ਮੁੰਬਈ- ਫੈਡਰਲ ਰਿਜ਼ਰਵ ਵੱਲੋਂ ਮੁੱਖ ਵਿਆਜ ਦਰਾਂ 'ਤੇ ਰੋਕ ਰੱਖਣ ਤੋਂ ਬਾਅਦ ਅਮਰੀਕੀ ਮੁਦਰਾ 'ਚ ਮਜ਼ਬੂਤੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 16 ਪੈਸੇ ਟੁੱਟ ਕੇ 82.21 'ਤੇ ਆ ਗਿਆ।
ਇਹ ਵੀ ਪੜ੍ਹੋ: 3 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ, ਮਈ 'ਚ ਘੱਟ ਕੇ ਜ਼ੀਰੋ ਤੋਂ 3.48 ਫ਼ੀਸਦੀ 'ਤੇ ਆਈ
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 82.16 'ਤੇ ਖੁੱਲ੍ਹਣ ਤੋਂ ਬਾਅਦ ਡਾਲਰ ਦੇ ਮੁਕਾਬਲੇ 82.21 'ਤੇ ਪਹੁੰਚ ਗਿਆ। ਇਹ ਪਿਛਲੇ ਪੱਧਰ ਦੀ ਤੁਲਨਾ 'ਚ 16 ਪੈਸੇ ਦੀ ਗਿਰਾਵਟ ਹੈ।
ਬੁੱਧਵਾਰ ਨੂੰ ਰੁਪਿਆ 82.05 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਛੇ ਹੋਰ ਮੁਦਰਾਵਾਂ ਦੀ ਤੁਲਨਾ 'ਚ ਅਮਰੀਕੀ ਮੁਦਰਾ ਦਾ ਆਕਲਨ ਕਰਨ ਵਾਲਾ ਡਾਲਰ ਸੂਚਕ ਅੰਕ 0.32 ਫ਼ੀਸਦੀ ਦੇ ਵਾਧੇ ਨਾਲ 103.27 'ਤੇ ਸੀ। ਬ੍ਰੈਂਟ ਕਰੂਡ ਆਇਲ ਫਿਊਚਰਜ਼ 0.20 ਫ਼ੀਸਦੀ ਦੇ ਨੁਕਸਾਨ ਦੇ ਨਾਲ 73.05 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 158 ਅੰਕ ਹੇਠਾਂ ਡਿੱਗਿਆ, ਨਿਫਟੀ 'ਚ 34.15 ਅੰਕਾਂ ਦੀ ਗਿਰਾਵਟ
NEXT STORY