ਨਵੀਂ ਦਿੱਲੀ— ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਸਰਕਾਰੀ ਜਹਾਜ਼ ਕੰਪਨੀ ਨੂੰ ਵੱਡਾ ਮਾਲੀ ਝਟਕਾ ਲੱਗਾ ਹੈ। ਨਵੀਂ ਦਿੱਲੀ ਤੋਂ ਯੂਰਪ, ਖਾੜੀ ਤੇ ਅਮਰੀਕਾ ਜਾਣ ਲਈ ਉਸ ਦੀਆਂ ਫਲਾਈਟਸ ਨੂੰ ਵਧ ਸਮਾਂ ਲੱਗ ਰਿਹਾ ਹੈ। ਹਵਾਈ ਸਫਰ ਲੰਮਾ ਹੋਣ ਕਾਰਨ ਈਂਧਣ ਤੇ ਕੈਬਿਨ ਸਟਾਫ 'ਤੇ ਉਸ ਦੀ ਲਾਗਤ ਵੱਧ ਗਈ ਹੈ ਤੇ ਰੋਜ਼ਾਨਾ 6 ਕਰੋੜ ਰੁਪਏ ਦਾ ਘਾਟਾ ਸਹਿਣ ਕਰ ਰਹੀ ਹੈ।
ਰਿਪੋਰਟ ਮੁਤਾਬਕ, ਫਰਵਰੀ ਅੰਤ ਤੋਂ ਏਅਰ ਇੰਡੀਆ ਨੂੰ 300 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਦਿੱਲੀ ਤੋਂ ਯੂ. ਐੱਸ. ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੂੰ 2-3 ਘੰਟੇ ਵੱਧ ਲੱਗ ਰਹੇ ਹਨ। ਯੂਰਪ ਪਹੁੰਚਣ ਲਈ ਵੀ ਉਸ ਦੀਆਂ ਫਲਾਈਟਸ ਨੂੰ ਲਗਭਗ ਦੋ ਘੰਟੇ ਵੱਧ ਲੱਗ ਰਹੇ ਹਨ, ਜਿਸ ਕਾਰਨ ਉਸ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ।
27 ਫਰਵਰੀ 2019 ਨੂੰ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੈ। ਇਸ ਕਾਰਨ ਨਵੀਂ ਦਿੱਲੀ, ਯੂਰਪ ਤੇ ਅਮਰੀਕਾ ਵਿਚਕਾਰ ਕਈ ਫਲਾਈਟਸ ਦਾ ਉਪਰੇਸ਼ਨ ਪ੍ਰਭਾਵਿਤ ਹੋਇਆ ਹੈ। ਜ਼ਿਕਰਯੋਗ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਕੁਝ ਹਵਾਈ ਜਹਾਜ਼ ਕੰਪਨੀਆਂ ਨੇ ਓਪਰੇਸ਼ਨ ਮੁਲਤਵੀ ਕੀਤਾ ਹੈ। ਉੱਥੇ ਹੀ, ਸਰਕਾਰੀ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਹੋਰ ਹਵਾਈ ਜਹਾਜ਼ ਕੰਪਨੀਆਂ ਕੋਲ ਇਨ੍ਹਾਂ ਸੇਵਾਵਾਂ ਤੋਂ ਬਾਹਰ ਨਿਕਲਣ ਦਾ ਬਦਲ ਹੈ ਪਰ ਰਾਸ਼ਟਰੀ ਕੰਪਨੀ ਹੋਣ ਦੇ ਨਾਤੇ ਸਾਨੂੰ ਓਪਰੇਸ਼ਨ ਜਾਰੀ ਰੱਖਣ ਪੈਂਦਾ ਹੈ।
ਲਾਗਤ ਘਟਾਉਣ, ਮਾਰਜਨ ਵਧਾਉਣ ਲਈ ਕਦਮ ਚੁੱਕ ਰਹੀ ਹੈ ਮਾਰੂਤੀ
NEXT STORY