ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਸੈਂਸੈਕਸ 111.44 ਅੰਕ ਯਾਨੀ 0.36 ਫੀਸਦੀ ਘੱਟ ਕੇ 31,198.05 'ਤੇ ਅਤੇ ਨਿਫਟੀ 9,643.95 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਦੇਖਣ ਨੂੰ ਮਿਲੀ ਹੈ। ਬੀ. ਐਸ. ਈ. ਦਾ ਮਿਡਕੈਪ ਇੰਡੈਕਸ 92 ਅੰਕ ਯਾਨੀ ਕਰੀਬ 0.6 ਫੀਸਦੀ ਡਿੱਗ ਕੇ 14732.4 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 99.4 ਅੰਕ ਯਾਨੀ ਕਰੀਬ 0.7 ਫੀਸਦੀ ਦੀ ਕਮਜ਼ੋਰੀ ਦੇ ਨਾਲ 15310 ਦੇ ਪੱਧਰ 'ਤੇ ਬੰਦ ਹੋਇਆ ਹੈ।
ਫਾਰਮਾ ਇੰਡੈਕਸ 'ਚ ਗਿਰਾਵਟ
ਆਟੋ, ਐਫ. ਐਮ. ਸੀ. ਜੀ., ਫਾਰਮਾ, ਰਿਐਲਟੀ, ਕੰਜ਼ਿਊਮਰ, ਡਿਊਰੇਬਲਸ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 1.1 ਫੀਸਦੀ, ਐਫ. ਐਸ. ਸੀ. ਜੀ. ਇੰਡੈਕਸ 'ਚ 1.4 ਫੀਸਦੀ ਅਤੇ ਫਾਰਮਾ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 2 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 1.2 ਫੀਸਦੀ ਅਤੇ ਪਾਵਰ ਇੰਡੈਕਸ 'ਚ 1.6 ਫੀਸਦੀ ਦੀ ਕਮਜ਼ੋਰੀ ਆਈ ਹੈ।
ਸੋਨੇ 'ਚ ਵੱਡਾ ਉਛਾਲ, ਜਾਣੋ ਅੱਜ ਦਾ ਮੁੱਲ
NEXT STORY