ਮੁੰਬਈ— ਕੌਮਾਂਤਰੀ ਬਾਜ਼ਾਰ 'ਚ ਭਾਵੇਂ ਹੀ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦੀਆਂ ਕੀਮਤਾਂ 'ਚ 70 ਫੀਸਦੀ ਤਕ ਦਾ ਵਾਧਾ ਹੋ ਗਿਆ ਹੋਵੇ ਪਰ ਇਸ ਦੀ ਘਰੇਲੂ ਮੰਗ 'ਚ ਮਜ਼ਬੂਤੀ ਬਣੀ ਰਹੇਗੀ। ਹਾਲਾਂਕਿ ਇਸ ਨਾਲ ਸ਼ਹਿਰੀ ਗੈਸ ਵੰਡ ਕੰਪਨੀਆਂ ਦਾ ਮਾਰਜਨ ਘੱਟ ਹੋ ਸਕਦਾ ਹੈ ਪਰ ਮੰਗ ਦੀ ਮਾਤਰਾ 'ਚ ਵਾਧੇ ਨਾਲ ਬਹੁਤ ਹੱਦ ਤਕ ਮਾਰਜਨ 'ਚ ਕਮੀ ਨੂੰ ਪਾਰ ਕਰਨ 'ਚ ਮਦਦ ਮਿਲੇਗੀ। ਰੇਟਿੰਗ ਏਜੰਸੀ ਕ੍ਰਿਸਿਲ ਨੇ ਆਪਣੀ ਇਕ ਹਫਤਾਵਾਰੀ ਰਿਪੋਰਟ 'ਚ ਇਹ ਗੱਲ ਕਹੀ ਹੈ।
ਰਿਪੋਰਟ ਅਨੁਸਾਰ ਪਿਛਲੇ 5-6 ਮਹੀਨਿਆਂ 'ਚ ਏਸ਼ੀਆ 'ਚ ਐੱਲ. ਐੱਨ. ਜੀ. ਦੇ ਭਾਅ 'ਚ 70 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਦਾ ਅਹਿਮ ਕਾਰਨ ਚੀਨ ਦਾ ਐੱਲ. ਐੱਨ. ਜੀ. ਦਰਾਮਦ ਵਧਾਉਣਾ ਹੈ। ਕੀਮਤਾਂ 'ਚ ਤੇਜ਼ੀ ਦਾ ਇਕ ਹੋਰ ਕਾਰਨ ਕਈ ਪਲਾਂਟਾਂ ਦਾ ਬੰਦ ਹੋਣਾ ਅਤੇ ਜਾਪਾਨ, ਕੋਰੀਆ, ਭਾਰਤ ਤੇ ਪਾਕਿਸਤਾਨ 'ਚ ਮੰਗ ਦਾ ਵਧਣਾ ਹੈ। ਰਿਪੋਰਟ ਅਨੁਸਾਰ ਹਾਲਾਂਕਿ ਕੱਚੇ ਤੇਲ ਦੀ ਕੀਮਤ 75 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਚੁੱਕੀ ਹੈ ਤਾਂ ਵਪਾਰੀਆਂ ਨੂੰ ਐੱਲ. ਐੱਨ. ਜੀ. ਦੀਆਂ ਕੀਮਤਾਂ ਦੇ ਕੱਚੇ ਤੇਲ ਤੋਂ ਪ੍ਰਭਾਵਿਤ ਹੋਣ ਦੀ ਉਮੀਦ ਹੈ। ਪਹਿਲਾਂ ਇਨ੍ਹਾਂ ਦੋਵਾਂ ਦੀਆਂ ਕੀਮਤਾਂ 'ਚ ਕੋਈ ਸਬੰਧ ਨਹੀਂ ਹੁੰਦਾ ਸੀ।
ਇਹ ਵੀ ਦੇਖਿਆ ਗਿਆ ਹੈ ਕਿ ਵਿੱਤੀ ਸਾਲ ਦੀ ਬਚੀ ਹੋਈ ਮਿਆਦ 'ਚ ਵੀ ਐੱਲ. ਐੱਨ. ਜੀ. ਦੀ ਕੀਮਤ ਗੈਰ-ਮੰਗ ਵਾਲੇ ਮਹੀਨਿਆਂ 'ਚ 8-8.5 ਡਾਲਰ ਪ੍ਰਤੀ ਇਕਾਈ (ਐੱਮ. ਐੱਮ. ਬੀ. ਟੀ. ਯੂ.) ਰਹਿਣ ਦੀ ਉਮੀਦ ਹੈ, ਜਦਕਿ ਮੰਗ ਵਾਲੇ ਮਹੀਨਿਆਂ 'ਚ ਇਸ ਦੇ 10-10.5 ਡਾਲਰ ਪ੍ਰਤੀ ਇਕਾਈ 'ਤੇ ਪਹੁੰਚ ਜਾਣ ਦੀ ਉਮੀਦ ਹੈ। ਪਿਛਲੇ ਵਿੱਤ ਸਾਲ 'ਚ ਮਈ-ਜੂਨ ਤੋਂ ਸਤੰਬਰ-ਅਕਤੂਬਰ ਦੌਰਾਨ ਇਸ ਦੇ ਭਾਅ 8-8.5 ਡਾਲਰ ਪ੍ਰਤੀ ਇਕਾਈ (ਐੱਮ. ਐੱਮ. ਬੀ. ਟੀ. ਯੂ.) ਸਨ। ਉਥੇ ਏਸ਼ੀਆਈ ਹਾਜ਼ਰ ਭਾਅ 10-10.50 ਡਾਲਰ ਪ੍ਰਤੀ ਇਕਾਈ 'ਚ ਸੀ।
ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਉੱਤਰ ਭਾਰਤ ਦੇ ਕੁਝ ਸੂਬਿਆਂ 'ਚ ਈਂਧਨ ਤੇਲ ਅਤੇ ਪੇਟਕੋਕ ਵਰਗੇ ਪ੍ਰਦੂਸ਼ਕ ਈਂਧਨ ਦੀ ਉਦਯੋਗਿਕ ਵਰਤੋਂ 'ਤੇ ਰੋਕ ਲਾ ਦਿੱਤੀ ਸੀ, ਜਿਸ ਨਾਲ ਐੱਲ. ਐੱਨ. ਜੀ. ਦੀ ਮੰਗ ਬਰਕਰਾਰ ਰਹਿਣ ਦੇ ਆਸਾਰ ਹਨ।
ਇੰਡੀਅਨ ਆਇਲ ਦੁੱਗਣੀ ਕਰੇਗੀ ਸੋਧ ਸਮਰੱਥਾ
NEXT STORY