ਮੁੰਬਈ - ਅੱਜ ਭਾਵ 17 ਫਰਵਰੀ ਨੂੰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 500 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 75,430 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 24 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ ਅਤੇ 6 ਵਧ ਰਹੇ ਹਨ।
ਦੂਜੇ ਪਾਸੇ ਨਿਫਟੀ 'ਚ ਵੀ 150 ਅੰਕਾਂ ਦੀ ਗਿਰਾਵਟ ਦੇ ਨਾਲ ਇਹ 22,770 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ 'ਚੋਂ 41 ਡਿੱਗ ਰਹੇ ਹਨ ਅਤੇ 9 ਵਧ ਰਹੇ ਹਨ। ਐਨਐਸਈ ਸੈਕਟਰਲ ਇੰਡੈਕਸ ਦੇ ਆਟੋ ਸੈਕਟਰ ਵਿੱਚ 1.69% ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ 'ਚ ਕੋਰੀਆ ਦਾ ਕੋਸਪੀ 0.74 ਫੀਸਦੀ ਚੜ੍ਹਿਆ ਹੈ। ਹਾਂਗਕਾਂਗ ਦਾ ਹੈਂਗ ਸੇਂਗ 0.16% ਡਿੱਗਿਆ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.083% ਵਧਿਆ।
14 ਫਰਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 4,294.69 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 4,363.87 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
14 ਫਰਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.37 ਫੀਸਦੀ ਦੀ ਗਿਰਾਵਟ ਨਾਲ 44,546 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.0072% ਡਿੱਗ ਕੇ 6,114 'ਤੇ ਆ ਗਿਆ। ਨੈਸਡੈਕ 0.41% ਵਧਿਆ ਹੈ।
ਸ਼ੁੱਕਰਵਾਰ ਨੂੰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ
ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 14 ਫਰਵਰੀ ਨੂੰ ਸੈਂਸੈਕਸ 199 ਅੰਕ ਡਿੱਗ ਕੇ 75,939 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 102 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 22,929 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲਕੈਪ 1522 ਅੰਕ ਡਿੱਗ ਕੇ 45,411 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ 'ਚੋਂ 25 'ਚ ਗਿਰਾਵਟ ਅਤੇ 5 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 41 'ਚ ਗਿਰਾਵਟ ਅਤੇ 9 'ਚ ਤੇਜ਼ੀ ਰਹੀ। ਐਨਐਸਈ ਸੈਕਟਰਲ ਇੰਡੈਕਸ ਦੇ ਮੀਡੀਆ ਸੈਕਟਰ ਵਿੱਚ 3.40% ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ।
ਨਹੀਂ ਰੁਕ ਰਹੀ ਬਿਕਵਾਲੀ, FPI ਨੇ ਫਰਵਰੀ ’ਚ ਭਾਰਤੀ ਸ਼ੇਅਰਾਂ ’ਚੋਂ ਕੱਢੇ 21,272 ਕਰੋੜ ਰੁਪਏ
NEXT STORY