ਨਵੀਂ ਦਿੱਲੀ—ਭਾਰਤੀ ਵਿਸ਼ਸ਼ਿਟ ਪੱਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਹੁਣ ਆਧਾਰ ਦੀ ਕੁਝ ਸੇਵਾਵਾਂ ਲਈ ਚਾਰਜਸ ਵਧਾ ਦਿੱਤੇ ਹਨ। ਅਥਾਰਟੀ ਨੇ ਜਾਣਕਾਰੀ ਦਿੱਤੀ ਹੈ ਕਿ ਆਧਾਰ ਅਪਡੇਸ਼ਨ ਦੇ ਚਾਰਜਸ 'ਤੇ 18 ਫੀਸਦੀ ਨਾਲ ਜੀ.ਐੱਸ.ਟੀ. ਲਗਾਇਆ ਜਾਵੇਗਾ। ਦੱਸਣਯੋਗ ਹੈ ਕਿ ਆਧਾਰ ਦਾ ਐਨਰੋਲਮੈਂਟ ਅਜੇ ਵੀ ਮੁਫ਼ਤ ਹੈ।
ਲਗੇਗਾ 18 ਫੀਸਦੀ ਜੀ.ਐੱਸ.ਟੀ.
ਅਥਾਰਟੀ ਨੇ ਬੱਚਿਆਂ ਤੋਂ ਇਵਾਲਾ ਵੱਡਿਆਂ ਦੀ ਆਓਮੈਟਰਿਕ ਡਿਟੇਲਸ ਦੇ ਅਪਡੇਸ਼ਨ ਲਈ ਜੀ.ਐੱਸ.ਟੀ. ਛੱਡ ਕੇ 25 ਰੁਪਏ ਚਾਰਜ ਤੈਅ ਕੀਤੇ ਹਨ। ਇਸ ਤੋਂ ਇਲਾਵਾ ਡੇਮੈਗ੍ਰਾਫਿਕ ਡਿਟੇਲਸ ਯਾਨੀ ਨਾਂ, ਐਡਰੈਸ, ਡੇਟ ਆਫ ਥਰਡ, ਮੋਬਾਇਲ ਨੰਬਰ, ਜੈਂਡਰ ਅਤੇ ਈ-ਮੇਲ ਅਪਡੇਸ਼ਨ ਦਾ ਚਾਰਜ ਵੀ 25 ਰੁਪਏ ਹੈ।
ਇਨ੍ਹਾਂ ਸਾਰੀਆਂ ਸਰਵਿਸੇਜ 'ਤੇ 18 ਫੀਸਦੀ ਲਗਾਉਣ ਤੋਂ ਬਾਅਦ 29.50 ਰੁਪਏ ਦੇਣੇ ਹੋਣਗੇ। ਆਧਾਰ ਦਾ ਬਲੈਕ ਐਂਡ ਵ੍ਹਾਈਟ ਪ੍ਰਿੰਟ ਕੱਢਵਾਉਣ ਦੇ ਚਾਰਜ 10 ਰੁਪਏ ਹਨ। ਆਧਾਰ ਦਾ ਕੇਵਲ ਪ੍ਰਿੰਟ ਆਓਟ ਲਈ 20 ਰੁਪਏ ਚਾਰਜ ਤੈਅ ਹੈ।
ਕਿਉਂ ਵਧਾਏ ਗਏ ਚਾਰਜਸ
ਅਥਾਰਟੀ ਦੇ ਸਾਹਮਣੇ ਅਜਿਹੇ ਕਈ ਮਾਮਲੇ ਆਏ ਸਨ ਜਿਥੇ ਆਧਾਰ ਕਾਰਡ ਧਾਰਕ ਤੋਂ ਸਰਵਿਸ ਚਾਰਜ ਦੇ ਨਾਂ 'ਤੇ ਆਧਾਰ ਸੈਂਟਰਸ 'ਤੇ ਚਾਰਜ ਵਸੁਲਿਆਂ ਗਿਆ ਜਾਂ ਫਿਰ ਜ਼ਿਆਦਾ ਸ਼ੁਲਕ ਲਿਆ ਗਿਆ। ਇਨ੍ਹਾਂ ਨੂੰ ਦੇਖਦੇ ਹੋਏ ਆਧਾਰ ਸਰਵਿਸੇਜ ਦੇ ਚਾਰਜ ਤੈਅ ਕੀਤੇ ਗਏ ਹਨ। ਅਥਾਰਟੀ ਨੇ ਲੋਕਾਂ ਨੂੰ ਆਗਾਹ ਵੀ ਕੀਤਾ ਹੈ ਕਿ ਜੇਕਰ ਕੋਈ ਸੈਂਟਰ ਤੁਹਾਡੇ ਤੋਂ ਮੁਫਤ ਆਧਾਰ ਸਰਵਿਸੇਜ 'ਤੇ ਚਾਰਜ ਲਵੇ ਜਾਂ ਫਿਰ ਚਾਰਜ ਵਾਲੀ ਸਰਵਿਸੇਜ 'ਤੇ ਤੈਅ ਰੇਟ ਤੋਂ ਜ਼ਿਆਦਾ ਕੀਮਤ ਮੰਗੇ ਤਾਂ ਤੁਸੀਂ 1947 'ਤੇ ਕਾਲ ਕਰ ਸਕਦੇ ਹੋ ਜਾਂ help੨uidai.gov.in 'ਤੇ ਮੇਲ ਅਪਲੋਡ ਕਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਹ ਹਨ ਸੇਵਾਵਾਂ ਅਜੇ ਵੀ ਫ੍ਰੀ
ਅਥਾਰਟੀ ਨੇ ਆਧਾਰ ਲਈ ਐਨਰੋਲਮੈਂਟ ਨੂੰ ਫ੍ਰੀ ਆਫ ਕਾਸਟ ਸੇਵਾਵਾਂ ਦੇ ਦਾਇਰੇ 'ਚ ਰੱਖਿਆ ਹੈ। ਐਨਰੋਲਮੈਂਟ ਲਈ ਕਿਸੇ ਤਰ੍ਹਾਂ ਦਾ ਕੋਈ ਸ਼ੁਲਕ ਦੇਣ ਦੀ ਜ਼ਰੂਰਤ ਨਹੀਂ ਹੈ। ਨਾਲ ਹੀ ਬੱਚਿਆਂ ਦੀ ਬਾਇਓਮੈਟਰਿਕ ਡਿਟੇਲਸ ਦੀ ਅਪਡੇਸ਼ਨ ਵੀ ਫ੍ਰੀ ਹੈ।
ਟਾਟਾ ਮੋਟਰਜ਼ ਨੂੰ 1215 ਕਰੋੜ ਦਾ ਮੁਨਾਫਾ
NEXT STORY