ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਕਿਹਾ ਕਿ ਉਹ ਕ੍ਰਿਪਟੋਕਰੰਸੀ ਨਾਲ ਜੁੜੇ ਬਿੱਲ ਨੂੰ ਲੈ ਕੇ ਮੰਤਰੀ ਮੰਡਲ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹਨ। ਪ੍ਰਸਤਾਵਿਤ ਬਿੱਲ ਉਨ੍ਹਾਂ ਦੇ ਸਾਹਮਣੇ ਹੈ। ਡਿਜੀਟਲ ਮੁਦਰਾਵਾਂ ਨਾਲ ਜੁੜੇ ਮੁੱਦਿਆਂ ਦਾ ਅਧਿਐਨ ਕਰਨ ਅਤੇ ਵਿਸ਼ੇਸ਼ ਕੰਮਾਂ ਦਾ ਪ੍ਰਸਤਾਵ ਪੇਸ਼ ਕਰਨ ਲਈ ਆਰਥਿਕ ਮਾਮਲਿਆਂ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਗਠਿਤ ਕ੍ਰਿਪਟੋਕਰੰਸੀ ਸਬੰਧਿਤ ਅੰਤਰ-ਮੰਤਰਾਲਾ ਪੈਨਲ ਨੇ ਆਪਣੀ ਰਿਪੋਰਟ ਪਹਿਲਾਂ ਹੀ ਜਮਾਂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ
ਰਿਪੋਰਟ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਭਾਰਤ ਵਿੱਚ ਸਰਕਾਰ ਦੁਆਰਾ ਜਾਰੀ ਕਿਸੇ ਵੀ ਡਿਜੀਟਲ ਮੁਦਰਾ ਨੂੰ ਛੱਡ ਕੇ, ਹੋਰ ਸਾਰੇ ਨਿੱਜੀ ਕ੍ਰਿਪਟੋਕਰੰਸੀ ਨੂੰ ਪਾਬੰਦੀਸ਼ੁਦਾ ਕਰ ਦਿੱਤੀ ਜਾਵੇ। ਵਿੱਤ ਮੰਤਰੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ਕ੍ਰਿਪਟੋਕਰੰਸੀ (ਬਿੱਲ) 'ਤੇ ਮੰਤਰੀ ਮੰਡਲ ਦਾ ਨੋਟ ਤਿਆਰ ਹੈ। ਮੈਂ ਮੰਤਰੀ ਮੰਡਲ ਵਲੋਂ ਇਸ ਨੂੰ ਮਨਜ਼ੂਰੀ ਦੇਣ ਦੀ ਉਡੀਕ ਕਰ ਰਹੀ ਹਾਂ। ਇਸ ਵਿੱਚ, ਭਾਰਤੀ ਰਿਜ਼ਰਵ ਬੈਂਕ ਨੇ ਸਰਕਾਰ ਨੂੰ ਬਾਜ਼ਾਰ ਵਿੱਚ ਪ੍ਰਚੱਲਤ ਕ੍ਰਿਪਟੋਕਰੰਸੀ ਨਾਲ ਜੁੜੀਆਂ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਾਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਕੇਂਦਰਿਤ ਕੌਮਾਂਤਰੀ ਫੰਡਾਂ, ETF ਤੋਂ ਜੂਨ ਤਿਮਾਹੀ ’ਚ 1.55 ਅਰਬ ਡਾਲਰ ਦੀ ਨਿਕਾਸੀ
NEXT STORY