ਨਵੀਂ ਦਿੱਲੀ (ਭਾਸ਼ਾ) - ਆਨਲਾਈਨ ਹੋਟਲ ਬੁਕਿੰਗ ਪਲੇਟਫਾਰਮ OYO ਨੇ ਉਤਰਾਖੰਡ ਵਿੱਚ ਚਾਰ ਧਾਮ ਯਾਤਰਾ-2023 ਲਈ ਆਪਣੀਆਂ ਜਾਇਦਾਦਾਂ ਨੂੰ ਦੁੱਗਣਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਚਾਰਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਰਿਕਾਰਡ ਮੰਗ ਨੂੰ ਦੇਖਦੇ ਹੋਏ ਉਸ ਨੇ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਗੋਲਡ ਬਾਂਡਸ ਦੇ ਨਿਵੇਸ਼ਕਾਂ ਨੂੰ 8 ਸਾਲਾਂ ’ਚ ਮਿਲਿਆ 13.7 ਫੀਸਦੀ ਦਾ ਰਿਟਰਨ
ਕੰਪਨੀ ਦੇ ਇਸ ਸਮੇਂ ਰਿਸ਼ੀਕੇਸ਼, ਹਰਿਦੁਆਰ, ਸ਼੍ਰੀਨਗਰ (ਉੱਤਰਾਖੰਡ), ਕੇਦਾਰਨਾਥ, ਜੋਸ਼ੀਮਠ ਅਤੇ ਉੱਤਰਕਾਸ਼ੀ ਵਿੱਚ 40 ਹੋਟਲ ਹਨ, ਜਿਨ੍ਹਾਂ ਨੂੰ ਦੁੱਗਣਾ ਕਰਕੇ 80 ਕੀਤਾ ਜਾਵੇਗਾ। ਉੱਤਰਾਖੰਡ ਧਾਮ ਯਾਤਰਾ ਹਿਮਾਲਿਆ ਵਿੱਚ ਉੱਚੇ ਚਾਰ ਪਵਿੱਤਰ ਅਸਥਾਨਾਂ ਦੀ ਇੱਕ ਅਧਿਆਤਮਿਕ ਯਾਤਰਾ ਹੈ। ਇਨ੍ਹਾਂ ਤੀਰਥ ਸਥਾਨਾਂ ਵਿੱਚ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਸ਼ਾਮਲ ਹਨ। ਹਰ ਸਾਲ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਹਨ। ਉੱਤਰਾਖੰਡ ਸਰਕਾਰ ਮੁਤਾਬਕ ਇਸ ਸਾਲ ਦੀ ਯਾਤਰਾ ਲਈ 16 ਲੱਖ ਸ਼ਰਧਾਲੂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਆਉਣ ਵਾਲੇ ਮਹੀਨਿਆਂ 'ਚ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ।
OYO ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਚਾਰ ਧਾਮ ਯਾਤਰਾ ਲਈ ਬੁਕਿੰਗ ਵਿੱਚ 206 ਫੀਸਦੀ ਵਾਧਾ ਦੇਖਿਆ ਹੈ। ਸ਼੍ਰੀਨਗਰ (ਉਤਰਾਖੰਡ) 186 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਬੁਕਿੰਗ ਵਿੱਚ ਅੱਗੇ ਚੱਲ ਰਿਹਾ ਹੈ। ਇਸ ਤੋਂ ਬਾਅਦ ਰਿਸ਼ੀਕੇਸ਼ ਅਤੇ ਹਰਿਦੁਆਰ ਆਉਂਦੇ ਹਨ। ਕੰਪਨੀ ਨੇ ਕਿਹਾ ਕਿ ਚੁਣੌਤੀਪੂਰਨ ਮੌਸਮ ਦੇ ਬਾਵਜੂਦ ਭਾਰਤੀ ਅਜੇ ਵੀ ਚਾਰਧਾਮ ਯਾਤਰਾ 'ਤੇ ਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਭਾਰਤ 'ਚ WhatsApp ਦੀ ਵੱਡੀ ਕਾਰਵਾਈ! ਮਾਰਚ 'ਚ 47 ਲੱਖ ਖਾਤਿਆਂ 'ਤੇ ਲਗਾਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ੀ ਸੈਲਾਨੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸੌਖਾਲਾ ਬਣਾਏ ਭਾਰਤ
NEXT STORY