ਅੰਬਾਲਾ (ਮੁਕੇਸ਼)-ਗੁਆਚੇ ਹੋਏ ਮੋਬਾਇਲ ਦਾ ਕਲੇਮ ਨਾ ਦੇਣਾ ਇੰਸ਼ੋਰੈਂਸ ਕੰਪਨੀ ਨੂੰ ਮਹਿੰਗਾ ਪੈ ਗਿਆ। ਖਪਤਕਾਰ ਫੋਰਮ ਨੇ ਕੰਪਨੀ ਨੂੰ ਮੋਬਾਇਲ ਦੀ ਕੀਮਤ ਸਣੇ 50,000 ਰੁਪਏ ਖਪਤਕਾਰ ਨੂੰ ਦੇਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਮਹਿੰਦਰ ਨਗਰ ਨਿਵਾਸੀ ਗੁਰਦੀਪ ਸਿੰਘ ਨੇ ਛਾਉਣੀ ਗਿਆਨ ਮਾਰਗ 'ਤੇ ਸਥਿਤ ਮੋਬਾਇਲ ਕਮਿਊਨੀਕੇਸ਼ਨ ਤੋਂ 28 ਜੂਨ 2015 ਨੂੰ 47,000 ਰੁਪਏ ਦੀ ਕੀਮਤ ਦਾ ਇਕ ਐੱਪਲ ਆਈਫੋਨ-6 ਖਰੀਦਿਆ ਸੀ, ਜਿਸਦੀ ਉਸ ਨੇ ਡੀਲਰ ਤੋਂ 'ਪਤਾ ਨਹੀਂ ਕਦੋਂ ਮੋਬਾਇਲ ਡਿੱਗ ਜਾਵੇ ਜਾਂ ਚੋਰੀ ਹੋ ਜਾਵੇ' ਦੀ 1999 ਰੁਪਏ ਦੀ ਸਿਸਕਾ ਕੰਪਨੀ ਤੋਂ ਇੰਸ਼ੋਰੈਂਸ ਪਾਲਿਸੀ ਲਈ ਸੀ। ਇੰਸ਼ੋਰੈਂਸ ਪੀਰੀਅਡ ਦੌਰਾਨ 24 ਮਾਰਚ, 2016 ਨੂੰ ਉਸਦਾ ਫੋਨ ਆਨੰਦਪੁਰ ਸਾਹਿਬ ਭੀੜ 'ਚ ਗੁਆਚ ਗਿਆ, ਜਿਸ ਨੂੰ ਟ੍ਰੇਸ ਕਰਨ ਦੀ ਉਸ ਨੇ ਕੋਸ਼ਿਸ਼ ਕੀਤੀ ਪਰ ਫੋਨ ਸਵਿੱਚ ਆਫ ਮਿਲਿਆ। ਉਸ ਨੇ ਮੋਬਾਇਲ ਗੁਆਚਣ ਦੀ ਡੀ. ਡੀ. ਆਰ. ਆਨੰਦਪੁਰ ਸਾਹਿਬ ਪੁਲਸ ਨੂੰ ਦਿੱਤੀ। ਨਾਲ ਹੀ ਇੰਸ਼ੋਰੈਂਸ ਕੰਪਨੀ ਦੇ ਟੋਲ ਫ੍ਰੀ ਨੰਬਰ 'ਤੇ ਵੀ ਇਸਦੀ ਸੂਚਨਾ ਦਿੱਤੀ। ਇਸਦੇ ਬਾਅਦ ਗੁਰਦੀਪ ਨੇ ਇੰਸ਼ੋਰੈਂਸ ਨਾਲ ਸਬੰਧਤ ਦਸਤਾਵੇਜ਼ ਮੋਬਾਇਲ ਕਮਿਊਨੀਕੇਸ਼ਨ 'ਚ ਦਿੱਤੇ ਤਾਂ ਡੀਲਰ ਨੇ ਕਿਹਾ ਕਿ ਉਸਦੇ ਇੰਸ਼ੋਰੈਂਸ ਕਲੇਮ ਨਾਲ ਸਬੰਧਤ ਦਸਤਾਵੇਜ਼ ਸਿਸਕਾ ਕੰਪਨੀ ਨੂੰ ਭੇਜ ਦਿੱਤੇ ਗਏ ਹਨ ਪਰ ਕੰਪਨੀ ਨੇ ਕਿਹਾ ਕਿ ਉਸਦਾ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਨਜ਼ਦੀਕ ਵਾਰ ਹੀਰੋਜ਼ ਸਟੇਡੀਅਮ ਛਾਉਣੀ ਨਾਲ ਟਾਈਅਪ ਹੈ, ਇਸ ਲਈ ਪਪਤਕਾਰ ਕਲੇਮ ਉਥੋਂ ਲੈ ਲਵੇ ਜਦਕਿ ਗੁਰਦੀਪ ਦਾ ਨੈਸ਼ਨਲ ਇੰਸ਼ੋਰੈਂਸ ਕੰਪਨੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਸੁਣਵਾਈ ਦੌਰਾਨ ਫੋਰਮ ਦੇ ਪ੍ਰਧਾਨ ਦੀਨਾਨਾਥ ਅਰੋੜਾ, ਮੈਂਬਰ ਪੁਸ਼ਪਿੰਦਰ ਕੁਮਾਰ ਤੇ ਅਨਾਮਿਕਾ ਗੁਪਤਾ ਨੇ ਸਿਸਕਾ ਇੰਸੋਰੈਂਸ ਕੰਪਨੀ ਨੂੰ ਗੁਆਚੇ ਮੋਬਾਇਲ ਦੀ ਪੂਰੀ ਕੀਮਤ 47,000 ਰੁਪਏ ਅਤੇ 3000 ਰੁਪਏ ਕਾਨੂੰਨੀ ਖਰਚ ਦੇ ਤੌਰ 'ਤੇ ਦੇਣ ਦੇ ਹੁਕਮ ਸੁਣਾਏ। ਫੋਰਮ ਨੇ ਸਿਸਕਾ ਇੰਸ਼ੋਰੈਂਸ ਕੰਪਨੀ ਨੂੰ ਗੁਆਚੇ ਮੋਬਾਇਲ ਦਾ ਕਲੇਮ ਦੇਣ ਦਾ ਹੁਕਮ ਇਸ ਲਈ ਸੁਣਾਇਆ ਕਿਉਂਕਿ ਇੰਸ਼ੋਰੈਂਸ ਦੀ ਸ਼ਰਤ 'ਚ ਸੀ ਕਿ ਜੇਕਰ ਮੋਬਾਇਲ ਗੁਆਚਣ ਤੇ ਡਿੱਗਣ ਦੇ 14 ਦਿਨ ਦੇ ਅੰਦਰ ਕੰਪਨੀ ਖਪਤਕਾਰ ਨੂੰ ਕਲੇਮ ਦਿੰਦੀ ਹੈ ਤਾਂ ਉਹ ਮੋਬਾਇਲ ਦੀ ਕੀਮਤ ਦਾ 10 ਫੀਸਦੀ ਕੱਟ ਕੇ ਦੇਵੇਗੀ ਪਰ 14 ਦਿਨ ਦੇ ਬਾਅਦ ਮੋਬਾਇਲ ਦੀ ਪੂਰੀ ਕੀਮਤ ਕਲੇਮ ਦੇ ਤੌਰ 'ਤੇ ਅਦਾ ਕਰਨੀ ਹੋਵੇਗੀ।
ਹਰ ਮੋਬਾਇਲ 'ਤੇ ਐਪਲ ਨੂੰ ਹੋਇਆ 9,800 ਰੁਪਏ ਦਾ ਮੁਨਾਫਾ
NEXT STORY