ਨਵੀਂ ਦਿੱਲੀ—ਹਫਤੇ ਦੇ ਕਾਰੋਬਾਰੀ ਦਿਨ ਘਰੇਲੂ ਬਾਜ਼ਾਰਾਂ ਦੀ ਸ਼ੁਰੂਆਤ ਤਾਂ ਚੰਗੀ ਦੇਖੀ ਜਾ ਰਹੀ ਹੈ ਪਰ ਉਪਰੀ ਪੱਧਰਾਂ 'ਤੇ ਮੁਨਾਫਾ ਵਸੂਲੀ ਹਾਵੀ ਦਿਸੀ ਹੈ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਨੇ 9939.3 ਤੱਕ ਦਸਤਕ ਦਿੱਤੀ ਤਾਂ ਸੈਂਸੈਕਸ 32136 ਤੱਕ ਪਹੁੰਚਣ 'ਚ ਕਾਮਯਾਬ ਹੋਇਆ। ਇਸ ਸਮੇਂ ਨਿਫਟੀ 9925 ਦੇ ਆਲੇ-ਦੁਆਲੇ, ਤਾਂ ਸੈਂਸੈਕਸ 32100 ਦੇ ਕਰੀਬ ਦਿਖਾਈ ਦੇ ਰਿਹਾ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਹਲਕੀ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.25 ਫੀਸਦੀ ਤੱਕ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.1 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। ਬੀ. ਐੱਸ. ਈ. ਦੇ ਸਮਾਲਕੈਪ ਇੰਡੈਕਸ 'ਚ 0.5 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ।
ਆਈ. ਟੀ., ਮੀਡੀਆ, ਪੀ. ਐੱਸ. ਯੂ. ਬੈਂਕ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਦਿਸ ਰਹੀ ਹੈ। ਹਾਲਾਂਕਿ ਆਟੋ, ਫਾਰਮਾ, ਮੈਟਲ ਅਤੇ ਰਿਐਲਿਟੀ ਸ਼ੇਅਰਾਂ 'ਚ ਹਲਕੀ ਬਿਕਵਾਲੀ ਨਜ਼ਰ ਆ ਰਹੀ ਹੈ।
ਫਿਲਹਾਲ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 62 ਅੰਕ ਯਾਨੀ 0.2 ਫੀਸਦੀ ਤੱਕ ਵੱਧ ਕੇ 32,091 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਐੱਨ. ਐੱਸ. ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 10 ਅੰਕ ਵਧ ਕੇ 9,925 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕ ਨਿਫਟੀ 0.15 ਫੀਸਦੀ ਦੀ ਤੇਜ਼ੀ ਨਾਲ 24,291 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕਰੂਡ 'ਚ ਦਬਾਅ, ਸੋਨਾ ਚੜ੍ਹਿਆ
NEXT STORY