ਨਵੀਂ ਦਿੱਲੀ— ਹੁਣ ਤੁਸੀਂ ਇਕ ਜਹਾਜ਼ ਕੰਪਨੀ ਦੀ ਟਿਕਟ ਖਰੀਦ ਕੇ ਦੂਜੇ ਕੰਪਨੀ ਦੇ ਜਹਾਜ਼ 'ਚ ਵੀ ਹਵਾਈ ਸਫਰ ਦਾ ਮਜ਼ਾ ਲੈ ਸਕੋਗੇ। ਹਾਲਾਂਕਿ ਇਕ ਟਿਕਟ 'ਤੇ ਤੁਸੀਂ ਇਨ੍ਹਾਂ ਦੋ ਕੰਪਨੀਆਂ ਦੇ ਕਿਸੇ ਇਕ ਜਹਾਜ਼ 'ਚ ਹੀ ਸਫਰ ਕਰ ਸਕੋਗੇ। ਇਸ ਸੁਵਿਧਾ ਲਈ ਕਤਰ ਏਅਰਵੇਜ਼ ਅਤੇ ਵਿਸਤਾਰਾ ਨੇ ਸਮਝੌਤਾ ਕੀਤਾ ਹੈ, ਜਿਸ ਤਹਿਤ ਦੋਹਾਂ ਕੰਪਨੀਆਂ ਦੇ ਗਾਹਕ ਦੁਨੀਆ ਦੇ 150 ਟਿਕਾਣਿਆਂ ਤੋਂ ਵਧ ਦੀ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਕਰ ਸਕਣਗੇ। ਕਤਰ ਏਅਰਵੇਜ਼ ਅਤੇ ਵਿਸਤਾਰਾ ਵਿਚਕਾਰ ਇਹ ਸਮਝੌਤਾ ਸੋਮਵਾਰ ਤੋਂ ਲਾਗੂ ਹੋ ਚੁੱਕਾ ਹੈ। ਹੁਣ ਕਤਰ ਏਅਰਵੇਜ਼ ਅਤੇ ਵਿਸਤਾਰਾ 150 ਦੇਸ਼ਾਂ ਲਈ ਇਕ-ਦੂਜੇ ਦੀ ਟਿਕਟ ਸਵੀਕਾਰ ਕਰ ਸਕਣਗੇ।
ਕਤਰ ਏਅਰਵੇਜ਼ ਮੌਜੂਦਾ ਸਮੇਂ ਦੋਹਾ ਤੋਂ ਭਾਰਤ ਦੇ 13 ਸ਼ਹਿਰਾਂ 'ਚ, ਜਦੋਂ ਕਿ ਵਿਸਤਾਰਾ 18 ਸ਼ਹਿਰਾਂ 'ਚ ਆਪਣੀਆਂ ਸੇਵਾਵਾਂ ਦਿੰਦੇ ਹਨ। ਕਤਰ ਏਅਰਵੇਜ਼ ਗਰੁੱਪ ਦੇ ਮੁੱਖ ਕਾਰਜਕਾਰੀ ਅਕਬਰ ਅਲ ਬਕਰ ਦਾ ਕਹਿਣਾ ਹੈ ਕਿ ਵਿਸਤਾਰਾ ਨਾਲ ਸਮਝੌਤੇ ਤਹਿਤ ਹਵਾਈ ਸੰਪਰਕ ਮਜ਼ਬੂਤ ਹੋਵੇਗਾ ਅਤੇ ਭਾਰਤ 'ਚ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਕਤਰ ਏਅਰਵੇਜ਼ ਨੇ ਅਜਿਹੇ ਸਮਝੌਤੇ ਲਈ ਇੰਡੀਗੋ ਨਾਲ ਗੱਲਬਾਤ ਕੀਤੀ ਸੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਤੁਹਾਨੂੰ ਦੱਸ ਦੇਈਏ ਕਿ ਕਤਰ ਏਅਰਵੇਜ਼ ਦੋਹਾ ਤੋਂ ਨਵੀਂ ਦਿੱਲੀ, ਕੋਚੀ, ਅੰਮ੍ਰਿਤਸਰ, ਅਹਿਮਦਾਬਾਦ, ਬੇਂਗਲੁਰੂ, ਮੁੰਬਈ, ਕੋਜ਼ੀਕੋਡੇ, ਕੋਲਕਾਤਾ, ਗੋਆ, ਹੈਦਰਾਬਾਦ, ਚੇਨਈ, ਨਾਗਪੁਰ ਅਤੇ ਤਿਰੂਵਨੰਤਪੁਰਮ 'ਚ ਆਪਣੀਆਂ ਸੇਵਾਵਾਂ ਦਿੰਦਾ ਹੈ।
ਮੈਂਟਰ ਇੰਡੀਆ ਕੈਂਪੇਨ ਲਾਂਚ ਕਰਣਗੇ ਨੀਤੀ ਆਯੋਗ ਦੇ ਸੀ.ਈ.ਓ ਅਮਿਤਾਭ ਕਾਂਤ
NEXT STORY