ਮੁੰਬਈ - ਕੇਂਦਰ ਸਰਕਾਰ ਨੇ ਸਟਾਕ ਮਾਰਕੀਟ ਰੈਗੂਲੇਟਰ ਸੇਬੀ ਦੀ ਮੌਜੂਦਾ ਚੇਅਰਪਰਸਨ ਮਾਧਬੀ ਪੁਰੀ ਬੁਚ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਇਸ ਅਹੁਦੇ 'ਤੇ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਾਧਬੀ ਪੁਰੀ ਬੁਚ ਦਾ ਕਾਰਜਕਾਲ 28 ਫਰਵਰੀ 2025 ਭਾਵ ਕੱਲ੍ਹ ਖਤਮ ਹੋਵੇਗਾ। ਵਿੱਤ ਮੰਤਰਾਲੇ ਨੇ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਨਵੇਂ ਚੇਅਰਮੈਨ ਲਈ ਅਰਜ਼ੀਆਂ ਮੰਗੀਆਂ ਹਨ, ਜਿਸ ਦੀ ਆਖਰੀ ਮਿਤੀ 17 ਫਰਵਰੀ, 2025 ਹੈ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਆਮ ਜਨਤਾ ਨੂੰ ਵੱਡਾ ਝਟਕਾ: ਬੱਸ, ਆਟੋ ਅਤੇ ਟੈਕਸੀ ਦੇ ਕਿਰਾਏ 'ਚ ਹੋਇਆ ਭਾਰੀ ਵਾਧਾ
ਨਵੀਂ ਸੇਬੀ ਚੇਅਰਪਰਸਨ ਦੀ ਤਨਖਾਹ ਅਤੇ ਹੋਰ ਸ਼ਰਤਾਂ
ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਦੱਸਿਆ ਕਿ ਨਵੇਂ ਚੇਅਰਮੈਨ ਨੂੰ ਦੋ ਤਨਖਾਹ ਵਿਕਲਪਾਂ ਵਿੱਚੋਂ ਚੋਣ ਕਰਨ ਦਾ ਅਧਿਕਾਰ ਮਿਲੇਗਾ:
ਇਹ ਵੀ ਪੜ੍ਹੋ : ਹੁਣੇ ਤੋਂ ਕਰ ਲਓ ਪਲਾਨਿੰਗ, ਫਰਵਰੀ 'ਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ!
ਭਾਰਤ ਸਰਕਾਰ ਦੇ ਸਕੱਤਰ ਦੇ ਬਰਾਬਰ ਮੰਨਣਯੋਗ ਤਨਖਾਹ।
ਹਰ ਮਹੀਨੇ 5,62,500 ਰੁਪਏ ਦੀ ਏਕੀਕ੍ਰਿਤ ਤਨਖਾਹ। ਇਸ ਵਿਕਲਪ ਵਿੱਚ ਘਰ ਅਤੇ ਵਾਹਨ ਦੀ ਸਹੂਲਤ ਸ਼ਾਮਲ ਨਹੀਂ ਹੋਵੇਗੀ। ਨਿਯੁਕਤੀ ਨੂੰ ਵੱਧ ਤੋਂ ਵੱਧ ਪੰਜ ਸਾਲ ਜਾਂ 65 ਸਾਲਾਂ ਦੀ ਉਮਰ ਤਕ , ਜੋ ਵੀ ਪਹਿਲਾਂ ਹੋਵੇ, ਲਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ! ਸਸਤਾ ਹੋਇਆ ਅਮੂਲ ਦੁੱਧ , ਜਾਣੋ ਕਿੰਨੇ ਘਟੇ ਭਾਅ
ਮਧਬੀ ਪੁਰੀ ਬੁੱਚ ਦਾ ਵਿਵਾਦਪੂਰਨ ਕਾਰਜਕਾਲ
ਮਧਬੀ ਪੁਰੀ ਬੁਚ ਨੇ 2 ਮਾਰਚ 2022 ਨੂੰ ਸੇਬੀ ਚੇਅਰਪਰਸਨ ਦਾ ਕਾਰਜਕਾਲ ਸੰਭਾਲਿਆ ਸੀ। ਉਸਦਾ ਕਾਰਜਕਾਲ 28 ਫਰਵਰੀ 2025 ਨੂੰ ਖਤਮ ਹੋ ਜਾਵੇਗਾ। ਉਹ ਸੇਬੀ ਦੀ ਪਹਿਲੀ female ਚੇਅਰਪਰਸਨ ਹੈ ਅਤੇ ਉਸਦਾ ਕਾਰਜਕਾਲ ਬਹੁਤ ਸਾਰੇ ਮਹੱਤਵਪੂਰਨ ਫੈਸਲਿਆਂ ਅਤੇ ਵਿਵਾਦਾਂ ਨਾਲ ਭਰਿਆ ਹੋਇਆ ਸੀ। ਇਸ ਤੋਂ ਪਹਿਲਾਂ ਉਸ ਨੇ ਅਪ੍ਰੈਲ 2017 ਤੋਂ ਮਾਰਚ 2022 ਤੱਕ ਸੇਬੀ ਦੇ ਹੋਲ-ਟਾਈਮ ਮੈਂਬਰ ਵਜੋਂ ਸੇਵਾ ਕੀਤੀ ਸੀ।
ਨਵੀਆਂ ਨਿਯੁਕਤੀਆਂ ਲਈ ਪ੍ਰਕਿਰਿਆ ਸ਼ੁਰੂ ਹੋਣ ਨਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਅਹਿਮ ਅਹੁਦੇ 'ਤੇ ਕਿਸ ਦੀ ਨਿਯੁਕਤੀ ਹੁੰਦੀ ਹੈ ਅਤੇ ਉਹ ਬਾਜ਼ਾਰ ਨੂੰ ਦਿਸ਼ਾ ਦੇਣ 'ਚ ਕੀ ਭੂਮਿਕਾ ਨਿਭਾਉਣਗੇ।
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਕਿਉਂ ਡਿੱਗਿਆ ਸ਼ੇਅਰ ਬਾਜ਼ਾਰ? ਇਨ੍ਹਾਂ ਵੱਡੇ ਸ਼ੇਅਰਾਂ ਨੂੰ ਵੀ ਲੱਗਾ ਝਟਕਾ...ਅਗਲਾ ਹਫ਼ਤਾ ਬਹੁਤ ਅਹਿਮ
NEXT STORY