ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਤਨਖਾਹ ਤਾਂ ਇਸ ਸਾਲ ਨਹੀਂ ਵਧੀ ਹੈ ਪਰ ਉਨ੍ਹਾਂ ਦੀ ਜਾਇਦਾਦ 'ਚ ਵਾਧੇ ਦਾ ਦੌਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 15ਵੇਂ ਸਥਾਨ 'ਤੇ ਆ ਗਏ ਹਨ। ਮੁਕੇਸ਼ ਅੰਬਾਨੀ ਨੇ ਵਾਲਮਾਰਟ ਦੇ ਜਿਮ ਵਾਲਟਨ ਅਤੇ ਰਾਬ ਵਾਲਟਨ ਨੂੰ ਪਿੱਛੇ ਛੱਡ ਦਿੱਤਾ ਹੈ।
ਅਲੀਬਾਬਾ ਦੇ ਜੈਕ ਮਾ ਨਾਲ ਮੁਲਾਕਾਤ
ਬਲਿਊਬਰਗ ਬਿਲੀਅਨੇਅਰ ਇੰਡੈਕਸ 'ਚ ਮੁਕੇਸ਼ ਅੰਬਾਨੀ ਹੁਣ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਦੇ ਕਾਫੀ ਕਰੀਬ ਪਹੁੰਚ ਗਏ ਹਨ। ਉਨ੍ਹਾਂ ਦੇ ਮੁਕਾਬਲੇ 14ਵੇਂ ਨੰਬਰ 'ਤੇ ਕਾਬਿਜ਼ ਜੈਕ ਮਾ ਦਾ ਨੈਟਵਰਥ ਵੀਰਵਾਰ ਨੂੰ 45.8 ਅਰਬ ਡਾਲਰ (ਕਰੀਬ 3.11 ਲੱਖ ਕਰੋੜ ਰੁਪਏ) ਸੀ। ਸ਼ੇਅਰ ਬਾਜ਼ਾਰ 'ਚ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀ ਦੇ ਸ਼ੇਅਰ 'ਚ ਆਈ ਤੇਜ਼ੀ ਕਾਰਨ ਉਨ੍ਹਾਂ ਦੀ ਜਾਇਦਾਦ 'ਚ 1.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ 21 ਜੂਨ ਨੂੰ ਉਨ੍ਹਾਂ ਦੀ ਕੁਲ ਦੌਲਤ 41.9 ਅਰਬ ਡਾਲਰ (ਤਕਰੀਬਨ 2.84 ਲੱਖ ਕਰੋੜ ਰੁਪਏ) 'ਤੇ ਪਹੁੰਚ ਗਈ ਅਤੇ ਸਿਰਫ ਦੋ ਦਿਨ 'ਚ ਉਨ੍ਹਾਂ ਦੀ ਦੌਲਤ 'ਚ ਤਕਰੀਬਨ 95 ਅਰਬ ਰੁਪਏ ਦਾ ਵਾਧਾ ਹੋਇਆ ਹੈ।
ਪਹਿਲੇ ਨੰਬਰ 'ਤੇ ਜੇਫ ਬੇਜੋਸ
ਲਿਸਟ 'ਚ ਫਿਲਹਾਲ ਪਹਿਲੇ ਨੰਬਰ 'ਤੇ ਜੇਫ ਬੇਜੋਸ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ 92.8 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਦੂਜੇ ਨੰਬਰ 'ਤੇ ਬਿਲ ਗੇਟਸ ਅਤੇ ਤੀਜੇ ਨੰਬਰ 'ਤੇ 81.6 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਬਕਰਸ਼ਰ ਹੈਥਵੇ ਇੰਕ ਦੇ ਚੇਅਰਮੈਨ ਵਾਰੇਨ ਬਫੇ ਕਾਬਿਜ਼ ਹੋਏ ਹਨ। ਫੇਸਬੁੱਕ ਸੰਸਥਾਪਕ ਮਾਰਕ ਜੁਕਰਬਰਗ ਵੀ ਲਿਸਟ 'ਚ ਬਫੇ ਨੂੰ ਟੱਕਰ ਦਿੰਦੇ ਨਜ਼ਰ ਆ ਰਹੇ ਹਨ। ਉਹ 81.6 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਇਸ ਲਿਸਟ 'ਚ ਚੌਥੇ ਨੰਬਰ 'ਤੇ ਬਣੇ ਹੋਏ ਹਨ।
ਸਾਵਧਾਨ ! ਧੋਖੇਬਾਜ਼ ਵਿਦੇਸ਼ 'ਚ ਬੈਠੇ ਕਢਵਾ ਰਹੇ ਖਾਤੇ ਵਿਚੋਂ ਪੈਸਾ
NEXT STORY