ਅਗਰਤਾਲਾ- ਪੂਰਬੀ-ਉੱਤਰੀ ਸੀਮਾਂਤ ਰੇਲਵੇ (ਐੱਨ. ਐੱਫ. ਆਰ.) ਨੇ ਅਗਰਤਾਲਾ ਤੋਂ ਹਾਵੜਾ ਤੇ ਸਿਆਲਦਹ ਲਈ 11 ਫਰਵਰੀ ਤੋਂ ਵਿਸ਼ੇਸ਼ ਕਿਸਾਨ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਪੂਰਬੀ-ਉੱਤਰੀ ਦੇ ਕਿਸਾਨਾਂ ਅਤੇ ਟਰਾਂਸਪੋਰਟਰਾਂ ਨੂੰ ਫਾਇਦਾ ਹੋਵੇਗਾ।
ਵਿਸ਼ੇਸ਼ ਕਿਸਾਨ ਟਰੇਨ ਹਫ਼ਤੇ ਵਿਚ ਇਕ ਦਿਨ ਵੀਰਵਾਰ ਨੂੰ ਸ਼ਾਮ 7.15 ਵਜੇ ਅਗਰਤਾਲਾ ਤੋਂ ਰਵਾਨਾ ਹੋਵੇਗੀ। ਇਹ ਸ਼ਨੀਵਾਰ ਨੂੰ ਸਿਆਲਦਹ ਪਹੁੰਚੇਗੀ। ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਰੇਲਗੱਡੀ ਧਰਮਨਗਰ, ਬਦਰਪੁਰ, ਲਾਮਡਿੰਗ, ਗੁਹਾਟੀ, ਕਾਮਾਖਿਆ, ਨਿਊ ਬੋਂਗਈਗਾਓਂ, ਨਿਊ ਅਲੀਪੁਰਦੁਆਰ, ਨਿਊ ਕੂਚਬਿਹਾਰ, ਨਿਊ ਜਲਪਾਈਗੁੜੀ, ਮਾਲਦਾ ਟਾਊਨ, ਖਲਿਤਪੁਰ, ਬਰਧਮਾਨ ਅਤੇ ਬੰਦੇਲ ਵਿਚ ਮਾਲ ਚੜਾਉਣ ਅਤੇ ਉਤਾਰਨ ਲਈ ਰੁਕੇਗੀ।
ਐੱਨ. ਐੱਫ. ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਸੁਭਾਨੰਨ ਚੰਦਾ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਜਲਦ ਖ਼ਰਾਬ ਹੋਣ ਵਾਲੇ ਪਦਾਰਥਾਂ ਅਤੇ ਦੁੱਧ, ਮੀਟ ਅਤੇ ਮੱਛੀ ਸਣੇ ਖੇਤੀ ਉਤਪਾਦਾਂ ਦੀ ਆਵਾਜਾਈ ਲਈ ਕਿਸਾਨ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਰੇਲਗੱਡੀਆਂ ਆਪਣੇ ਨਿਰਧਾਰਤ ਸਮੇਂ ਦੇ ਹਿਸਾਬ ਨਾਲ ਚੱਲਣਗੀਆਂ। ਟਰੇਨਾਂ ਵਿਚ ਦੇਰੀ ਨਾ ਹੋਵੇ ਇਸ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇਗੀ।
ਗੰਢੇ ਹੋਏ ਮਹਿੰਗੇ, ਕਈ ਸ਼ਹਿਰਾਂ 'ਚ 50 ਰੁਪਏ ਕਿਲੋ ਤੋਂ ਵੀ ਹੋਏ ਪਾਰ
NEXT STORY