ਬਿਜ਼ਨੈੱਸ ਡੈਸਕ- ਕਤਰ ਨੇ ਫਰੋਜ਼ਨ ਸੀ ਫੂਡ (ਜੰਮੇ ਹੋਏ ਸਮੁੰਦਰੀ ਭੋਜਨ) ਦੇ ਆਯਾਤ 'ਤੇ ਲਗਾਈ ਗਈ ਆਪਣੀ ਅਸਥਾਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਸ ਨਾਲ ਨਿਰਯਾਤ ਵਧਣ ਅਤੇ ਪੱਛਮੀ ਏਸ਼ੀਆਈ ਦੇਸ਼ ਦੇ ਨਾਲ ਦੋ-ਪੱਖੀ ਸਬੰਧਾਂ 'ਚ ਸੁਧਾਰ ਦਾ ਮਾਰਗ ਬਣਿਆ ਹੋਇਆ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ
ਵਣਜ ਮੰਤਰਾਲੇ ਅਨੁਸਾਰ ਕਤਰ ਨੇ ਭਾਰਤ ਤੋਂ ਪਹੁੰਚੀਆਂ ਕੁਝ ਖੇਪਾਂ 'ਚੋਂ ਵਿਬ੍ਰਿਯੋ ਕੋਲੇਰਾ (ਹੈਜ਼ਾ ਦਾ ਕਥਿਤ ਰੂਪ) ਦਾ ਪਤਾ ਚੱਲਣ ਤੋਂ ਬਾਅਦ ਨਵੰਬਰ 2022 'ਚ ਫੀਫਾ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਯਾਤਿਤ ਫਰੋਜ਼ਨ ਸੀਫੂਡ ਅਸਥਾਈ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ-ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
ਕਤਰ ਦੇ ਅਧਿਕਾਰੀਆਂ ਨੇ ਭਾਰਤ ਨੂੰ ਸੂਚਿਤ ਕੀਤਾ ਸੀ ਕਿ ਪਾਬੰਦੀ ਅਸਥਾਈ ਸੀ ਅਤੇ ਉਨ੍ਹਾਂ ਦੇ ਦੇਸ਼ 'ਚ ਕਾਫ਼ੀ ਪ੍ਰਯੋਗਸ਼ਾਲਾਵਾਂ ਦੀ ਕਮੀ ਦੇ ਕਾਰਨ ਅਜਿਹਾ ਕੀਤਾ ਗਿਆ।
ਇਹ ਵੀ ਪੜ੍ਹੋ-FCI ਨੇ ਈ-ਨਿਲਾਮੀ ਰਾਹੀਂ 3.85 ਲੱਖ ਟਨ ਕਣਕ ਵੇਚੀ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਵਿਦੇਸ਼ੀ ਮੁਦਰਾ ਭੰਡਾਰ 'ਚ 11 ਮਹੀਨਿਆਂ ਦੀ ਸਭ ਤੋਂ ਵੱਡੀ ਗਿਰਾਵਟ, ਸੋਨੇ ਦਾ ਭੰਡਾਰ ਵੀ ਘਟਿਆ
NEXT STORY