ਨਵੀਂ ਦਿੱਲੀ (ਇੰਟ)-ਭਾਰਤ ਦਾ ਸਭ ਤੋਂ ਵੱਡਾ ਅਤੇ ਇਕਮਾਤਰ ਭੁਗਤਾਨ ਬੈਂਕ ਜੋ ਲਾਭ ਦੀ ਹਾਲਤ 'ਚ ਹੈ, ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (ਪੀ. ਪੀ. ਬੀ. ਐੱਲ.) 'ਚ ਹੁਣ ਲੋਕ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਚ ਨਿਵੇਸ਼ ਕਰ ਕੇ 7 ਫੀਸਦੀ ਤੱਕ ਦਾ ਵਿਆਜ ਪ੍ਰਾਪਤ ਕਰ ਸਕਦੇ ਹਨ। ਭੁਗਤਾਨ ਬੈਂਕ ਇਨ੍ਹਾਂ ਖਾਤਿਆਂ ਦਾ ਪ੍ਰਬੰਧਨ ਆਪਣੇ ਸਾਂਝੇਦਾਰ ਇੰਡਸਇੰਡ ਬੈਂਕ ਦੇ ਨਾਲ ਕਰਦਾ ਹੈ ਅਤੇ ਇਹ ਵਿਆਜ ਦਰ ਇਸ ਖੇਤਰ 'ਚ ਉੱਚ ਦਰਾਂ 'ਚ ਸ਼ਾਮਲ ਹੈ।
ਲਾਕਡਾਊਨ ਦੌਰਾਨ ਹੋਰ ਜਾਇਦਾਦ 'ਚ ਅਡੋਲਤਾ ਵਿਚਕਾਰ ਵੱਡੀ ਗਿਣਤੀ 'ਚ ਪੀ. ਪੀ. ਬੀ. ਐੱਲ. ਬੈਂਕ ਖਾਤਾਧਾਰਕ ਆਪਣੀ ਬਚਤ ਨੂੰ ਫਿਕਸਡ ਡਿਪਾਜਿਟ ਖਾਤਿਆਂ 'ਚ ਜਮ੍ਹਾ ਕਰਵਾ ਰਹੇ ਹਨ। ਗਾਹਕ ਆਪਣੇ ਐੱਫ. ਡੀ. ਖਾਤਿਆਂ ਤੋਂ ਆਂਸ਼ਿਕ/ਪੂਰਨ ਰਾਸ਼ੀ ਕਿਸੇ ਵੀ ਸਮੇਂ ਕੱਢ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਕੋਈ ਚਾਰਜ ਦੇਣ ਦੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ ਹੀ ਬੈਂਕ ਨੇ ਐਲਾਨ ਕੀਤਾ ਹੈ ਕਿ ਉਸ ਦੇ ਐੱਫ.ਡੀ. ਖਾਤਿਆਂ 'ਚ 600 ਕਰੋੜ ਰੁਪਏ ਦੀ ਜਮ੍ਹਾ ਰਾਸ਼ੀ ਨੂੰ ਪਾਰ ਕਰ ਲਿਆ ਹੈ। ਬੈਂਕ ਦੀ ਸ਼ੁਰੂਆਤ ਆਮ ਨਾਗਰਿਕਾਂ ਨੂੰ ਵੀ ਡਿਜ਼ੀਟਲ ਬੈਂਕਿੰਗ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ ਅਤੇ ਇਹ ਆਪਣੀ ਜੀਵਨ ਅਤੇ ਵਿਸ਼ੇਸ਼ ਉਤਪਾਦਨਾਂ ਨਾਲ ਖੇਤਰ 'ਚ ਮੋਹਰੀ ਬਣਿਆ ਹੋਇਆ ਹੈ।
ਪੇ.ਟੀ.ਐੱਮ. ਪੇਮੈਂਟਸ ਬੈਂਕ ਲਿਮਟਿਡ ਦੇ ਸੀ.ਈ.ਓ. ਅਤੇ ਪ੍ਰਬੰਧ ਨਿਰਦੇਸ਼ਕ ਸਤੀਸ਼ਨ ਕੁਮਾਰ ਗੁਪਤਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਦੇਸ਼ 'ਚ ਵਿੱਤੀ ਸਮਾਵੇਸ਼ ਲਿਆਉਣ ਦੇ ਸਾਡੇ ਮਿਸ਼ਨ ਦੇ ਅਨੁਰੂਪ ਹੈ। ਸਾਡਾ ਮੰਨਣਾ ਹੈ ਕਿ ਧਨ ਪ੍ਰਬੰਧਨ ਨਾਲ ਜੁੜੇ ਉਤਪਾਦ ਸਾਰਿਆਂ ਲਈ ਉਪਲੱਬਧ ਹੋਣਾ ਚਾਹੀਦਾ ਭਲੇ ਉਨ੍ਹਾਂ ਕੋਲ ਘੱਟ ਜਾਂ ਜ਼ਿਆਦਾ ਧਨ ਇਹ ਸਾਡੇ ਲਈ ਮਾਣ ਕਰਨ ਲਾਇਕ ਅਤੇ ਉਤਸ਼ਾਹਜਨਕ ਹੈ ਕਿ ਲੱਖਾਂ ਬੈਂਕ ਖਾਤਾ ਧਾਰਕ ਫਿਕਸ ਡਿਜ਼ਾਪਿਟ ਦੇ ਲਾਭ ਨੂੰ ਸਮਝਦੇ ਹਨ। ਇਹ ਉਨ੍ਹਾਂ ਵਿਸ਼ਵਾਸ ਅਤੇ ਸਬੰਧਾਂ ਨੂੰ ਵੀ ਦਰਸ਼ਾਉਂਦਾ ਹੈ ਜੋ ਅਸੀਂ ਆਪਣੇ ਗਾਹਕਾਂ ਨਾਲ ਬੀਤੇ ਸਾਲਾਂ 'ਚ ਬਣਾਏ ਹਨ।
ਨਵੇਂ ਸੁਧਾਰਾਂ ਨਾਲ ਹਵਾਬਾਜ਼ੀ ਖੇਤਰ 'ਚ ਕੌਮਾਂਤਰੀ ਪੱਧਰ 'ਤੇ ਮਜ਼ਬੂਤ ਹੋਵੇਗੀ ਭਾਰਤ ਦੀ ਹਾਲਤ : GMR
NEXT STORY