ਨਵੀਂ ਦਿੱਲੀ— ਪਿਛਲੇ ਕੁਝ ਦਿਨ ਤੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗਦੀ ਰਹੀ ਹੈ। ਰੁਪਇਆ ਇਤਿਹਾਸ 'ਚ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ ਹੈ। ਰੁਪਏ ਦੀ ਕੀਮਤ ਦੀ ਤੁਲਨਾ ਅਮਰੀਕਾ ਡਾਲਰ ਦੇ ਨਾਲ ਕੀਤੀ ਜਾਂਦੀ ਹੈ। ਦਰਅਸ਼ਲ ਦੁਨੀਆ ਦੀ ਸਭ ਤੋਂ ਮਜਬੂਤ ਅਰਥਵਿਵਸਥਾ ਸਮਝੀ ਜਾਂਦੀ ਹੈ। ਇਸ ਲਈ ਦੁਨੀਆਭਰ 'ਚ ਡਾਲਰ ਦੀ ਸਵੀਕਾਰਤਾ ਹੈ। ਡਾਲਰ ਦੀ ਮਜਬੂਤੀ ਨਾਲ ਦੂਜੀ ਕਰੰਸੀ ਕਮਜੋਰ ਹੁੰਦੀ ਜਾਂਦੀ ਹੈ। ਡਾਲਰ ਦੇ ਮਜਬੂਤ ਹੋਣ ਦਾ ਨੁਕਸਾਨ ਰੁਪਏ ਨੂੰ ਚੁੱਕਣਾ ਪਿਆ ਹੈ।
ਰੁਪਏ ਦੀ ਕੀਮਤ ਡਿਗਣ ਕਾਰਨ ਭਾਰਤ ਦੇ ਆਯਾਤ ਲਈ ਜ਼ਿਆਦਾ ਰਕਮ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਮਹਿੰਗਾਈ, ਵਿਆਜ਼ ਦਰ, ਵਪਾਰਕ ਘਾਟਾ, ਆਰਥਿਕ ਨੀਤੀਆਂ ਅਤੇ ਸ਼ੇਅਰ ਬਾਜ਼ਾਰ ਦੀ ਹਲਚਲ ਦਾ ਅਸਰ ਵੀ ਰੁਪਏ ਦੀ ਸਿਹਤ 'ਤੇ ਪਿਆ ਹੈ।
ਰਿਜ਼ਰਵ ਬੈਂਕ ਦੀ ਕਿ ਹੈ ਭੂਮਿਕਾ?
ਡਿਗਦੇ ਰੁਪਏ ਦੀ ਮਜਬੂਤੀ ਦੇਣ ਦਾ ਕੰਮ ਭਾਰਤ ਦੀ ਕੇਂਦਰੀ ਬੈਂਕ (ਆਰ.ਬੀ.ਆਈ) ਕਰਦਾ ਹੈ। ਇਸ ਦੇ ਲਈ ਆਰ.ਬੀ.ਆਈ. ਦੇ ਕੋਲ ਕਈ ਤਰੀਕੇ ਹੁੰਦੇ ਹਨ। ਪਹਿਲਾਂ ਤਰੀਕਾ ਪੱਖ ਰੂਪ ਤੋਂ ਡਾਲਰ ਦੀ ਖਰੀਦਦਾਰੀ ਜਾ ਵਿਕਰੀ ਹੈ। ਜੇਕਰ ਆਰ.ਬੀ.ਆਈ. ਰੁਪਏ ਦੀ ਕੀਮਤ ਵਧਾਉਣਾ ਚਾਹੁੰਦਾ ਹੈ ਤਾਂ ਉਹ ਡਾਲਰ ਦੀ ਵਿਕਰੀ ਕਰ ਸਕਦਾ ਹੈ ਅਤੇ ਕੀਮਤ ਘਟਾਉਣ ਲਈ ਖਰੀਦਦਾਰੀ ਕਰ ਸਕਦਾ ਹੈ।
ਦੂਜਾ ਤਰੀਕਾ ਆਪਣੀਆਂ ਨੀਤੀਆਂ ਦੇ ਰਾਹੀਂ ਹੈ। ਜੇਕਰ ਆਰ.ਬੀ.ਆਈ. ਰੇਪੋ ਰੇਟ ਅਤੇ ਵੈਧਨਿਕ ਤਰਲਤਾ ਅਨੁਪਾਤ 'ਚ ਬਦਲਾਅ ਕਰਦਾ ਹੈ ਤਾਂ ਇਸ ਨਾਲ ਰੁਪਏ ਦੀ ਕੀਮਤ ਨਿਯਤਰਿਤ ਹੋ ਸਕਦੀ ਹੈ। ਇਸ ਨੂੰ ਐੱਲ.ਐੱਲ.ਆਰ. ਵੀ ਕਿਹਾ ਜਾਂਦਾ ਹੈ।
ਵਿਆਜ਼ ਦਰਾਂ 'ਚ ਬਦਲਾਅ ਦਾ ਰੁਪਏ 'ਤੇ ਅਸਰ
ਆਰ.ਬੀ.ਆਈ. ਮਹਿੰਗਾਈ ਨੂੰ ਕਾਬੂ 'ਚ ਰੱਖਣ ਲਈ ਰੇਪੋ ਰੇਟ ਦਾ ਸਹਾਰਾ ਲੈਂਦਾ ਹੈ। ਰੇਪੋ ਰੇਟ ਉਹ ਰੇਟ ਹੈ ਜਿਸ 'ਤੇ ਆਰ.ਬੀ.ਆਈ. ਦੂਜੇ ਕਮਰਸ਼ੀਅਲ ਬੈਂਕਾਂ ਨੂੰ ਕਰਜ਼ ਦੇਣਾ ਹੈ। ਉੱਥੇ ਹੀ ਰਿਵਰਸ ਰੇਪੋ ਰੇਟ ਹੈ ਜਿਸ 'ਤੇ ਆਰ.ਬੀ.ਆਈ. ਦੂਜੀਆਂ ਬੈਂਕਾਂ ਦਾ ਪੈਸਾ ਆਪਣੇ ਕੋਲ ਰੱਖਦਾ ਹੈ।
ਜ਼ਿਆਦਾ ਰੇਪੋ ਰੇਟ ਨਾਲ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ, ਘਰੇਲੂ ਕਰੰਸੀ ਦੀ ਕੀਮਤ ਅਤੇ ਮੰਗ 'ਚ ਵਾਧਾ ਹੁੰਦਾ ਹੈ। ਰੇਪੋ ਰੇਟ 'ਚ ਵਾਧੇ ਨਾਲ ਵਿਆਜ਼ ਦਰ, ਬਾਂਨਡ ਯੀਲਡ ਅਤੇ ਡੇਟ ਪੇਪਰ ਦਾ ਰਿਟਰਨ ਵਧਦਾ ਹੈ। ਇਸ ਨਾਲ ਜ਼ਿਆਦ ਨਿਵੇਸ਼ਕ ਆਕਰਸ਼ਿਤ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਵਿਆਜ਼ ਰੇਟ ਨਾਲ ਆਰ.ਬੀ.ਆਈ. ਦੇ ਕੋਲ ਜ਼ਿਆਦਾ ਪੈਸਾ ਆਵੇਗਾ, ਜਿਸ ਦਾ ਇਸਤੇਮਾਲ ਕਰੰਸੀ ਦੀ ਡਿਮਾਂਡ ਅਤੇ ਸਪਲਾਈ ਲਈ ਕੀਤਾ ਜਾ ਸਕਦਾ ਹੈ।
ਜੇਕਰ ਰੁਪਏ ਦੀ ਕੀਮਤ ਘਟਦੀ ਹੈ ਤਾਂ ਇਸ ਨਾਲ ਮਹਿੰਗਾਈ ਵਧੇਗੀ ਕਿਉਂਕਿ ਆਯਾਤਿਤ ਵਸਤੂਆਂ ਲਈ ਜ਼ਿਆਦਾ ਕੀਮਤ ਦੇਣੀ ਪੈਂਦੀ ਹੈ। ਆਰ.ਬੀ.ਆਈ. ਵਿਆਜ਼ ਦਰ ਵਧ ਕੇ ਚੀਜ਼ਾਂ ਦੀ ਮੰਗ ਅਤੇ ਕੀਮਤਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇੰਡੀਅਨ ਬੈਂਕ ਨੇ FCNR(ਬੀ) ਜਮ੍ਹਾ 'ਤੇ ਵਿਆਜ ਦਰਾਂ 'ਚ ਕੀਤੀ ਸੋਧ
NEXT STORY