ਮੁੰਬਈ - ਪਿਛਲੇ ਸੈਸ਼ਨ ਵਿਚ ਉੱਚਤਮ ਪੱਧਰ 'ਤੇ ਬੰਦ ਹੋਣ ਤੋਂ ਬਾਅਦ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ' ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 119.91 ਅੰਕ ਭਾਵ 0.22 ਫੀਸਦੀ ਡਿੱਗ ਕੇ 55462.67 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 37.80 ਅੰਕ ਭਾਵ 0.23 ਫੀਸਦੀ ਹੇਠਾਂ 16525.20 ਦੇ ਪੱਧਰ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਵਪਾਰ ਵਿੱਚ, 897 ਸ਼ੇਅਰ ਵਧੇ, 782 ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਅਤੇ 97 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਟਾਪ ਗੇਨਰਜ਼
ਸਨ ਫਾਰਮਾ, ਨੇਸਲੇ ਇੰਡੀਆ, ਪਾਵਰ ਗਰਿੱਡ, ਟੈਕ ਮਹਿੰਦਰਾ, ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ,
ਟਾਪ ਲੂਜ਼ਰਜ਼
ਬਜਾਜ ਫਿਨਸਰਵ, ਅਲਟਰਾਟੈਕ ਸੀਮੈਂਟ, ਇਨਫੋਸਿਸ, ਟਾਈਟਨ, ਐਮ.ਐਂਡ.ਐਮ, ਆਈ.ਟੀ.ਸੀ, ਟਾਟਾ ਸਟੀਲ, ਐਸ.ਬੀ.ਆਈ., ਐਲ ਐਂਡ ਟੀ, ਐਚ.ਡੀ.ਐਫ.ਸੀ., ਐਚ.ਸੀ.ਐਲ. ਟੈਕ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਮਾਰੂਤੀ, ਇੰਡਸਇੰਡ ਬੈਂਕ, ਐਚ.ਡੀ.ਐਫ.ਸੀ. ਬੈਂਕ
ਨਿਰਮਲਾ ਸੀਤਾਰਮਣ ਨੇ ਕ੍ਰਿਪਟੋਕਰੰਸੀ ਨਾਲ ਜੁੜੇ ਬਿੱਲ ਨੂੰ ਲੈ ਕੇ ਕਿਹਾ, ਮੰਤਰੀ ਮੰਡਲ ਦੀ ਮਨਜ਼ੂਰੀ ਦੀ ਉਡੀਕ
NEXT STORY