ਬਿਜਨੈੱਸ ਡੈਸਕ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰਵਾਧੇ ਨੂੰ ਲੈ ਕੇ ਪੂਰੇ ਦੇਸ਼ 'ਚ ਮਹਿੰਗਾਈ 'ਤੇ ਹਾਹਾਕਾਰ ਮਚੀ ਹੋਈ ਹੈ। ਦੱਸ ਦੇਈਏ ਕਿ ਪਿਛਲੇ 9 ਦਿਨ 'ਚ ਅੱਠਵੀਂ ਵਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਜਿਸ ਦੇ ਨਾਲ ਹੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 'ਚ 80 ਪੈਸੇ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ 101.01 ਰੁਪਏ ਪ੍ਰਤੀ ਲੀਟਰ ਦੇ ਪਾਰ ਪਹੁੰਚ ਗਈ ਹੈ। ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅੱਜ ਲੜੀਵਾਰ : 101.01 ਰੁਪਏ ਪ੍ਰਤੀ ਲੀਟਰ ਅਤੇ 92.27 ਰੁਪਏ ਪ੍ਰਤੀ ਲੀਟਰ (80 ਪੈਸੇ ਦਾ ਵਾਧਾ ਹੈ।
ਮੁੰਬਈ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲੀਟਰ 115.88 ਰੁਪਏ ਅਤੇ 100.10 ਰੁਪਏ (ਲੜੀਵਾਰ: 84 ਪੈਸੇ ਅਤੇ 85 ਪੈਸੇ ਦਾ ਵਾਧਾ) ਹੈ। ਉਧਰ ਡੀਜ਼ਲ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਜਿਸ ਨਾਲ ਡੀਜ਼ਲ ਹੁਣ 92.27 ਰੁਪਏ ਪ੍ਰਤੀ ਲੀਟਰ ਵਿਕੇਗਾ। ਦੱਸ ਦੇਈਏ ਕਿ ਦੇਸ਼ ਦੇ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੇ ਭਾਅ ਅੱਠਵੀਂ ਵਾਰ ਵਧੇ ਹਨ।
ਹੁਣ ਭਾਰਤ ਭਰੇਗਾ ਦੁਨੀਆ ਦਾ ਢਿੱਡ, ਇਸ ਸਾਲ ਹੋਵੇਗੀ ਕਣਕ ਦੀ ਰਿਕਾਰਡ ਬਰਾਮਦ
NEXT STORY