ਮੁੰਬਈ—ਮਾਨਿਟਰੀ ਪਾਲਿਸੀ ਕਮੇਟੀ (ਐੱਮ.ਪੀ.ਸੀ.) ਦੀ ਮੀਟਿੰਗ ਤੋਂ ਪਹਿਲਾਂ ਲਗਾਤਾਰ ਤੀਜੀ ਵਾਰ ਬੈਂਕਾਂ ਨੇ ਵਿਆਜ ਦਰਾਂ 'ਚ ਵਾਧਾ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਐੱਮ.ਪੀ.ਸੀ. ਕਮੇਟੀ ਦੀ ਮੀਟਿੰਗ 'ਚ ਇਸ ਹਫਤੇ ਵਿਆਜ ਦਰਾਂ 'ਚ ਵਾਧੇ ਦਾ ਐਲਾਨ ਹੋਵੇਗਾ ਪਰ ਐੱਸ.ਬੀ.ਆਈ., ਆਈ.ਸੀ.ਆਈ.ਸੀ.ਆਈ., ਪੀ.ਐੱਨ.ਬੀ. ਅਤੇ ਐੱਚ.ਡੀ.ਐੱਫ.ਸੀ. ਨੇ ਉਸ ਤੋਂ ਪਹਿਲਾਂ ਹੀ ਲੋਨ ਮਹਿੰਗਾ ਕਰ ਦਿੱਤਾ ਹੈ।
ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਨੇ ਮਾਰਜਨ ਕਾਸਟ ਆਫ ਫੰਡ ਬੇਸਡ ਲੈਂਡਿੰਗ ਰੇਟ (ਐੱਸ.ਸੀ.ਐੱਲ.ਆਰ.) 'ਚ 0.05 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਸ ਦੀਆਂ ਨਵੀਂਆਂ ਦਰਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਸਨ। ਉੱਧਰ ਪ੍ਰਾਈਵੇਟ ਸੈਕਟਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਐੱਸ.ਸੀ.ਐੱਲ.ਆਰ. 'ਚ 0.1 ਫੀਸਦੀ ਦਾ ਵਾਧਾ ਕੀਤਾ ਹੈ।
ਸ਼ਨੀਵਾਰ ਨੂੰ ਪੀ.ਐੱਨ.ਬੀ. ਨੇ ਸ਼ਾਰਟ ਟਰਮ ਲੋਨ ਲਈ ਮਾਰਜਨਲ ਕਾਸਟ ਆਫ ਫੰਡ ਬੈਸਟ ਲੈਂਡਿੰਗ ਰੇਟ ਨੂੰ 0.2 ਫੀਸਦੀ ਵਧਾਇਆ ਸੀ। ਦੇਸ਼ ਦੀ ਸਭ ਤੋਂ ਵੱਡੀ ਹੋਮ ਲੋਨ ਕੰਪਨੀ ਐੱਚ.ਡੀ.ਐੱਫ.ਸੀ. ਨੇ ਵੀ ਰਿਟੇਲ ਪ੍ਰਾਈਸ ਲੈਂਡਿੰਗ ਰੇਟ (ਆਰ.ਪੀ.ਐੱਲ.ਆਰ.) 'ਚ ਤੱਤਕਾਲ ਪ੍ਰਭਾਵ ਨਾਲ 0.10 ਫੀਸਦੀ ਦਾ ਵਾਧਾ ਕੀਤਾ ਹੈ। ਵੱਖ-ਵੱਖ ਸਲੈਬ ਦੇ ਲੋਨ ਲਈ ਨਵੀਂਆਂ ਦਰਾਂ 8.80 ਤੋਂ 9.05 ਫੀਸਦੀ ਦੇ ਵਿਚਕਾਰ ਹੋਣਗੀਆਂ।
ਵਿਆਜ ਦਰਾਂ ਦਾ ਰਸਮੀ ਤਰੀਕਾ ਇਹ ਰਿਹਾ ਹੈ ਕਿ ਰਿਜ਼ਰਵ ਬੈਂਕ ਦੇ ਪਾਲਿਸੀ ਰੇਟ 'ਚ ਬਦਲਾਅ ਕਰਨ ਤੋਂ ਬਾਅਦ ਇੰਟਰੈਸਟ ਰੇਟ ਦੀ ਸਮੀਖਿਆ ਕਰਦੇ ਸਨ। ਹਾਲਾਂਕਿ, ਇਧਰ ਲਗਾਤਾਰ ਤੀਜੀ ਵਾਰ ਮਾਨਿਟਰੀ ਪਾਲਿਸੀ ਤੋਂ ਪਹਿਲਾਂ ਬੈਂਕਾਂ ਨੇ ਵਿਆਜ ਦਰਾਂ 'ਚ ਵਾਧਾ ਕੀਤਾ ਹੈ। ਰਿਜ਼ਰਵ ਬੈਂਕ ਦੀ ਐੱਮ.ਪੀ.ਸੀ. ਦੀ ਮੀਟਿੰਗ ਸ਼ੁੱਕਰਵਾਰ, 5 ਅਕਤੂਬਰ ਨੂੰ ਹੋਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ 'ਚ ਵਿਆਜ ਦਰਾਂ ਨੂੰ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਅਗਸਤ ਦੀ ਪਾਲਿਸੀ ਮੀਟਿੰਗ 'ਚ ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ 0.25 ਫੀਸਦੀ ਦਾ ਵਾਧਾ ਕੀਤਾ ਸੀ। ਇਸ ਦੇ ਨਾਲ ਪਾਲਿਸੀ ਰੇਟ 6.50 ਫੀਸਦੀ ਹੋ ਗਿਆ ਸੀ। ਰੁਪਏ 'ਚ ਗਿਰਾਵਟ ਅਤੇ ਕੱਚੇ ਤੇਲ ਦੀ ਕੀਮਤ 'ਚ ਤੇਜ਼ੀ ਦੇਖਦੇ ਹੋਏ ਰਿਜ਼ਰਵ ਬੈਂਕ ਵਿਆਜ ਦਰਾਂ 'ਚ ਵਾਧਾ ਕਰ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਰੁਪਏ ਦੀ ਵੈਲਿਊ ਘੱਟ ਹੋਣ ਅਤੇ ਤੇਲ 'ਚ ਇੰਪੋਰਟ ਬਿੱਲ 'ਚ ਵਾਧੇ ਨਾਲ ਮਹਿੰਗਾਈ 'ਤੇ ਦਬਾਅ ਵਧੇਗਾ।
ਸਿੰਗਾਪੁਰ ਬੇਸਡ ਡੀ.ਬੀ.ਐੱਸ.ਬੈਂਕ ਦੀ ਇੰਡੀਆ ਇਕਨਾਮਿਸਟ ਰਾਧਿਆ ਰਾਓ ਨੇ ਇਕ ਰਿਸਰਚ ਨੋਟ 'ਚ ਲਿਖਿਆ ਹੈ ਕਿ ਮਾਰਕਿਟ 'ਚ ਇਧਰ ਉਤਾਰ-ਚੜ੍ਹਾਅ ਵਧਿਆ ਹੈ ਅਤੇ ਰੁਪਏ 'ਚ ਤੇਜ਼ ਗਿਰਾਵਟ ਆਈ ਹੈ। ਇਸ ਲਈ ਰਿਜ਼ਰਵ ਬੈਂਕ ਅਗਲੀ ਮੀਟਿੰਗ 'ਚ ਵਿਆਜ ਦਰਾਂ 'ਚ ਵਾਧਾ ਕਰ ਸਕਦਾ ਹੈ। ਅਜਿਹਾ ਵੀ ਲੱਗ ਰਿਹਾ ਹੈ ਕਿ ਇਸ ਸਾਲ ਦਰਾਂ 'ਚ ਉਹ 0.25 ਫੀਸਦੀ ਦਾ ਹੋਰ ਵਾਧਾ ਕਰ ਸਕਦਾ ਹੈ।
ਕੋਰ ਸੈਕਟਰ ਦੀ ਗਰੋਥ ਘਟੀ, ਅਗਸਤ 'ਚ 4.2 ਫੀਸਦੀ
NEXT STORY