ਜਲੰਧਰ- ਭਾਰਤ 'ਚ 10 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਂਦੇ ਹੋਏ ਫਾਕਸਵੈਗਨ ਨੇ ਚਾਰ ਨਵੇਂ ਲਿਮਟਿਡ ਐਡੀਸ਼ਨ ਮਾਡਲਸ ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ। ਇਹ ਹਨ ਪੋਲੋ ਐਨੀਵਰਸਰੀ ਐਡੀਸ਼ਨ, ਏਮਿਓ ਐਨਿਵਰਸਰੀ ਐਡੀਸ਼ਨ, ਵੇਂਟੋ ਆਲਸਟਾਰ ਅਤੇ ਪੋਲੋ ਜੀ. ਟੀ ਸਪਾਰਟ।
ਫਾਕਸਵੈਗਨ ਪੋਲੋ ਐਨਿਵਰਸਰੀ ਐਡਿਸ਼ਨ ਦੀ ਐਕਸ-ਸ਼ੋਰੂਮ ਕੀਮਤ 5.99 ਲੱਖ ਰੁਪਏ ਹੈ। ਇਹ ਕੰਫਰਟਲਾਈਨ ਟ੍ਰਿਮ 'ਤੇ ਬੇਸਡ ਹੈ, ਜੋ ਕਿ ਮਲਟੀ ਫੰਕਸ਼ਨ ਡਿਸਪਲੇਅ, ਬਲੂਟੁੱਥ ਕੁਨੈੱਕਟੀਵਿਟੀ ਨਾਲ ਲੈਸ ਇੰਫੋਟੇਨਮੇਂਟ ਸਿਸਟਮ, ਡਿਊਲ ਬੀਮ ਹੈੱਡਲੈਂਪਸ, ਫ੍ਰੰਟ ਫਾਗ ਲੈਂਪਸ, ਇਕ ਰਿਅਰ ਡਿਫਾਗਰ ਅਤੇ ਵਾਇਪਰ ਆਦਿ ਫੀਚਰਸ ਹਨ। ਇਨ੍ਹਾਂ ਤੋਂ ਇਲਾਵਾ ਇਸ ਲਿਮਟਿਡ ਐਡੀਸ਼ਨ 'ਚ ਨਵਾਂ 15 ਇੰਚ ਦੇ ਡਿਊਲ ਟੋਨ ਰੇਜਨ ਅਲੌਏ ਵ੍ਹੀਲਜ਼, ਬਲੈਕ ਸੀਟ ਕਵਰਸ ਅਤੇ ਲੋਅਰ ਡੋਰ ਪੈਨਲਸ 'ਤੇ ਗਰਾਫਿਕਸ ਦਿੱਤੇ ਗਏ ਹਨ।
Anniversary Edition Ameo ਵੀ ਕੰਫਰਟਲਾਈਨ ਟ੍ਰਿਮ 'ਤੇ ਬੇਸਡ ਹੈ। ਇਸ 'ਚ ਕਰੂਜ਼ ਕੰਟਰੋਲ, ਈ. ਐੱਸ. ਪੀ ਅਤੇ ਹਿੱਲ ਹੋਲਡ ਕੰਟਰੋਲ ਸਿਸਟਮ ਦਿੱਤਾ ਗਿਆ ਹੈ। ਇਹ ਲਿਮਟਿਡ ਐਡੀਸ਼ਨ ਕਾਰ ਹੈ ਅਤੇ ਇਸ ਦੀ ਐਕਸ ਸ਼ੋਰੂਮ ਕੀਮਤ 5.79 ਲੱਖ ਰੁਪਏ ਹੈ। ਇਸ 'ਚ 15 ਇੰਚ ਦੇ ਅਲੌਏ ਵ੍ਹੀਲਜ਼, ਹਨੀਕਾਂਬ ਡਿਜ਼ਾਇਨ ਸੀਟ ਕਵਰਸ ਆਦਿ ਖੂਬੀਆਂ ਹਨ।
Volkswagen Vento ALLSTAR 'ਚ ਲਿਨਾਸ ਅਲੌਏ ਵ੍ਹੀਲਜ਼, ਐਲੂਮਿਨੀਅਮ ਪੈਡਲ ਕਲਸਟਰਸ ਅਤੇ ਬਲੈਕ-ਗ੍ਰੇ ਇੰਟੀਰਿਅਰਸ, ਫ੍ਰੰਟ ਸੈਂਟਰ ਆਰਮ ਰੇਸਟ ਵਿੱਦ ਰਿਅਰ ਏ. ਸੀ. ਵੇਂਟਸ ਅਤੇ ਆਲ ਸਟਾਰ ਬੈਜ ਦਿੱਤਾ ਗਿਆ ਹੈ।
ਲਿਮਟਿਡ ਐਡੀਸ਼ਨ Polo GT Sport ਕਾਰ GT TSI ਅਤੇ GT TDI ਆਪਸ਼ਨਸ 'ਚ ਉਪਲੱਬਧ ਹੈ। ਇਸ 'ਚ 16 ਇੰਚ ਪੋਰਟੇਗੋ ਅਲੌਏ ਵ੍ਹੀਲਜ਼, 7 ਸਪੀਡ ਡੀ. ਐੱਸ. ਜੀ. ਆਟੋਮੈਟਿਕ ਟਰਾਂਸਮਿਸ਼ਨ, ਪ੍ਰੀਮੀਅਮ ਬਲੈਕ ਅਪਹੋਲਸਟਰੀ, ਲੋਅਰ ਡੋਰ ਪੈਨਲਸ 'ਤੇ ਗਰਾਫਿਕਸ, ਕਾਲੀ ਛੱਤ ਅਤੇ ਜੀ. ਟੀ. ਸਪਾਇਲਰ ਦਿੱਤੇ ਗਏ ਹਨ।
UFO ਮੂਵੀਜ਼ ਦਾ ਮੁਨਾਫਾ 2 ਗੁਣਾ ਵਧਿਆ
NEXT STORY