ਨਵੀਂ ਦਿੱਲੀ — ਰਾਫੇਲ ਸੌਦੇ ਦੇ ਮੁੱਦੇ ਨੂੰ ਲੈ ਕੇ ਇਸ ਵੇਲੇ ਸਿਆਸਤ ਪੂਰੀ ਤਰ੍ਹਾਂ ਗਰਮ ਹੈ। ਰੋਜ਼ ਇਸ ਸੌਦੇ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਹੁਣੇ ਜਿਹੇ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੇ ਮਾਲਕ ਅਨਿਲ ਅੰਬਾਨੀ ਦੇ ਰਿਲਾਂਇੰਸ ਐਂਟਰਟੇਨਮੈਂਟ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੀ ਸਾਂਝੇਦਾਰ ਜੂਲੀ ਗਾਏਟ ਦੇ ਵਿਚਕਾਰ ਇਕ ਫਿਲਮ ਬਣਾਉਣ ਦਾ ਐਗਰੀਮੈਂਟ ਹੋਇਆ ਸੀ। ਹਾਲਾਂਕਿ ਰਿਲਾਂਇੰਸ ਐਂਟਰਟੇਨਮੈਂਟ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਵਿਵਾਦਾਂ 'ਚ ਘਿਰੀ ਅਨਿਲ ਅੰਬਾਨੀ ਸਮੂਹ ਦੀ ਫਰਮ ਰਿਲਾਇੰਸ ਐਂਟਰਟੇਨਮੈਂਟ ਨੇ ਕਿਹਾ ਕਿ ਉਸਨੇ ਗਾਏਟ ਨੂੰ ਕੋਈ ਭੁਗਤਾਨ ਨਹੀਂ ਕੀਤਾ ਹੈ। ਉਨ੍ਹਾਂ ਦੀ ਕੰਪਨੀ ਨੇ ਫਿਲਮ 'ਐਨਓਅੰਬਰ ਵਨ' ਦੇ ਸੰਦਰਭ ਵਿਚ ਕਿਸੇ ਨੂੰ ਕੋਈ ਭੁਗਤਾਨ ਨਹੀਂ ਕੀਤਾ ਗਿਆ ਹੈ।
ਰਿਲਾਇੰਸ ਐਂਟਰਟੇਨਮੈਂਟ ਨੇ ਕਰੀਬ 50 ਅੰਤਰਰਾਸ਼ਟਰੀ ਫਿਲਮਾਂ ਵਿਚ ਪੈਸਾ ਲਗਾਇਆ ਹੈ। ਕੰਪਨੀ ਨੇ ਕਿਹਾ ਕਿ ਉਹ ਆਪਣੇ ਭਾਗੀਦਾਰੀ ਫਰਾਂਸ ਦੀ ਫਾਇਨਾਂਸਿੰਗ ਕੰਪਨੀ ਵਿਸਵਾਇਰਸ ਕੈਪੀਟਲ ਦੇ ਜ਼ਰੀਏ ਇਕ ਫਿਲਮ ਪ੍ਰੋਜੈਕਟ ਵਿਚ ਸ਼ਾਮਲ ਹੋਈ ਹੈ। ਇਸ ਫਿਲਮ ਨਾਲ ਕਈ ਪ੍ਰਸਿੱਧ ਫਰਾਂਸੀਸੀ ਅਦਾਕਾਰ ਅਤੇ ਨਿਰਦੇਸ਼ਕ ਸਰਗ ਹਜਾਨਾਵਿਸਿਅਸ ਜੁੜੇ ਹਨ।
ਕੰਪਨੀ ਨੇ ਕਿਹਾ ਕਿ ਰਿਲਾਇੰਸ ਐਂਟਰਟੇਨਮੈਂਟ ਨੇ ਇਸ ਫਿਲਮ ਦੇ ਕੁੱਲ ਬਜਟ ਦਾ ਸਿਰਫ 14.8 ਲੱਖ ਯੂਰੋ ਯਾਨੀ 15 ਫੀਸਦੀ ਧਨ ਲਗਾਇਆ ਹੈ। ਦਰਅਸਲ ਗਾਏਟ ਸਾਬਕਾ ਫਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਨਾਲ ਰਹਿੰਦੀ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਰਾਫੇਲ ਆਫਸੈੱਟ ਸਮਝੌਤੇ ਲਈ ਰਿਲਾਇੰਸ ਐਂਟਰਟੇਨਮੈਂਟ ਨੇ ਗਾਏਟ ਦੀ ਫਿਲਮ ਵਿਚ ਧਨ ਲਗਾਇਆ ਹੈ।
ਖਬਰਾਂ ਅਨੁਸਾਰ ਰਿਲਾਇੰਸ ਐਂਟਰਟੇਨਮੈਂਟ ਨੇ ਓਲਾਂਦ ਦੀ 2016 ਦੀ ਭਾਰਤ ਯਾਤਰਾ ਤੋਂ ਪਹਿਲਾਂ ਅਤੇ ਭਾਰਤ ਸਰਕਾਰ ਵਲੋਂ 36 ਰਾਫੇਲ ਜੈੱਟ ਲੜਾਕੂ ਜਹਾਜ਼ ਦੀ ਖਰੀਦ ਦੇ ਕਰਾਰ ਤੋਂ ਪਹਿਲਾਂ ਗਾਏਟ ਦੀ ਕੰਪਨੀ ਨਾਲ ਕੰਟਰੈਕਟ ਕੀਤਾ ਸੀ।
ਮੋਬਾਇਲ ਕੰਪਨੀਆਂ ਨੂੰ ਮਿਲੇਗੀ ਰਾਹਤ, ਆਧਾਰ ਐਕਟ 'ਚ ਬਦਲਾਅ ਕਰੇਗੀ ਸਰਕਾਰ!
NEXT STORY