ਨਵੀਂ ਦਿੱਲੀ—ਉਤਪਾਦ ਆਨਲਾਈਨ ਵੇਚਣ ਲਈ ਆਫਲਾਈਨ ਵਪਾਰੀਆਂ ਨਾਲ ਭਾਗੀਦਾਰੀ ਕਰਨ ਵਾਲੀ ਪੇਟੀਐਮ ਇਕਮਾਰਸ ਦੀ ਇਕਾਈ ਪੇਟੀਐਮ ਮਾਲ 25 ਸ਼ਹਿਰਾਂ 'ਚ ਇਲੈਕਟ੍ਰੋਨਿਕਸ ਅਤੇ ਵਰਕਰਾਂ ਲਈ ਇਕ ਹੋਰ ਦੋ-ਦਿਨੀਂ ਡਿਲਵਰੀ ਸੇਵਾ ਦੀ ਸ਼ੁਰੂਆਤ ਕਰੇਗੀ।
ਕੰਪਨੀ ਨੇ ਕਿਹਾ ਕਿ ਉਹ ਆਪਣੀ ਲਾਜ਼ੀਸਟਿਕਸ ਇਕਾਈ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ 'ਚ ਆਪਣੇ ਡਿਲਟਰੀ ਢਾਂਚੇ ਦੇ ਵਿਸਤਾਰ 'ਤੇ 3.5 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਹਾਲਾਂਕਿ ਪੇਟੀਐਮ ਮਾਲ ਸ਼ੁਰੂ 'ਚ ਕੁਝ ਖਾਸ ਸ਼ਹਿਰ ਲਈ ਹੀ ਇਲੈਕਟ੍ਰੋਨਿਕ 'ਤੇ ਤੇਜ਼ ਡਿਲਵਰੀ ਦੀ ਸ਼ੁਰੂਆਤ ਕਰੇਗੀ ਪਰ ਆਉਣ ਵਾਲੇ ਮਹੀਨਿਆਂ 'ਚ ਇਸ ਸੇਵਾ ਦਾ 100 ਸ਼ਹਿਰਾਂ ਤੱਕ ਵਿਸਤਾਰ ਕੀਤਾ ਜਾਵੇਗਾ ਅਤੇ ਕਈ ਹੋਰ ਸ਼੍ਰੇਣੀਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ।
ਪੇਟੀਐਮ ਮਾਲ ਦੇ ਮੁੱਖ ਸੰਚਾਲਨ ਅਧਿਕਾਰੀ ਅਮਿਤ ਸਿਨਹਾ ਨੇ ਇਕ ਬਿਆਨ 'ਚ ਕਿਹਾ ਕਿ ਇਸ ਨਾਲ ਸਥਾਨਕ ਦੁਕਾਨਦਾਰਾਂ ਨੂੰ ਆਪਣੇ ਗਾਹਕਾਂ ਨੂੰ ਜ਼ਿਆਦਾ ਸੁਵਿਧਾਜਨਕ ਤਜ਼ਰਬਾ ਪ੍ਰਦਾਨ ਕਰਵਾਉਣ ਅਤੇ ਬ੍ਰਾਂਡਾਂ ਨੂੰ ਲਾਜ਼ੀਸਟਿਕ 'ਤੇ 50 ਫੀਸਦੀ ਤੱਕ ਦੀ ਬਚਤ ਕਰਨ 'ਚ ਮਦਦ ਮਿਲੇਗੀ, ਕਿਉਂਕਿ ਉਹ ਸ਼ਹਿਰ ਦੇ ਅੰਦਰ ਲਾਜ਼ੀਸਟਿਕ ਲਾਗਤ ਨੂੰ ਕੰਟੋਰਲ ਕਰਨ 'ਚ ਸਮਰੱਥ ਹੋਣਗੇ। ਆਉਣ ਵਾਲੇ ਮਹੀਨਿਆਂ 'ਚ ਅਸੀਂ ਉਤਪਾਦਾਂ ਅਤੇ ਪਿਨ-ਕੋਰਡ ਦੀ ਗਿਣਤੀ 'ਚ ਵਾਧਾ ਕਰਾਂਗੇ ਜਿਸ ਨਾਲ ਵੱਡੀ ਤਦਾਦ 'ਚ ਗਾਹਕ ਆਪਣੇ ਆਰਡਰ ਉਸ ਦਿਨ ਜਾਂ ਅਗਲੇ ਦਿਨ ਪ੍ਰਾਪਤ ਕਰ ਸਕਣਗੇ।
ਇਸ ਸੇਵਾ ਦੇ ਨਾਲ ਪੇਟੀਐਮ ਮਾਲ ਵੀ ਐਮਾਜਾਨ ਪ੍ਰਾਈਮ ਦੀ ਪੇਸ਼ਕਸ਼ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ। ਐਮਾਜਾਨ ਆਪਣੇ ਗਾਹਕਾਂ ਨੂੰ ਵੀਡੀਓ ਸਟਰੀਮਿੰਗ, ਆਕਰਸ਼ਕ ਸੌਦੇ ਮੁਹੱਈਆ ਕਰਵਾਉਣ ਤੋਂ ਇਲਾਵਾ ਆਰਡਰਾਂ 'ਤੇ ਫ੍ਰੀ ਇਕ ਹੋਰ ਦੋ-ਦਿਨੀਂ ਡਿਲਵਰੀ ਦੀ ਸੇਵਾ ਵੀ ਮੁਹੱਈਆ ਕਰਵਾ ਰਹੀ ਹੈ। ਐਮਾਜਾਨ ਦੀ ਮੈਂਬਰੀ ਸੇਵਾ ਦੇ ਉਲਟ ਪੇਟੀਐਮ ਮਾਲ ਤੇਜ਼ ਡਿਲਵਰੀ ਸੇਵਾ ਲਈ ਉਪਭੋਗਤਾ ਤੋਂ ਰਕਮ ਨਹੀਂ ਵਸੂਲੇਗੀ। ਪੂਰੇ ਦੇਸ਼ 'ਚ ਉਤਪਾਦਾਂ ਨੂੰ ਭੇਜਣ 'ਤੇ ਭਾਰੀ ਖਰਚ ਕਰਨ ਦੀ ਬਜਾਏ ਪੇਟੀਐਮ ਮਾਲ ਆਪਣੇ ਉਤਪਾਦ ਆਨਲਾਈਨ ਵੇਚਣ ਲਈ ਸਥਾਨਕ ਵਪਾਰੀਆਂ ਨਾਲ ਭਾਗੀਦਾਰੀ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ।
ਨੰਦਨ ਸੰਭਾਲਣਗੇ ਇੰਫੋਸਿਸ ਦੀ ਕਮਾਨ
NEXT STORY