ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਸ਼ੁੱਕਰਵਾਰ ਨੂੰ ਪ੍ਰਸਿੱਧ ਭੁਗਤਾਨ ਪਲੇਟਫਾਰਮ UPI (ਯੂਨੀਫਾਈਡ ਪੇਮੈਂਟ ਇੰਟਰਫੇਸ) ਦੁਆਰਾ ਹਸਪਤਾਲਾਂ ਵਿੱਚ ਇਲਾਜ ਅਤੇ ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਲਈ ਭੁਗਤਾਨ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਦਵਾਈ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਭੁਗਤਾਨਾਂ ਲਈ UPI ਦੀ ਵਰਤੋਂ ਨੂੰ ਵਧਾਉਣਾ ਹੈ।
ਇਹ ਵੀ ਪੜ੍ਹੋ - ਫਲਿੱਪਕਾਰਟ ਨੇ MRP ਤੋਂ 96 ਰੁਪਏ ਮਹਿੰਗਾ ਵੇਚਿਆ ਸ਼ੈਂਪੂ, ਲੱਗਾ 20,000 ਰੁਪਏ ਜੁਰਮਾਨਾ
ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਪੇਸ਼ ਕਰਦੇ ਹੋਏ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ, "ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਲਈ ਯੂਪੀਆਈ ਦੁਆਰਾ ਭੁਗਤਾਨ ਦੀ ਸੀਮਾ ਮੌਜੂਦਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।"
ਇਹ ਵੀ ਪੜ੍ਹੋ - ਹੁਣ ਇਹ ਮਸ਼ਹੂਰ ਕਾਰੋਬਾਰੀ ਡੀਪਫੇਕ ਵੀਡੀਓ ਦਾ ਹੋਏ ਸ਼ਿਕਾਰ, ਖ਼ੁਦ ਪੋਸਟ ਸਾਂਝੀ ਕਰ ਕਿਹਾ-ਫੇਕ ਵੀਡੀਓ
ਕੇਂਦਰੀ ਬੈਂਕ ਮੁਤਾਬਕ ਇਸ ਸਬੰਧ ਵਿਚ ਜਲਦੀ ਹੀ ਇਕ ਵੱਖਰਾ ਨਿਰਦੇਸ਼ ਜਾਰੀ ਕਰ ਦਿੱਤਾ ਜਾਵੇਗਾ। ਧਿਆਨਯੋਗ ਹੈ ਕਿ ਕੁਝ ਸ਼੍ਰੇਣੀਆਂ ਨੂੰ ਛੱਡ ਕੇ UPI ਰਾਹੀਂ ਭੁਗਤਾਨ ਦੀ ਸੀਮਾ 1 ਲੱਖ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਸ਼੍ਰੇਣੀਆਂ ਨੂੰ ਪਹਿਲਾਂ ਹੀ ਛੋਟ ਦਿੱਤੀ ਗਈ ਹੈ, ਉਹਨਾਂ 'ਚ ਪੂੰਜੀ ਬਾਜ਼ਾਰ (ਸੰਪੱਤੀ ਪ੍ਰਬੰਧਨ ਕੰਪਨੀਆਂ, ਬ੍ਰੋਕਿੰਗ, ਮਿਉਚੁਅਲ ਫੰਡ ਆਦਿ), ਕ੍ਰੈਡਿਟ ਕਾਰਡ ਭੁਗਤਾਨ, ਕਰਜ਼ੇ ਦੀ ਅਦਾਇਗੀ, EMIs, ਬੀਮਾ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ
ਇਨ੍ਹਾਂ ਮਾਮਲਿਆਂ ਵਿੱਚ UPI ਰਾਹੀਂ ਭੁਗਤਾਨ ਦੀ ਸੀਮਾ 2 ਲੱਖ ਰੁਪਏ ਹੈ। ਕੇਂਦਰੀ ਬੈਂਕ ਨੇ ਪਹਿਲਾਂ ਰਿਟੇਲ ਡਾਇਰੈਕਟ ਸਕੀਮ (ਆਰਡੀਐਸ) ਅਤੇ ਆਈਪੀਓ (ਸ਼ੁਰੂਆਤੀ ਜਨਤਕ ਪੇਸ਼ਕਸ਼) ਲਈ ਅਰਜ਼ੀਆਂ ਲਈ ਯੂਪੀਆਈ ਦੇ ਤਹਿਤ ਭੁਗਤਾਨ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਸੀ। RBI ਦੀ ਰਿਟੇਲ ਡਾਇਰੈਕਟ ਸਕੀਮ ਦੇ ਤਹਿਤ, ਵਿਅਕਤੀਗਤ ਨਿਵੇਸ਼ਕਾਂ ਨੂੰ ਬਿਨਾਂ ਵਿਚੋਲਿਆਂ ਦੇ ਸਰਕਾਰੀ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ
NEXT STORY