ਬਿਜ਼ਨਸ ਡੈਸਕ: ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਬ੍ਰੋਕਰੇਜ ਦੇ ਸਟਾਕ ਬ੍ਰੋਕਿੰਗ ਗਤੀਵਿਧੀਆਂ ਲਈ ਕੀਤੀ ਗਈ ਜਾਂਚ ਦੇ ਸਬੰਧ ਵਿੱਚ ਆਈਸੀਆਈਸੀਆਈ ਸਕਿਓਰਿਟੀਜ਼ ਲਿਮਟਿਡ ਨੂੰ ਇੱਕ ਪ੍ਰਸ਼ਾਸਨਿਕ ਚਿਤਾਵਨੀ ਜਾਰੀ ਕੀਤੀ ਹੈ। ਸੇਬੀ ਨੇ ਕੰਪਨੀ ਨੂੰ ਸਾਵਧਾਨ ਰਹਿਣ ਅਤੇ ਅੰਦਰੂਨੀ ਨੀਤੀ ਦੀ ਪਾਲਣਾ ਦੇ ਮਿਆਰਾਂ ਵਿੱਚ ਸੁਧਾਰ ਕਰਨ ਲਈ ਇਹ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ - 'ਮੰਮੀ, ਮੈਨੂੰ ਬਚਾਓ...' ਰੋਂਦੀ ਹੋਈ ਧੀ ਦਾ ਆਇਆ ਫੋਨ, AI ਦਾ ਕਾਰਾ ਜਾਣ ਤੁਹਾਡੇ ਪੈਰਾਂ ਹੈਠੋ ਖਿਸਕ ਜਾਵੇਗੀ ਜ਼ਮੀਨ
ਦੱਸ ਦੇਈਏ ਕਿ ਆਈਸੀਆਈਸੀਆਈ ਸਕਿਓਰਿਟੀਜ਼ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ, "ਇਹ ਚਿਤਾਵਨੀ ਕੰਪਨੀ ਦੀਆਂ ਸਟਾਕ ਬ੍ਰੋਕਿੰਗ ਗਤੀਵਿਧੀਆਂ ਲਈ ਕੀਤੇ ਗਏ ਨਿਰੀਖਣ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਹੈ।" ਇਸ ਮਾਮਲੇ ਦੇ ਸਬੰਧ ਵਿਚ ਆਈਸੀਆਈਸੀਆਈ ਸਕਿਓਰਿਟੀਜ਼ ਦਾ ਕਹਿਣਾ ਹੈ, "ਅਥਾਰਟੀ (ਸੇਬੀ) ਨੇ ਕੰਪਨੀ ਨੂੰ ਸਾਵਧਾਨ ਰਹਿਣ ਅਤੇ ਦੁਹਰਾਉਣ ਤੋਂ ਬਚਣ ਲਈ ਪਾਲਣਾ ਦੇ ਮਿਆਰਾਂ ਵਿੱਚ ਸੁਧਾਰ ਕਰਨ ਦੀ ਚੇਤਾਵਨੀ ਦਿੱਤੀ ਹੈ।"
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਮਚਿਆ ਹੰਗਾਮਾ, ਨਿਵੇਸ਼ਕਾਂ ਨੂੰ ਹੋਇਆ 13 ਲੱਖ ਕਰੋੜ ਦਾ ਨੁਕਸਾਨ
NEXT STORY