ਰਾਏਪੁਰ (ਇੰਟ.)-ਛੱਤ ਤੋਂ ਪਾਣੀ ਨਾ ਚੋਏ ਅਤੇ ਦੀਵਾਰਾਂ 'ਤੇ ਸਲ੍ਹਾਬ ਨਾ ਆਏ, ਇਸ ਲਈ ਇਕ ਔਰਤ ਨੇ ਛੱਤ 'ਤੇ ਵਾਟਰ ਪਰੂਫਿੰਗ ਕੈਮੀਕਲ ਲਵਾਇਆ। ਫਰਮ ਨੇ ਗਾਰੰਟੀ ਦਿੱਤੀ ਕਿ ਪਾਣੀ ਨਹੀਂ ਚੋਏਗਾ ਪਰ ਮਾਮੂਲੀ ਬਾਰਿਸ਼ ਨਾਲ ਹੀ ਛੱਤ ਤੋਂ ਪਾਣੀ ਚੋਣ ਲੱਗ ਪਿਆ। ਇਸ ਮਾਮਲੇ 'ਤੇ ਖਪਤਕਾਰ ਫੋਰਮ ਨੇ ਫਰਮ ਨੂੰ ਪੀੜਤਾ ਨੂੰ ਵਿਆਜ ਸਮੇਤ ਰਾਸ਼ੀ ਤੇ ਜੁਰਮਾਨਾ ਦੇਣ ਦਾ ਨਿਰਦੇਸ਼ ਦਿੱਤਾ।
ਕੀ ਹੈ ਮਾਮਲਾ
ਰਾਜਕੁਮਾਰ ਕਾਲਜ ਦੇ ਸਾਹਮਣੇ ਰਹਿਣ ਵਾਲੀ ਔਰਤ ਡਾ. ਸੁਨੰਦਾ ਠੇਂਗੇ ਨੇ ਘਰ ਦੀ ਛੱਤ ਤੋਂ ਪਾਣੀ ਨਾ ਚੋਏ ਅਤੇ ਸਲ੍ਹਾਬ ਨਾ ਆਏ, ਨੂੰ ਧਿਆਨ 'ਚ ਰੱਖਦੇ ਹੋਏ ਪਾਰਥਿਵੀ ਨਗਰ ਮੋਹਬਾ ਬਾਜ਼ਾਰ ਸਥਿਤ ਐੱਸ. ਆਰ. ਐੱਸ. ਪ੍ਰੀਮੀਅਮ ਕੈਮੀਕਲਸ ਦੇ ਸੰਚਾਲਕ ਅਨੀਸ ਮੋਈਤਰਾ ਨੂੰ ਵਾਟਰ ਪਰੂਫਿੰਗ ਕੈਮੀਕਲਸ ਲਾਉਣ ਦੀ ਜ਼ਿੰਮੇਵਾਰੀ ਸੌਂਪੀ। ਕੰਮ ਪੂਰਾ ਹੋਣ ਉਪਰੰਤ 24 ਫਰਵਰੀ 2015 ਨੂੰ ਉਸ ਨੇ 41,000 ਰੁਪਏ ਦਾ ਭੁਗਤਾਨ ਕੀਤਾ। ਫਰਮ ਦੇ ਸੰਚਾਲਕ ਅਨੀਸ ਮੋਈਤਰਾ ਨੇ ਭੁਗਤਾਨ ਹੋਣ ਤੋਂ ਬਾਅਦ ਗਾਰੰਟੀ ਸਰਟੀਫਿਕੇਟ ਜਾਰੀ ਕੀਤਾ। ਇਸ ਤੋਂ ਬਾਅਦ ਮਾਮੂਲੀ ਬਾਰਿਸ਼ ਹੋਣ 'ਤੇ ਹੀ ਘਰ ਦੀ ਛੱਤ 'ਚ ਸਲ੍ਹਾਬ ਦੀ ਸਮੱਸਿਆ ਪੈਦਾ ਹੋ ਗਈ। ਸ਼ਿਕਾਇਤ ਕਰਨ 'ਤੇ ਸੰਚਾਲਕ ਨੇ ਨਿਰੀਖਣ ਕੀਤਾ ਅਤੇ ਕਿਹਾ ਕਿ ਕੋਈ ਖੁੰਝ ਹੋਈ ਹੋਵੇਗੀ ਪਰ ਠੀਕ ਕਰਨ ਲਈ ਹੋਰ ਪੈਸੇ ਦੇਣੇ ਹੋਣਗੇ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਰਾਏਪੁਰ ਦੇ ਪ੍ਰਧਾਨ ਜੱਜ ਉਤਰਾ ਕੁਮਾਰ ਕਸ਼ਯਪ ਤੇ ਮੈਂਬਰ ਸੰਗ੍ਰਾਮ ਸਿੰਘ ਭੁਵਾਲ ਨੇ ਕੈਮੀਕਲਸ ਫਰਮ ਨੂੰ ਨਿਰਦੇਸ਼ ਦਿੱਤਾ ਕਿ ਉਹ ਵਿਵਾਦ ਮਿਤੀ ਤੋਂ ਭੁਗਤਾਨ ਮਿਤੀ ਤੱਕ 41,000 ਰੁਪਏ 6 ਫੀਸਦੀ ਵਿਆਜ ਨਾਲ ਵਾਪਸ ਕਰੇ, ਨਾਲ ਹੀ ਮਾਨਸਿਕ ਹਾਨੀ ਲਈ 5000 ਅਤੇ ਕੇਸ ਦੇ ਖਰਚ ਲਈ 2000 ਰੁਪਏ ਵੀ ਦੇਣ ਦਾ ਨਿਰਦੇਸ਼ ਦਿੱਤਾ ਹੈ।
ਇਹ ਬੈਂਕ ਖਾਤਾ 31 ਦਸੰਬਰ ਤਕ ਹੋ ਜਾਵੇਗਾ ਬੰਦ, ਕਿਤੇ ਤੁਸੀਂ ਵੀ ਤਾਂ ਨਹੀਂ ਕੀਤੀ ਇਹ ਗਲਤੀ
NEXT STORY