ਭੁਵਨੇਸ਼ਵਰ (ਭਾਸ਼ਾ) – ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਨੇ ਓਡਿਸ਼ਾ ਲਈ ਵਿੱਤੀ ਸਾਲ 2024-25 ਵਿਚ ਦੋ ਲੱਖ ਕਰੋੜ ਰੁਪਏ ਦੀ ਕਰਜ਼ਾ ਸਮਰੱਥਾ ਦਾ ਅਨੁਮਾਨ ਲਗਾਇਆ ਹੈ ਜੋ ਇਕ ਸਾਲ ਪਹਿਲਾਂ ਦੀ ਮਿਆਦ ਨਾਲੋਂ 25.19 ਫੀਸਦੀ ਵੱਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਇਕ ਬੈਠਕ ਵਿਚ ਨਾਬਾਰਡ ਵਲੋਂ ਤਿਆਰ ਇਕ ‘ਸਟੇਟ ਫੋਕਸ ਪੇਪਰ’ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ : ਰਾਮ ਮੰਦਰ ਦੇ ਉਦਘਾਟਨ ਵਾਲੇ ਦਿਨ ਮਿਲੇਗਾ ਵਿਸ਼ੇਸ਼ ਪ੍ਰਸਾਦ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਖੁਸ਼
ਬਿਆਨ ’ਚ ਕਿਹਾ ਗਿਆ ਕਿ ਨਾਬਾਰਡ ਨੇ ਵਿੱਤੀ ਸਾਲ 2024-25 ਲਈ ਤਰਜੀਹੀ ਖੇਤਰ ਦੇ ਤਹਿਤ 2,00,608 ਕਰੋੜ ਰੁਪਏ ਦੀ ਸਮੁੱਚੀ ਕਰਜ਼ਾ ਸਮਰੱਥਾ ਦਾ ਅਨੁਮਾਨ ਲਗਾਇਆ ਹੈ ਜੋ ਪਿਛਲੇ ਸਾਲ (2023-24) ਦੀ ਤੁਲਨਾ ਵਿਚ 25.19 ਫੀਸਦੀ ਵੱਧ ਹੈ। ਨਾਬਾਰਡ ਨੇ 2023-24 ਲਈ 1,60,280 ਕਰੋੜ ਰੁਪਏ ਦੀ ਸਮੁੱਚੀ ਕਰਜ਼ਾ ਸਮਰੱਥਾ ਦਾ ਅਨੁਮਾਨ ਲਗਾਇਆ ਸੀ। ਨਾਬਾਰਡ ਦੇ ਮੁੱਖ ਜਨਰਲ ਸਕੱਤਰ ਸੁਧਾਂਸ਼ੂ ਕੇ. ਕੇ. ਮਿਸ਼ਰਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ 2023-24 ਦੇ ਟੀਚਿਆਂ ਨੂੰ ਹਾਸਲ ਕਰਨ ਅਤੇ ਓਡਿਸ਼ਾ ਵਿਚ ਤਰਜੀਹ ਵਾਲੇ ਖੇਤਰ ’ਚ ਕਰਜ਼ਾ ਪ੍ਰਵਾਹ ਵਧਾਉਣ ਲਈ ਠੋਸ ਕਦਮ ਉਠਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ : ਰੋਜ਼ਾਨਾ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ ਇਹ ਪੱਤਰਕਾਰ, ਕਰਦਾ ਹੈ 900 KM ਦਾ ਸਫ਼ਰ, ਜਾਣੋ ਵਜ੍ਹਾ
ਇਹ ਵੀ ਪੜ੍ਹੋ : ਮਾਲਦੀਵ ਪਹੁੰਚੇ 14 ਗੁਣਾ ਵੱਧ ਚੀਨੀ ਸੈਲਾਨੀ ,ਜਾਣੋ ਹੋਰ ਦੇਸ਼ਾਂ ਸਮੇਤ ਕਿੰਨੇ ਭਾਰਤੀਆਂ ਨੇ ਕੀਤੀ ਇਸ ਦੇਸ਼ ਦੀ ਸੈਰ
ਇਹ ਵੀ ਪੜ੍ਹੋ : ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UPI ਨੂੰ ਦੁਨੀਆ ’ਚ ਸਭ ਤੋਂ ਬਿਹਤਰ ਮੰਨਦੇ ਹਨ RBI ਗਵਰਨਰ, ਕਿਹਾ-ਇਸ ਨੂੰ ਹੋਣਾ ਚਾਹੀਦੈ 'ਵਰਲਡ ਲੀਡਰ'
NEXT STORY