ਨਵੀਂ ਦਿੱਲੀ-ਆਮਦਨ ਕਰ ਇੰਟੈਲੀਜੈਂਸ ਗਰੁੱਪ ਨੇ ਕਿਹਾ ਕਿ ਬਿਹਾਰ, ਮੱਧ ਪ੍ਰਦੇਸ਼, ਓਡਿਸ਼ਾ, ਰਾਜਸਥਾਨ, ਉੱਤਰ-ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਘਟ ਹੋਣ ਦੇ ਬਾਵਜੂਦ ਚਾਲੂ ਮਾਲੀ ਸਾਲ 'ਚ ਆਟੋਮੋਬਾਇਲ ਦੀ ਵਿਕਰੀ 'ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਸੂਬਿਆਂ 'ਚ ਔਰਤਾਂ ਦੀ ਸਾਖਰਤਾ ਦਰ ਵੀ ਵਧੀ ਹੈ।
ਹੁੰਡਈ ਇੰਡੀਆ ਦੇ ਸੇਲਜ਼ ਅਤੇ ਮਾਰਕੀਟਿੰਗ ਡਾਇਰੈਕਟਰ ਸ਼੍ਰੀਵਾਸਤਵ ਨੇ ਕਿਹਾ ਕਿ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਵੱਖ-ਵੱਖ ਸ਼੍ਰੇਣੀਆਂ 'ਚ ਸਾਂਝੀ ਵਿਕਰੀ ਦੀ ਮਾਤਰਾ ਵਧਣ 'ਤੇ ਉਪਰੋਕਤ 6 ਸੂਬਿਆਂ ਵਿਚ ਉਦਯੋਗਿਕ ਵਿਕਾਸ ਵਿਚ 7-1.5 ਫੀਸਦੀ ਵਿਕਾਸ ਦਰ ਵੇਖੀ ਗਈ ਹੈ। ਇਨ੍ਹਾਂ ਸੂਬਿਆਂ 'ਚ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ 990 ਡਾਲਰ ਤੋਂ 1600 ਡਾਲਰ ਵੇਖਣ ਨੂੰ ਮਿਲੀ ਹੈ, ਜਦਕਿ ਸਮੁੱਚੇ ਭਾਰਤ 'ਚ ਪ੍ਰਤੀ ਵਿਅਕਤੀ ਆਮਦਨ 1800 ਡਾਲਰ ਦਰਸਾਈ ਗਈ ਹੈ, ਜੋ ਕਿ ਦੇਸ਼ ਭਰ 'ਚ ਜੀ. ਡੀ. ਪੀ. ਦਾ ਤੀਜਾ ਹਿੱਸਾ ਬਣਦਾ ਹੈ। ਜੀ. ਐੱਸ. ਟੀ. ਵਿਦੇਸ਼ੀ ਕਰੰਸੀ ਵਪਾਰ ਟੈਕਸ ਨੂੰ ਖਤਮ ਕਰ ਕੇ ਇਕ ਪੱਧਰੀ ਖੇਤਰ ਪੈਦਾ ਕਰ ਰਿਹਾ ਹੈ, ਮਿਸਾਲ ਦੇ ਤੌਰ 'ਤੇ ਦੇਸ਼ 'ਚ ਦਿੱਲੀ ਸਦਾ ਥੋਕ ਵਪਾਰ 'ਚ ਮੋਹਰੀ ਰਹੀ ਹੈ। ਅਜਿਹੀ ਤਬਦੀਲੀ ਇਸ ਲਈ ਆਈ ਹੈ ਕਿ ਨਤੀਜੇ ਵਜੋਂ ਇਹ ਮਾਰਕੀਟ ਬਿਹਾਰ, ਓਡਿਸ਼ਾ ਅਤੇ ਯੂ. ਪੀ. ਵਰਗੇ ਸੂਬਿਆਂ ਵਿਚ ਸ਼ਿਫਟ ਹੋ ਗਈ ਹੈ।
ਔਰਤਾਂ 'ਚ ਸਾਖਰਤਾ ਵਧਣ ਨਾਲ ਵੀ ਵਿਕਰੀ 'ਚ ਹੋ ਰਿਹੈ ਵਾਧਾ : ਇਹ ਵੀ ਵੇਖਿਆ ਗਿਆ ਹੈ ਜੀ. ਐੱਸ. ਟੀ. ਤੋਂ ਪਹਿਲਾਂ ਸੂਬਿਆਂ ਨੂੰ 3-5 ਫੀਸਦੀ ਟੈਕਸ ਦਾ ਲਾਭ ਮਿਲਦਾ ਸੀ। ਯਾਦਵਿੰਦਰ ਸਿੰਘ ਗੁਲੇਰੀਆ ਸੀਨੀਅਰ ਪ੍ਰਧਾਨ ਹੌਂਡਾ ਮੋਟਰਸਾਈਕਲ ਅਤੇ ਸਕੂਟਰ ਨੇ ਦੱਸਿਆ ਕਿ ਬਿਹਾਰ 'ਚ ਉਪਲੱਬਧ ਸਹੂਲਤਾਂ ਅਤੇ ਅਮਨ-ਕਾਨੂੰਨ ਦੀ ਸਥਿਤੀ 'ਚ ਸੁਧਾਰ ਨਾਲ ਭਾਰੀ ਵਿਕਾਸ ਵੇਖਣ ਨੂੰ ਮਿਲ ਰਿਹਾ ਹੈ। ਪੱਛਮੀ ਬੰਗਾਲ 'ਚ ਔਰਤਾਂ ਦੀ ਸਾਖਰਤਾ 'ਚ ਵਿਕਾਸ ਨਾਲ ਵੱਧ ਤੋਂ ਵੱਧ ਲੜਕੀਆਂ ਅਤੇ ਔਰਤਾਂ ਕੰਮਕਾਜ ਤੇ ਪੜ੍ਹਾਈ ਕਰਨ ਲਈ ਸਕੂਟਰਾਂ ਦੀ ਵਰਤੋਂ ਕਰ ਰਹੀਆਂ ਹਨ।
ਐੱਲ. ਆਈ. ਸੀ. ਪਾਲਿਸੀ ਨੂੰ ਆਧਾਰ ਨਾਲ ਲਿੰਕ ਕਰਨ ਦੇ ਨਾਂ 'ਤੇ ਹੋ ਰਿਹੈ ਫਰਾਡ
NEXT STORY