ਬਿਜ਼ਨੈੱਸ ਡੈਸਕ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਹਫਤੇ ਦਾਆਖਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 257.21 ਅੰਕ ਭਾਵ 0.73 ਫੀਸਦੀ ਵਧ ਕੇ 35,689.60 'ਤੇ ਅਤੇ ਨਿਫਟੀ 80.75 ਅੰਕ ਭਾਵ 0.75 ਫੀਸਦੀ ਵਧ ਕੇ 10,821.85 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਵਾਧਾ ਦਿੱਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.46 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.07 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.44 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਬੈਂਕ, ਆਟੋ, ਫਾਰਮਾ, ਮੈਟਲ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 266 ਅੰਕ ਵਧ ਕੇ 26763 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 'ਚ 0.51 ਫੀਸਦੀ, ਨਿਫਟੀ ਫਾਰਮਾ 'ਚ 1.85 ਫੀਸਦੀ, ਨਿਫਟੀ ਮੈਟਲ 'ਚ 0.28 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਸ
ਸਨ ਫਾਰਮਾ, ਐੱਚ.ਡੀ.ਐੱਫ.ਸੀ., ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਆਈ.ਟੀ.ਸੀ., ਬਜਾਜ ਫਾਈਨੈਂਸ
ਟਾਪ ਲੂਜਰਸ
ਰਿਲਾਇੰਸ, ਆਈਸ਼ਰ ਮੋਟਰਜ਼, ਕੋਲ ਇੰਡੀਆ, ਐੱਚ.ਪੀ.ਸੀ.ਐੱਲ., ਯੂ.ਪੀ.ਐੱਲ, ਟੀ.ਸੀ.ਐੱਸ., ਅਦਾਨੀ ਪੋਟਰਸ
ਮੁਕੇਸ਼ ਅੰਬਾਨੀ ਨੇ ਲਗਾਈ ਲੰਬੀ ਛਲਾਂਗ, ਬਣੇ ਦੁਨੀਆ ਦੇ 15ਵੇਂ ਅਮੀਰ ਵਿਅਕਤੀ
NEXT STORY