ਮੁੰਬਈ-ਵਿਸ਼ਵ ਬਾਜ਼ਾਰ ਦੇ ਮਿਲੇ-ਜੁਲੇ ਸੰਕੇਤਾਂ ਵਿਚਾਲੇ ਧਾਤੂ ਅਤੇ ਰਿਐਲਟੀ ਸ਼ੇਅਰਾਂ ਦੇ ਚੰਗੇ ਪ੍ਰਦਰਸ਼ਨ ਨਾਲ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਮਾਨਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ 'ਚ ਵਾਧਾ ਦਰਜ ਕੀਤਾ ਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 212.88 ਅੰਕ ਭਾਵ 0.36 ਫੀਸਦੀ ਦੇ ਵਾਧੇ ਨਾਲ 59,756.84 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇੱਕ ਸਮੇਂ ਇਹ 415.98 ਅੰਕ ਜਾਂ 0.69 ਫ਼ੀਸਦੀ ਤੱਕ ਉਛਲ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੇ ਵੀ 80.60 ਅੰਕ ਭਾਵ 0.46 ਫ਼ੀਸਦੀ ਦਾ ਵਾਧਾ ਦਰਜ ਕੀਤਾ ਅਤੇ 17,736.95 ਅੰਕ 'ਤੇ ਬੰਦ ਹੋਇਆ। ਸ਼ੇਅਰ ਬਾਜ਼ਾਰਾਂ 'ਚ ਬੁੱਧਵਾਰ ਨੂੰ ਦੀਵਾਲੀ ਦੇ ਮੌਕੇ 'ਤੇ ਕਾਰੋਬਾਰ ਬੰਦ ਰਿਹਾ ਸੀ। ਸੈਂਸੈਕਸ 'ਚ ਸ਼ਾਮਲ ਟਾਟਾ ਸਟੀਲ, ਪਾਵਰ ਗਰਿੱਡ, ਸਨ ਫਾਰਮਾ, ਭਾਰਤੀ ਏਅਰਟੈੱਲ, ਟਾਈਟਨ, ਐਕਸਿਸ ਬੈਂਕ, ਡਾ. ਰੈੱਡੀਜ਼ ਲੈਬ ਅਤੇ ਐੱਨ.ਟੀ.ਪੀ.ਸੀ. ਨੇ ਮੁੱਖ ਰੂਪ ਨਾਲ ਵਾਧਾ ਦਰਜ ਕੀਤਾ। ਦੂਜੇ ਪਾਸੇ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਟੇਕ ਮਹਿੰਦਰਾ ਅਤੇ ਨੇਸਲੇ ਦੇ ਸ਼ੇਅਰ ਨੁਕਸਾਨ 'ਚ ਰਹੇ। ਏਸ਼ੀਆਈ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਮਜ਼ਬੂਤੀ ਨਾਲ ਬੰਦ ਹੋਇਆ, ਜਦਕਿ ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਗਿਰਾਵਟ 'ਤੇ ਰਹੇ।
ਸੋਨਾ 101 ਰੁਪਏ ਟੁੱਟਿਆ, ਚਾਂਦੀ 334 ਰੁਪਏ ਫਿਸਲੀ
NEXT STORY