ਮੁੰਬਈ—ਵਿੱਤੀ ਸਾਲ 2017-18 'ਚ ਦੇਸ਼ 'ਚ ਏ.ਟੀ.ਐੱਮ. ਦੀ ਗਿਣਤੀ 10 ਹਜ਼ਾਰ ਘੱਟ ਹੋ ਕੇ 2.07 ਲੱਖ 'ਤੇ ਆ ਗਈ ਹੈ। ਰਿਜ਼ਰਵ ਬੈਂਕ ਦੀ ਸ਼ੁੱਕਰਵਾਰ ਨੂੰ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਜਾਣਕਾਰੀ ਦਿੱਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਏ.ਟੀ.ਐੱਮ. ਦੀ ਗਿਣਤੀ ਘੱਟ ਹੋਣ ਦਾ ਮੁੱਖ ਕਾਰਨ ਜਨਤਕ ਬੈਂਕਾਂ ਦੁਆਰਾ ਆਪਣੀ ਬ੍ਰਾਂਚਾਂ ਨੂੰ ਲਾਜ਼ੀਕਲ ਬਣਾਉਣਾ ਹੈ। ਇਸ ਪ੍ਰਕਿਰਿਆ ਵਿਚਾਲੇ ਬੈਂਕਾਂ ਦੀਆਂ ਬ੍ਰਾਂਚਾਂ 'ਚ ਲੱਗੇ ਏ.ਟੀ.ਐੱਮ. ਦੀ ਗਿਣਤੀ ਇਸ ਦੌਰਾਨ 1.09 ਲੱਖ ਰੁਪਏ ਤੋਂ ਘੱਟ ਹੋ ਕੇ 1.06 ਲੱਖ 'ਤੇ ਆ ਗਈ। ਹਾਲਾਂਕਿ ਇਸ ਦੌਰਾਨ ਬ੍ਰਾਂਚਾਂ ਤੋਂ ਵੱਖ ਏ.ਟੀ.ਐੱਮ. ਦੀ ਗਿਣਤੀ 98,545 ਤੋਂ ਵਧ ਕੇ ਇਕ ਲੱਖ 'ਤੇ ਪਹੁੰਚ ਗਈ।
ਰਿਜ਼ਰਵ ਬੈਂਕ ਨੇ ਪਿਛਲੀ ਵਿੱਤੀ ਸਾਲ 'ਚ ਬੈਂਕਿੰਗ ਖੇਤਰ ਦੇ ਰੁਝਾਨਾਂ 'ਤੇ ਆਪਣੀ ਤਾਜ਼ਾ ਰਿਪੋਰਟ 'ਟਰੈਂਡਰਸ ਐਂਡ ਪ੍ਰੋਗੈਸ ਆਫ ਬੈਂਕਿੰਗ ਇਨ 2017-18 ਰਿਪੋਰਟ 'ਚ ਕਿਹਾ ਕਿ ਵਿੱਤ ਸਾਲ 2017-18 'ਚ ਸਰਕਾਰੀ ਬੈਂਕਾਂ ਦੇ ਏ.ਟੀ.ਐੱਮ. ਦੀ ਗਿਣਤੀ 1.48 ਲੱਖ ਤੋਂ ਘੱਟ ਹੋ ਕੇ 1.45 ਲੱਖ 'ਤੇ ਆ ਗਈ। ਇਸ ਦੌਰਾਨ ਨਿੱਜੀ ਬੈਂਕਾਂ ਦੇ ਏ.ਟੀ.ਐੱਮ. ਦੀ ਗਿਣਤੀ 58,833 ਤੋਂ ਵਧ ਕੇ 60,145 'ਤੇ ਪਹੁੰਚ ਗਈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਅਪ੍ਰੈਲ 2018 ਤੋਂ ਅਗਸਤ 2018 ਦੌਰਾਨ ਏ.ਟੀ.ਐੱਮ. ਦੀ ਗਿਣਤੀ ਹੋਰ ਘੱਟ ਹੋ ਕੇ 2.04 ਲੱਖ 'ਤੇ ਆ ਗਈ। ਇਸ 'ਚ ਛੋਟੇ ਵਿੱਤੀ ਬੈਂਕਾਂ ਅਤੇ ਭੁਗਤਾਨ ਬੈਂਕਾਂ ਦੇ ਏ.ਟੀ.ਐੱਮ. ਸ਼ਾਮਲ ਨਹੀਂ ਹਨ। ਇਸ ਦਾ ਕਾਰਨ ਡਿਜ਼ੀਟਲ ਤਰੀਕੇ ਦੇ ਇਸਤੇਮਾਲ 'ਚ ਵਾਧਾ ਆਉਣਾ ਹੈ। ਇਸ ਦੌਰਾਨ ਪੁਆਇੰਟ ਆਫ ਸੇਲ ਟਰਮੀਨਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਵ੍ਹਾਈਟ ਲੇਵਲ ਏ.ਟੀ.ਐੱਮ. ਦੀ ਗਿਣਤੀ ਵੀ ਇਸ ਦੌਰਾਨ ਵਧ ਕੇ 15,000 ਦੇ ਪਾਰ ਹੋ ਗਈ। ਵਿੱਤ ਸਾਲ 2017-18 ਦੌਰਾਨ ਇਕੱਠੇ ਭੁਗਤਾਨ ਇੰਟਰਫੇਸ (ਯੂ.ਪੀ.ਆਈ.) ਰਾਹੀਂ ਕੁਲ 1,090 ਅਰਬ ਰੁਪਏ ਦੇ 91.5 ਕਰੋੜ ਲੈਣ-ਦੇਣ ਹੋਏ। ਇਹ ਵਿੱਤੀ ਸਾਲ 2018-19 'ਚ ਦੀ ਪਹਿਲੀ ਛਮਾਹੀ 'ਚ ਵਧ ਕੇ 157.9 ਕਰੋੜ ਲੈਣ-ਦੇਣ 'ਤੇ ਪਹੁੰਚ ਗਿਆ। ਇਸ ਦੌਰਾਨ ਯੂ.ਪੀ.ਆਈ. ਰਾਹੀਂ 2,760 ਅਰਬ ਰੁਪਏ ਦਾ ਲੈਣ-ਦੇਣ ਹੋਇਆ।
ਦੁਬਈ ਦੀ ਉਡਾਣ ਹੋਈ ਲੇਟ, ਯਾਤਰੀਆਂ ਨੂੰ ਹੋਈ ਪਰੇਸ਼ਾਨੀ
NEXT STORY