ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਲਈ 1 ਅਗਸਤ ਤੋਂ ਗਾਹਕਾਂ ਨੂੰ ਹੋਰ ਵਾਧੂ ਪੈਸੇ ਖਰਚਣੇ ਪੈਣਗੇ। ਦਰਅਸਲ, ਤੇਲ ਮਾਰਕੀਟਿੰਗ ਕੰਪਨੀਆਂ ਨੇ ਪੰਪ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ਨੂੰ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਡੀਲਰ ਕਮਿਸ਼ਨ ਤੇਲ ਕੀਮਤਾਂ ਦਾ ਹਿੱਸਾ ਹੈ, ਜਿਸ ਦਾ ਭੁਗਤਾਨ ਗਾਹਕ ਕਰਦੇ ਹਨ। ਪਹਿਲਾਂ ਪੈਟਰੋਲ 'ਤੇ ਡੀਲਰ ਕਮਿਸ਼ਨ 2 ਰੁਪਏ 56 ਪੈਸੇ ਸੀ, ਜੋ ਹੁਣ ਵਧਾ ਕੇ 3 ਰੁਪਏ 20 ਪੈਸੇ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਡੀਜ਼ਲ 'ਤੇ ਕਮਿਸ਼ਨ 1 ਰੁਪਏ 65 ਪੈਸੇ ਤੋਂ ਵਧਾ ਕੇ 2 ਰੁਪਏ 17 ਪੈਸੇ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਬਦਲਾਅ ਕੀਤੇ ਜਾਣ ਤੋਂ ਬਾਅਦ ਹੀ ਡੀਲਰਾਂ ਨੇ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਨਵੇਂ ਸਿਸਟਮ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ, ਜਿਸ ਤੋਂ ਬਾਅਦ ਕੰਪਨੀਆਂ ਨੇ ਕਮਿਸ਼ਨ ਵਧਾ ਦਿੱਤਾ ਹੈ। ਡੀਲਰ ਕਮਿਸ਼ਨ ਵਧਾਏ ਜਾਣ ਕਾਰਨ ਜਦੋਂ ਕੱਚੇ ਤੇਲ ਦੀ ਕੀਮਤ ਵਧਦੀ ਹੈ ਤਾਂ ਪੈਟਰੋਲ ਦੀ ਕੀਮਤ 'ਚ ਤੇਜ਼ ਵਾਧਾ ਦਿਸੇਗਾ ਅਤੇ ਜੇਕਰ ਕੱਚੇ ਤੇਲ ਦੀ ਕੀਮਤ ਘੱਟ ਹੁੰਦੀ ਹੈ ਤਾਂ ਅਜਿਹੇ 'ਚ ਬਹੁਤੀ ਰਾਹਤ ਨਹੀਂ ਮਿਲੇਗੀ। ਪੈਟਰੋਲ ਪੰਪ 'ਤੇ ਤੁਹਾਨੂੰ ਜੋ ਤੇਲ ਮਿਲਦਾ ਹੈ ਉਸ 'ਚ ਐਕਸਾਈਜ਼ ਡਿਊਟੀ, ਵੈਟ ਅਤੇ ਡੀਲਰ ਕਮਿਸ਼ਨ ਸ਼ਾਮਲ ਹੁੰਦਾ ਹੈ। ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਲਾਗੂ ਹੋਏ ਜੀ. ਐੱਸ. ਟੀ. 'ਚ ਪੈਟਰੋਲ ਤੇ ਡੀਜ਼ਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਸਾੜੀ ਖਰੀਦਣ ਜਾ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ
NEXT STORY