ਨਵੀਂ ਦਿੱਲੀ—ਮੋਬਾਇਲ ਫੋਨ ਗਾਹਕਾਂ ਲਈ ਇਕ ਬੁਰੀ ਖਬਰ ਹੈ। 1 ਦਸੰਬਰ ਤੋਂ ਦੇਸ਼ 'ਚ ਮੋਬਾਇਲ ਟੈਰਿਫ ਵਧ ਸਕਦਾ ਹੈ। ਦਰਅਸਲ ਦੂਰਸੰਚਾਰ ਰੈਗੂਲੇਟਰ ਟਰਾਈ ਨੇ ਫਿਲਹਾਲ ਟੈਲੀਕਾਮ ਕੰਪਨੀਆਂ ਵਲੋਂ ਜਾਣ ਵਾਲੀ ਟੈਰਿਫ ਵਾਧੇ 'ਚ ਕਿਸੇ ਵੀ ਤਰ੍ਹਾਂ ਦੇ ਦਖਲ ਤੋਂ ਮਨ੍ਹਾ ਕੀਤਾ ਹੈ।
ਟਰਾਈ ਨਹੀਂ ਕਰੇਗਾ ਦਖਲ
ਟਰਾਈ ਦਾ ਕਹਿਣਾ ਹੈ ਕਿ ਘੱਟੋ ਘੱਟ ਮੁੱਲ ਨਿਰਧਾਰਣ ਨਾਲ ਉਹ ਟੈਰਿਫ ਵਾਧੇ ਦੀ ਪ੍ਰਕਿਰਿਆ 'ਚ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦਾ ਹੈ। ਨਾਲ ਹੀ ਟਰਾਈ ਨੇ ਟੈਲੀਕਾਮ ਸੈਕਟਰ ਨਾਲ ਜੁੜੇ ਲੋਕਾਂ ਦੇ ਨਾਲ ਇਕ ਮੀਟਿੰਗ ਕੀਤੀ ਸੀ। ਇਸ 'ਚੋਂ ਇਕ ਟੈਲੀਕਾਮ ਇੰਡਸਟਰੀ ਦੇ ਧੜੇ ਨੇ ਘੱਟੋ ਘੱਟ ਮੁੱਲ ਨਿਰਧਾਰਣ ਕਰਨ ਦੀ ਗੱਲ ਕਹੀ ਸੀ ਤਾਂ ਦੂਜੇ ਧੜੇ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਦੇ ਬਾਅਦ ਰੈਗੂਲੇਟਰ ਨੇ ਫਿਲਹਾਲ ਇਸ 'ਤੇ ਵਿਚਾਰ ਕਰਨ ਤੋਂ ਮਨ੍ਹਾ ਕੀਤਾ ਹੈ।
10 ਤੋਂ 15 ਫੀਸਦੀ ਤੱਕ ਵਧ ਸਕਦਾ ਹੈ ਟੈਰਿਫ
ਟੈਲੀਕਾਮ ਸੈਕਟਰ ਨਾਲ ਜੁੜੇ ਲੋਕਾਂ ਦੀ ਮੰਨੀਏ ਤਾਂ ਕੰਪਨੀਆਂ ਟੈਰਿਫ 'ਚੋਂ 10 ਤੋਂ 15 ਫੀਸਦੀ ਦਾ ਵਾਧਾ ਕਰ ਸਕਦੀਆਂ ਹਨ। ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਏ.ਜੀ.ਆਰ. 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਟੈਲੀਕਾਮ ਕੰਪਨੀਆਂ 'ਤੇ ਦੇਣਦਾਰੀ ਦਾ ਦਬਾਅ ਵਧ ਗਿਆ ਹੈ। ਅਜਿਹੇ 'ਚ ਕੰਪਨੀਆਂ ਟੈਰਿਫ ਵਧਾ ਕੇ ਇਸ ਦੀ ਪੂਰਤੀ ਕਰਨਾ ਚਾਹੁੰਦੀਆਂ ਹੈ। ਜੇਕਰ ਕੰਪਨੀਆਂ 10 ਫੀਸਦੀ ਦਾ ਵਾਧਾ ਕਰਦੀ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਅਗਲੇ ਤਿੰਨ ਸਾਲਾਂ 'ਚ 35 ਹਜ਼ਾਰ ਕਰੋੜ ਰੁਪਏ ਦਾ ਰਾਜਸਵ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
ਕੰਪਨੀਆਂ ਕਰ ਚੁੱਕੀਆਂ ਹਨ ਟੈਰਿਫ ਵਾਧੇ ਦੀ ਘੋਸ਼ਣਾ
ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਟੈਲੀਕਾਮ ਕੰਪਨੀਆਂ ਟੈਰਿਫ 'ਚ ਵਾਧੇ ਦੀ ਘੋਸ਼ਣਾ ਕਰ ਚੁੱਕੀਆਂ ਹਨ। ਸਭ ਤੋਂ ਪਹਿਲਾਂ ਵੋਡਾਫੋਨ ਆਈਡੀਆ ਨੇ 1 ਦਸੰਬਰ ਤੋਂ ਟੈਰਿਫ 'ਚ ਵਾਧੇ ਦੀ ਘੋਸ਼ਣਾ ਕੀਤੀ ਸੀ। ਇਸ ਦੇ ਬਾਅਦ ਏਅਰਟੈੱਲ ਨੇ ਵੀ ਟੈਰਿਫ ਵਧਾਉਣ ਦੀ ਘੋਸ਼ਣਾ ਕੀਤੀ ਸੀ। ਟੈਲੀਕਾਮ ਸੈਕਟਰ ਦੀਆਂ ਦੋਵਾਂ ਪ੍ਰਮੁੱਖ ਕੰਪਨੀਆਂ ਵਲੋਂ ਘੋਸ਼ਣਾ ਹੋਣ ਦੇ ਬਾਅਦ ਰਿਲਾਇੰਸ ਜਿਓ ਨੇ ਵੀ ਟੈਰਿਫ 'ਚ ਵਾਧੇ ਦਾ ਐਲਾਨ ਕੀਤਾ ਸੀ।
ਟਾਟਾ ਸਟੀਲ : UK 'ਚ 1,000 ਕਰਮਚਾਰੀਆਂ ਦੀ ਜਾਏਗੀ ਨੌਕਰੀ
NEXT STORY