ਵਾਸ਼ਿੰਗਟਨ— ਪੈਟਰੋਲ ਤੇ ਡੀਜ਼ਲ ਕੀਮਤਾਂ 'ਚ ਜਲਦ ਹੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੀ ਵਜ੍ਹਾ ਹੈ ਕਿ ਡੈਲਟਾ ਤੂਫ਼ਾਨ ਦੀ ਚਿਤਾਵਨੀ ਦੀ ਵਜ੍ਹਾ ਨਾਲ ਤੇਲ ਵਰਕਰਾਂ ਵੱਲੋਂ ਯੂ. ਐੱਸ. ਮੈਕਸੀਕੋ ਖਾੜੀ 'ਚ ਤੇਲ ਵਾਲੇ ਖੂਹਾਂ 'ਤੇ ਕੰਮ ਰੋਕਣ ਨਾਲ ਬ੍ਰੈਂਟ ਕੱਚੇ ਤੇਲ ਦੀ ਕੀਮਤ ਵੀਰਵਾਰ ਨੂੰ ਕਾਰੋਬਾਰ ਦੌਰਾਨ 2.8 ਫੀਸਦੀ ਦੀ ਮਜਬੂਤੀ ਨਾਲ 43.17 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ।
ਯੂ. ਐੱਸ. ਵੈਸਟ ਟੈਕਸਾਸ ਇੰਟਰਮੇਡੀਏਟ (ਡਬਲਿਊ. ਟੀ. ਆਈ.) ਕੱਚਾ ਤੇਲ ਵੀ ਇਸ ਦੌਰਾਨ 2.7 ਫੀਸਦੀ ਦੇ ਉਛਾਲ ਨਾਲ 41.09 ਡਾਲਰ ਪ੍ਰਤੀ ਬੈਰਲ 'ਤੇ ਸੀ, ਜਦੋਂ ਕਿ ਬੁੱਧਵਾਰ ਨੂੰ ਬ੍ਰੈਂਟ 'ਚ 1.8 ਫੀਸਦੀ ਅਤੇ ਡਬਲਿਊ. ਟੀ. ਆਈ. 'ਚ 1.6 ਫੀਸਦੀ ਦੀ ਗਿਰਾਵਟ ਦਰਜ ਹੋਈ ਸੀ।
ਯੂ. ਐੱਸ. ਮੈਕਸੀਕੋ ਖਾੜੀ 'ਚ ਤੂਫ਼ਾਨ ਦੀ ਵਜ੍ਹਾ ਨਾਲ ਸਮੁੰਦਰੀ ਤੱਟ ਨੇੜੇ 183 ਪ੍ਰਾਜੈਕਟਾਂ ਨੂੰ ਖਾਲੀ ਕੀਤਾ ਗਿਆ ਹੈ ਅਤੇ ਇਸ ਨਾਲ ਪ੍ਰਤੀ ਦਿਨ ਹੋਣ ਵਾਲਾ ਲਗਭਗ 15 ਲੱਖ ਬੈਰਲ ਉਤਪਾਦਨ ਪ੍ਰਭਾਵਿਤ ਹੋਵੇਗਾ। ਇਹ ਖੇਤਰ ਪਿਛਲੇ ਕੁਝ ਮਹੀਨਿਆਂ 'ਚ ਕਈ ਤੂਫ਼ਾਨਾਂ ਦੀ ਮਾਰ ਝੱਲ ਚੁੱਕਾ ਹੈ, ਜਿਸ ਨਾਲ ਉਤਪਾਦਨ 'ਚ ਕੁਝ ਸਮੇਂ ਲਈ ਰੁਕਾਵਾਟ ਖੜ੍ਹੀ ਹੁੰਦੀ ਰਹੀ ਹੈ।
ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਮੰਗ ਘੱਟ ਹੋਣ ਦੀ ਵਜ੍ਹਾ ਨਾਲ ਕੱਚੇ ਤੇਲ 'ਚ ਕਿਸੇ ਵੱਡੀ ਤੇਜ਼ੀ ਦੀ ਉਮੀਦ ਨਹੀਂ ਹੈ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਰਾਹਤ ਪੈਕੇਜ 'ਤੇ ਵਾਰਤਾ ਰੱਦ ਕਰਨ ਨਾਲ ਮੰਗ ਵਧਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਰਿਫਾਇਨਰੀਆਂ 'ਚ ਤੇਲ ਦੀ ਮੰਗ ਇਕ ਸਾਲ ਪਹਿਲਾਂ ਦੀ ਤੁਲਨਾ 'ਚ 13.2 ਫੀਸਦੀ ਘੱਟ ਹੈ। ਉੱਥੇ ਹੀ, ਅਗਲੇ ਦੋ-ਤਿੰਨਾਂ 'ਚ ਕੱਚੇ ਤੇਲ 'ਚ ਕੀ ਰੁਝਾਨ ਰਹਿੰਦਾ ਹੈ, ਉਸ ਦੇ ਮੱਦੇਨਜ਼ਰ ਹੀ ਪੈਟਰੋਲ-ਡੀਜ਼ਲ ਕੀਮਤਾਂ 'ਚ ਕੋਈ ਤਬਦੀਲੀ ਦੇਖਣ ਨੂੰ ਮਿਲੇਗੀ।
ਸਮਾਰਟ ਫੋਨ, TV, ਫਰਿੱਜ ਤੇ ਇਹ ਸਾਮਾਨ ਖਰੀਦਣ ਵਾਲੇ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ
NEXT STORY