ਜਲੰਧਰ— ਦੇਸ਼ ਦੇ ਮੋਬਾਇਲ ਗਾਹਕਾਂ ਲਈ ਇਹ ਸਾਲ ਕਈ ਖੁਸ਼ੀਆਂ ਅਤੇ ਹੈਰਾਨ ਕਰਨ ਵਾਲੇ ਬਦਲਾਵਾਂ ਨਾਲ ਭਰਿਆ ਰਿਹਾ। ਕਾਲ ਦਰਾਂ ਜਿੱਥੇ ਮੁਫਤ ਹੋਣ ਤੱਕ ਦੇ ਪੱਧਰ ਤੱਕ ਹੇਠਾਂ ਆ ਗਈਆਂ ਉਥੇ ਹੀ ਗਾਹਕਾਂ ਦੇ ਇਕ ਵੱਡੇ ਵਰਗ ਨੇ ਪਹਿਲੀ ਵਾਰ ਸਸਤੀਆਂ ਦਰਾਂ 'ਤੇ 4ਜੀ ਡਾਟਾ, ਸਸਤੇ 4ਜੀ ਮੋਬਾਇਲ ਹੈਂਡਸੈੱਟ ਵਰਗੇ ਅਣਦੇਖੇ ਸੁਪਨਿਆਂ ਨੂੰ ਪੂਰਾ ਹੁੰਦੇ ਦੇਖਿਆ ਹੈ। ਮੋਬਾਇਲ ਡਾਟਾ ਨਵੇਂ ਕੱਚੇ ਤੇਲ ਦੇ ਰੂਪ 'ਚ ਉਭਰਿਆ ਅਤੇ ਨਵੀਂ ਕੰਪਨੀ ਰਿਲਾਇੰਸ ਜੀਓ ਦੀ ਹੁੰਗਾਰ ਦੇ ਨਾਲ ਆਏ ਬਦਲਾਵਾਂ ਨੇ ਗਾਹਕਾਂ ਦੀ ਮੰਨੋ ਬੱਲੇ-ਬੱਲੇ ਕਰ ਦਿੱਤੀ।
ਰਿਲਾਇੰਸ ਜੀਓ ਦੇ ਟੈਲੀਕਾਮ ਸੈਕਟਰ 'ਚ ਕਦਮ ਰੱਖਦੇ ਹੀ ਪੂਰੇ ਟੈਲੀਕਾਮ ਸੈਕਟਰ ਦੀ ਤਸਵੀਰ ਬਦਲ ਗਈ। ਭਾਵੇਂ ਹੀ ਜੀਓ ਦੀ ਸ਼ੁਰੂਆਤ 2016 'ਚ ਹੋਈ ਪਰ ਇਸ ਦਾ ਅਸਰ 2017 'ਚ ਕਾਫੀ ਦੇਖਣ ਨੂੰ ਮਿਲਿਆ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਗਾਹਕਾਂ ਨੂੰ ਹੋਇਆ ਅਤੇ ਸਭ ਤੋਂ ਜ਼ਿਆਦਾ ਨੁਕਸਾਨ ਦੂਜੀਆਂ ਟੈਲੀਕਾਮ ਕੰਪਨੀਆਂ ਨੂੰ ਹੋਇਆ। ਜੀਓ ਦੇ ਆਉਣ ਤੋਂ ਬਾਅਦ ਬਾਕੀ ਕੰਪਨੀਆਂ ਨੂੰ ਉਸ ਦੇ ਸਾਹਮਣੇ ਟਿਕੇ ਰਹਿਣ ਲਈ ਆਪਣੇ ਟੈਰਿਫ ਪਲਾਨ 'ਚ ਬਦਲਾਅ ਕਰਨੇ ਪਏ। ਜਿੱਥੇ ਪਹਿਲਾਂ 1-ਜੀ.ਬੀ. ਡਾਟਾ ਲਈ ਟੈਲੀਕਾਮ ਕੰਪਨੀਆਂ 250 ਰੁਪਏ ਤਕ ਵਸੂਲਦੀਆਂ ਸਨ, ਉੱਥੇ ਹੀ 350 ਰੁਪਏ ਦੀ ਕੀਮਤ 'ਚ ਰੋਜ਼ਾਨਾ 1-ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੇਣ ਲਈ ਮਜ਼ਬੂਰ ਹੋ ਗਈਆਂ।
ਜੀਓ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਰਿਹਾ ਕਿ ਜਿੱਥੇ ਦੂਰਸੰਚਾਰ ਬਾਜ਼ਾਰ 'ਚ 2ਜੀ ਅਤੇ 3ਜੀ ਨੈੱਟਵਰਕ ਹੀ ਚੱਲ ਰਿਹਾ ਸੀ, ਉੱਥੇ ਹੀ ਜੀਓ ਨਾਲ 4ਜੀ ਦਾ ਦੌਰ ਆਰੰਭ ਹੋ ਗਿਆ। ਸਾਰੇ ਦੂਰਸੰਚਾਰ ਆਪ੍ਰੇਟਰਾਂ ਨੂੰ ਆਪਣੀ 4ਜੀ ਨੈੱਟਵਰਕ ਕੁਆਇਲਟੀ ਸੁਧਾਰਣੀ ਪਈ। ਜੀਓ ਨੇ 4ਜੀ ਨੈੱਟਵਰਕ ਰਾਹੀਂ 2017 'ਚ ਵੀ ਦੂਜੇ ਆਪ੍ਰੇਟਰਾਂ ਦੇ ਗਾਹਕਾਂ ਨੂੰ ਆਪਣੇ ਵੱਲ ਖਿੱਚਣਾ ਜਾਰੀ ਰੱਖਿਆ। ਇਸ ਵਿਚਕਾਰ ਦੂਜੇ ਆਪ੍ਰੇਟਰਾਂ ਨੂੰ ਆਪਣੇ ਗਾਹਕਾਂ ਨੂੰ ਬਚਾਈ ਰੱਖਣ ਲਈ 4ਜੀ ਨੈੱਟਵਰਕ ਵਲ ਰੁਖ਼ ਕਰਨਾ ਪਿਆ। ਇਸ ਦੇ ਨਾਲ ਹੀ ਬਾਜ਼ਾਰ 'ਚ ਸਸਤੇ ਡਾਟਾ ਪੈਕਸ ਦੀ ਬਹਾਰ ਆ ਗਈ। ਇੰਨਾ ਹੀ ਨਹੀਂ ਜੀਓ ਨੇ 4ਜੀ ਨੈੱਟਵਰਕ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ 1500 ਰੁਪਏ 'ਚ 4ਜੀ ਫੀਚਰ ਫੋਨ ਵੀ ਲਾਂਚ ਕੀਤਾ, ਜਿਸ ਨਾਲ ਦੂਜੀਆਂ ਕੰਪਨੀਆਂ ਹੋਰ ਵੀ ਸਦਮੇ 'ਚ ਆ ਗਈਆਂ। ਹੁਣ ਬਾਜ਼ਾਰ ਦੀ ਹਾਲਤ ਇਹ ਹੈ ਕਿ ਆਏ-ਦਿਨ ਹਰ ਕੰਪਨੀ ਵੱਲੋਂ ਕੋਈ ਨਾ ਕੋਈ ਆਕਰਸ਼ਤ ਆਫਰ ਪੇਸ਼ ਕੀਤੇ ਜਾ ਰਹੇ ਹਨ, ਜਿਸ ਨਾਲ ਭਾਰਤ 'ਚ ਇੰਟਰਨੈੱਟ ਇਸਤੇਮਾਲ ਕਰਨਾ ਪਹਿਲਾਂ ਨਾਲੋਂ ਕਾਫੀ ਸਸਤਾ ਹੋ ਗਿਆ ਹੈ।
ਸਾਲ 2017 'ਚ ਲਾਂਚ ਹੋਈਆਂ ਇਹ ਐਪਸ, ਜਿਨ੍ਹਾਂ ਨਾਲ ਤੁਹਾਡੇ ਕੰਮ ਹੋਏ ਆਸਾਨ
NEXT STORY