰਹਿਣਗੀਆਂ।
ਇਹ ਵੀ ਪੜ੍ਹੋ : Airtel-SpaceX ਦੀ ਵੱਡੀ ਸਾਂਝੇਦਾਰੀ; ਭਾਰਤ 'ਚ ਹਾਈ-ਸਪੀਡ ਇੰਟਰਨੈਟ ਦੀ ਤਿਆਰੀ
ਕੀ ਪੁਰਾਣੇ ਨੋਟ ਚਲਣ ਤੋਂ ਬਾਹਰ ਹੋ ਜਾਣਗੇ?
ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਜਾਰੀ ਕੀਤੇ ਗਏ ਸਾਰੇ 100 ਅਤੇ 200 ਰੁਪਏ ਦੇ ਨੋਟ ਵੈਧ ਬਣੇ ਰਹਿਣਗੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਪ੍ਰਸਾਰਿਤ ਕਰਨ ਤੋਂ ਨਹੀਂ ਰੋਕਿਆ ਜਾਵੇਗਾ। ਆਰਬੀਆਈ ਦੇ ਚੀਫ਼ ਜਨਰਲ ਮੈਨੇਜਰ ਪੁਨੀਤ ਪੰਚੋਲੀ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਸਥਿਰਤਾ ਬਣਾਈ ਰੱਖਣਾ ਅਤੇ ਨਕਦੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ।
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਜਲਦੀ ਹੀ 50 ਰੁਪਏ ਦੇ ਨਵੇਂ ਨੋਟ ਵੀ ਜਾਰੀ ਕੀਤੇ ਜਾਣਗੇ
ਇਸ ਤੋਂ ਇਲਾਵਾ ਆਰਬੀਆਈ ਜਲਦੀ ਹੀ 50 ਰੁਪਏ ਦੇ ਨਵੇਂ ਨੋਟ ਵੀ ਜਾਰੀ ਕਰੇਗਾ, ਜਿਸ 'ਤੇ ਗਵਰਨਰ ਸੰਜੇ ਮਲਹੋਤਰਾ ਦੇ ਹਸਤਾਖਰ ਹੋਣਗੇ। ਇਹ ਵੀ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਪੁਰਾਣੇ ਨੋਟਾਂ ਵਾਂਗ ਹੀ ਹੋਵੇਗਾ। ਸੰਜੇ ਮਲਹੋਤਰਾ ਨੇ ਸ਼ਕਤੀਕਾਂਤ ਦਾਸ ਦੀ ਜਗ੍ਹਾ ਦਸੰਬਰ 2024 ਵਿੱਚ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲਿਆ ਸੀ।
ਇਹ ਵੀ ਪੜ੍ਹੋ : ਨਵੇਂ ਆਮਦਨ ਕਰ ਬਿੱਲ ਤਹਿਤ ਸਿਰਫ ਛਾਪਿਆਂ ਦੌਰਾਨ ਡਿਜੀਟਲ, ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਦੇ ਵਿਰੋਧ ਤੋਂ ਇਕ ਦਿਨ ਬਾਅਦ ਲਾਸਲਗਾਓਂ ’ਚ ਪਿਆਜ਼ ਦੀ ਨਿਲਾਮੀ ਸ਼ੁਰੂ
NEXT STORY