ਨਵੀਂ ਦਿੱਲੀ- ਏ. ਆਈ. ਪੀ. ਈ. ਐੱਫ. ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਸਤਾਵਿਤ ਬਿਜਲੀ (ਸੋਧ) ਬਿੱਲ 2021 ਦੇ ਵਿਰੋਧ ਵਿਚ 10 ਅਗਸਤ ਨੂੰ ਬਿਜਲੀ ਇੰਜੀਨੀਅਰਿੰਗ ਅਤੇ ਕਰਮਚਾਰੀ ਇਕ ਦਿਨ ਲਈ ਕੰਮ ਦਾ ਬਾਇਕਾਟ ਕਰਨਗੇ।
ਸਰਬ ਭਾਰਤੀ ਬਿਜਲੀ ਇੰਜੀਨੀਅਰਜ਼ ਸੰਘ (ਏ. ਆਈ. ਪੀ. ਈ. ਐੱਫ.) ਨੇ ਇਕ ਬਿਆਨ ਵਿਚ ਕਿਹਾ ਕਿ ਸੰਸਦ ਦੇ ਮਾਨਸੂਨ ਇਜਲਾਸ ਲਈ ਸੂਚੀਬੱਧ ਬਿੱਲ ਨੂੰ ਜਲਦਬਾਜ਼ੀ ਵਿਚ ਨਹੀਂ ਲਿਆ ਜਾਣਾ ਚਾਹੀਦਾ ਅਤੇ ਇਸ ਨੂੰ ਊਰਜਾ 'ਤੇ ਸਥਾਈ ਕਮੇਟੀ ਕੋਲ ਭੇਜਣਾ ਚਾਹੀਦਾ ਹੈ।
ਸੰਘ ਨੇ ਦੋਸ਼ ਲਾਇਆ ਕਿ ਬਿਜਲੀ ਐਕਟ 2003 ਨੇ ਉਤਪਾਦਨ ਦੇ ਨਿੱਜੀਕਰਨ ਦੀ ਮਨਜ਼ੂਰੀ ਦਿੱਤੀ ਅਤੇ ਹੁਣ ਪ੍ਰਸਤਾਵਿਤ ਬਿੱਲ ਵਿਚ ਬਿਜਲੀ ਵੰਡ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਸਟੇਟ ਪਾਵਰ ਡਿਸਟ੍ਰਬਿਊਸ਼ਨ ਕੰਪਨੀਆਂ (ਡਿਸਕਾਮ) ਨੂੰ ਨੁਕਸਾਨ ਹੋਵੇਗਾ।
ਏ. ਆਈ. ਪੀ. ਈ. ਐੱਫ. ਦੇ ਬੁਲਾਰੇ ਵੀ. ਕੇ. ਗੁਪਤਾ ਨੇ ਕਿਹਾ, ''ਦੇਸ਼ ਭਰ ਦੇ ਬਿਜਲੀ ਇੰਜੀਨੀਅਰ ਅਤੇ ਕਰਮਚਾਰੀ ਪ੍ਰਸਤਾਵਿਤ ਬਿਜਲੀ (ਸੋਧ) ਬਿੱਲ 2021 ਦੇ ਵਿਰੋਧ ਵਿਚ 10 ਅਗਸਤ ਨੂੰ ਇਕ ਦਿਨ ਲਈ ਕੰਮ ਦੇ ਬਾਇਕਾਟ ਵਿਚ ਸ਼ਾਮਲ ਹੋ ਜਾਣਗੇ।" ਬਿਆਨ ਮੁਤਾਬਕ, ਇਹ ਫ਼ੈਸਲਾ ਮੰਗਲਵਾਰ ਨੂੰ ਬਿਜਲੀ ਕਰਮਚਾਰੀਆਂ ਅਤੇ ਇੰਜੀਨੀਅਰਾਂ ਦੀ ਰਾਸ਼ਟਰੀ ਤਾਲਮੇਲ ਕਮੇਟੀ (ਐੱਨ. ਸੀ. ਸੀ. ਓ. ਈ. ਈ.) ਦੀ ਵਰਚੁਅਲ ਬੈਠਕ ਵਿਚ ਲਿਆ ਗਿਆ। ਬੈਠਕ ਦੀ ਅਗਵਾਈ ਐੱਨ. ਸੀ. ਸੀ. ਓ. ਈ. ਈ. ਦੇ ਮੁਖੀ ਸ਼ੈਲੇਂਦਰ ਦੁਬੇ ਨੇ ਕੀਤੀ। ਐੱਨ. ਸੀ. ਸੀ. ਓ. ਈ. ਈ. ਦੇ ਨੁਮਾਇੰਦੇ 27 ਜੁਲਾਈ ਨੂੰ ਕੇਂਦਰੀ ਬਿਜਲੀ ਮੰਤਰੀ ਨੂੰ ਮਿਲ ਕੇ ਪ੍ਰਸਤਾਵਿਤ ਬਿੱਲ ਖਿਲਾਫ ਮੰਗ ਪੱਤਰ ਸੌਂਪਣਗੇ।
CEAT ਦੇ ਟਾਇਰਾਂ ਨਾਲ ਦੌੜੇਗੀ ਸੱਤ ਸੀਟਾਂ ਵਾਲੀ ਨਵੀਂ ਮਹਿੰਦਰਾ ਬੋਲੇਰੋ ਨਿਓ
NEXT STORY