ਵਾਸ਼ਿੰਗਟਨ— ਕੋਰੋਨਾਵਾਇਰਸ ਨੇ ਪੈਟਰੋਲ, ਡੀਜ਼ਲ ਲਈ ਕੱਚਾ ਤੇਲ ਸਪਲਾਈ ਕਰਨ ਵਾਲੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਦੇਸ਼ਾਂ ਦੇ ਜਹਾਜ਼ਾਂ ਨੇ ਚੀਨ ਤੇ ਹਾਂਗਕਾਂਗ ਲਈ ਉਡਾਣਾਂ ਨੂੰ ਬੰਦ ਕਰ ਦਿੱਤਾ ਹੈ, ਉੱਥੇ ਹੀ ਈਰਾਨ, ਇਟਲੀ, ਦੱਖਣੀ ਕੋਰੀਆ ਅਤੇ ਜਪਾਨ ਲਈ ਵੀ ਹਵਾਈ ਸੇਵਾਵਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਕੋਰੋਨਾਵਾਇਰਸ ਦੀ ਵਜ੍ਹਾ ਨਾਲ ਟਰਾਂਸਪੋਰਟ ਸੇਵਾਵਾਂ 'ਚ ਭਾਰੀ ਕਮੀ ਹੋਣ ਨਾਲ ਤੇਲ ਦੀ ਮੰਗ ਘੱਟ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਕੱਚਾ ਤੇਲ 60 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੀਮਤ 'ਤੇ ਚੱਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਹੁਣ ਤੇਲ ਸਪਲਾਈ 'ਚ ਵੱਡੀ ਕਟੌਤੀ ਲਈ ਸਾਊਦੀ ਸਮੇਤ ਓਪੇਕ ਦੇ ਹੋਰ ਮੈਂਬਰਾਂ ਦੇਸ਼ਾਂ ਨੇ ਤਿਆਰੀ ਖਿੱਚ ਦਿੱਤੀ ਹੈ।
ਓਪੇਕ ਤੇ ਰੂਸ ਵਰਗੇ ਗੈਰ-ਓਪੇਕ ਉਤਪਾਦਕਾਂ ਵਿਚਕਾਰ 5-6 ਮਾਰਚ ਨੂੰ ਆਸਟਰੀਆ ਦੇ ਵਿਯਾਨਾ 'ਚ ਮੀਟਿੰਗ ਹੋਣ ਜਾ ਰਹੀ ਹੈ। ਵਿਸ਼ਵ ਦੇ ਸਭ ਤੋਂ ਤਾਕਤਵਰ ਤੇਲ ਉਤਪਾਦਕ ਦੇਸ਼ਾਂ ਵੱਲੋਂ ਉਤਪਾਦਨ 'ਚ ਕਟੌਤੀ 'ਤੇ ਸਹਿਮਤ ਹੋਣ ਦੀ ਉਮੀਦ ਹੈ। ਹਾਲਾਂਕਿ, ਰੂਸ ਇਸ ਮੁੱਦੇ 'ਤੇ ਵੱਖ ਦਿਸ ਸਕਦਾ ਹੈ।
ਸਪਲਾਈ 'ਚ ਇੰਨੀ ਹੋ ਸਕਦੀ ਹੈ ਕਟੌਤੀ-
ਜਾਣਕਾਰੀ ਮੁਤਾਬਕ, ਸਾਊਦੀ ਸਪਲਾਈ 'ਚ ਰੋਜ਼ਾਨਾ 10 ਲੱਖ ਬੈਰਲ ਦੀ ਕਟੌਤੀ ਕਰਨ ਲਈ ਜ਼ੋਰ ਪਾ ਸਕਦਾ ਹੈ, ਜੋ ਓਪੇਕ ਦੀ ਸਾਂਝੀ ਤਕਨੀਕੀ ਕਮੇਟੀ ਵੱਲੋਂ ਪਹਿਲਾਂ ਸਿਫਾਰਸ਼ ਕੀਤੀ ਗਈ 6 ਲੱਖ ਬੈਰਲ ਦੀ ਕਟੌਤੀ ਨਾਲੋਂ ਕਾਫੀ ਜ਼ਿਆਦਾ ਹੈ। ਵਿਸ਼ਲੇਸ਼ਕਾਂ ਮੁਤਾਬਕ, ਸਾਊਦੀ ਜਿੱਥੇ ਕੀਮਤਾਂ ਨੂੰ ਉੱਚੇ ਪੱਧਰ 'ਤੇ ਲਿਜਾਣਾ ਚਾਹੁੰਦਾ ਹੈ, ਉੱਥੇ ਹੀ ਰੂਸ 50-60 ਡਾਲਰ 'ਤੇ ਪੂਰੀ ਤਰ੍ਹਾਂ ਖੁਸ਼ ਹੈ।
ਦੱਸ ਦੇਈਏ ਕਿ ਰੂਸ ਓਪੇਕ ਦਾ ਹਿੱਸਾ ਨਹੀਂ ਹੈ। ਹਾਲਾਂਕਿ, ਓਪੇਕ ਤੇ ਨਾਨ ਓਪੇਕ ਹੁਣ ਇਕੱਠੇ ਮਿਲ ਕੇ ਸਪਲਾਈ ਘਟਾਉਣ-ਵਧਾਉਣ ਦਾ ਫੈਸਲਾ ਕਰਦੇ ਹਨ। ਇਸ ਲਈ ਇਸ ਨੂੰ ਹੁਣ ਓਪੇਕ ਪਲੱਸ ਗਰੁੱਪ ਵੀ ਕਿਹਾ ਜਾਂਦਾ ਹੈ। ਵਿਸ਼ਲੇਸ਼ਕਾਂ ਮੁਤਾਬਕ, ਕਟੌਤੀ ਦੇ ਮਾਮਲੇ 'ਚ ਫਿਲਹਾਲ ਰੂਸ ਦੇ ਰਾਜ਼ੀ ਨਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਇਨ੍ਹਾਂ ਦੋਹਾਂ ਦੇ ਰਿਸ਼ਤਿਆਂ 'ਚ ਤਰੇੜ ਦਿਸ ਸਕਦੀ ਹੈ।
ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕਰੂਡ ਬੁੱਧਵਾਰ ਸਵੇਰ ਨੂੰ 1.4 ਫੀਸਦੀ ਦੇ ਵਾਧੇ ਨਾਲ 52.44 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਯੂ. ਐੱਸ. ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਲਗਭਗ 1.2 ਫੀਸਦੀ ਦੀ ਤੇਜ਼ੀ ਨਾਲ 47.75 ਡਾਲਰ 'ਤੇ ਸੀ। ਸਪਲਾਈ 'ਚ ਵੱਡੀ ਕਟੌਤੀ ਹੁੰਦੀ ਹੈ ਤਾਂ ਕੱਚਾ ਤੇਲ ਮਹਿੰਗਾ ਹੋਵੇਗਾ, ਜਿਸ ਨਾਲ ਪੈਟਰੋਲ-ਡੀਜ਼ਲ ਕੀਮਤਾਂ 'ਚ ਵੀ ਵਾਧਾ ਹੋ ਸਕਦਾ ਹੈ। ਭਾਰਤ ਲਗਭਗ 80 ਫੀਸਦੀ ਕੱਚਾ ਤੇਲ ਇੰਪੋਰਟ ਕਰਦਾ ਹੈ।
ਇਹ ਵੀ ਪੜ੍ਹੋ ►ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ ► ਕੈਨੇਡਾ ਦੇ 'ਪੰਜਾਬੀ ਗੜ੍ਹ' 'ਚ ਕੋਰੋਨਾ ਦੀ ਦਸਤਕ, USA 'ਚ ਨੌ ਮੌਤਾਂ ►ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਕਾਰਾਂ ਲਈ GST 'ਤੇ ਮਿਲ ਸਕਦੀ ਹੈ ਇਹ ਸੌਗਾਤ
ਐਮਾਜ਼ੋਨ ਦੇ ਕਰਮਚਾਰੀ ਨੂੰ ਹੋਇਆ ਕੋਰੋਨਾਵਾਇਰਸ, ਕੰਪਨੀ ਨੇ ਕੀਤੀ ਪੁਸ਼ਟੀ
NEXT STORY