ਨਵੀਂ ਦਿੱਲੀ— ਕਿਫਾਇਤੀ ਹਵਾਈ ਸਫਰ ਲਈ ਜਾਣੀ ਜਾਂਦੀ ਸਪਾਈਸ ਜੈੱਟ ਕੰਪਨੀ ਜਲਦ 24 ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਮੁੰਬਈ-ਅੰਮ੍ਰਿਤਸਰ ਵਿਚਕਾਰ ਵੀ ਉਸ ਦੀ ਇਕ ਨਵੀਂ ਫਲਾਈਟ ਹੋਵੇਗੀ। ਜੈੱਟ ਏਅਰਵੇਜ਼ ਦਾ ਓਪਰੇਸ਼ਨ ਬੰਦ ਹੋਣ ਵਿਚਕਾਰ ਹਵਾਈ ਮੁਸਾਫਰਾਂ ਲਈ ਇਹ ਰਾਹਤ ਦੀ ਖਬਰ ਹੋ ਸਕਦੀ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਨੇ ਬੁੱਧਵਾਰ ਦੀ ਰਾਤ ਤੋਂ ਸਭ ਉਡਾਣਾਂ ਨੂੰ ਬੰਦ ਕਰ ਦਿੱਤਾ ਹੈ।
ਸਪਾਈਸ ਜੈੱਟ ਨੇ 26 ਅਪ੍ਰੈਲ ਤੋਂ 2 ਮਈ ਵਿਚਕਾਰ ਦਿੱਲੀ ਤੇ ਮੁੰਬਈ ਤੋਂ 24 ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਮੁੰਬਈ ਤੇ ਦਿੱਲੀ ਵਿਚਕਾਰ 4, ਮੁੰਬਈ ਤੋਂ ਹੋਰ ਸ਼ਹਿਰਾਂ ਲਈ 16 ਅਤੇ ਦਿੱਲੀ ਤੋਂ ਹੋਰ ਸ਼ਹਿਰਾਂ ਲਈ 4 ਉਡਾਣਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਉਡਾਣਾਂ ਦਾ ਰੋਜ਼ਾਨਾ ਸੰਚਾਲਨ ਹੋਵੇਗਾ। ਇਨ੍ਹਾਂ 'ਚ ਮੁੰਬਈ ਤੋਂ ਜੈਪੁਰ, ਪਟਨਾ, ਬਾਗਡੋਗਰਾ, ਅੰਮ੍ਰਿਤਸਰ, ਹੈਦਰਾਬਾਦ, ਕੋਇੰਬਟੂਰ, ਕੋਲਕਾਤਾ ਤੇ ਮੈਂਗਲੁਰੂ ਲਈ ਸਪਾਈਸ ਜੈੱਟ ਦੀ ਫਲਾਈਟਸ ਸਰਵਿਸ ਸ਼ੁਰੂ ਹੋਵੇਗੀ। ਉੱਥੇ ਹੀ, ਦਿੱਲੀ ਤੋਂ ਪਟਨਾ ਤੇ ਬੇਂਗਲੁਰੂ ਲਈ ਫਲਾਈਟ ਸ਼ੁਰੂ ਹੋਵੇਗੀ।
ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਦੀਆਂ ਉਡਾਣਾਂ ਬੰਦ ਹੋਣ ਨਾਲ ਹਵਾਈ ਕਿਰਾਇਆ ਮਹਿੰਗਾ ਹੋਣ ਦਾ ਖਦਸ਼ਾ ਹੈ। ਜੈੱਟ ਏਅਰਵੇਜ਼ 'ਤੇ ਕੁੱਲ 26 ਬੈਂਕਾਂ ਦਾ ਤਕਰੀਬਨ 8,500 ਕਰੋੜ ਰੁਪਏ ਕਰਜ਼ਾ ਹੈ ਤੇ ਓਪਰੇਸ਼ਨ ਚਲਾਉਣ ਪੈਸੇ ਨਾ ਹੋਣ ਕਾਰਨ ਉਸ ਦਾ ਕੰਮਕਾਜ ਠੱਪ ਹੋ ਚੁੱਕਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਕੰਪਨੀ ਨੂੰ ਠੋਸ ਤੇ ਯਕੀਨੀ ਪੁਨਰਜੀਵਿਤ ਯੋਜਨਾ ਪੇਸ਼ ਕਰਨ ਨੂੰ ਕਿਹਾ ਹੈ। ਡੀ. ਜੀ. ਸੀ. ਏ. ਨੇ ਨਿਯਮਾਂ 'ਚ ਰਹਿੰਦੇ ਹੋਏ ਏਅਰਲਾਈਨ ਦੀ ਮਦਦ ਦਾ ਵੀ ਭਰੋਸਾ ਦਿੱਤਾ ਹੈ।
ਨੋਟਬੰਦੀ ਦੇ ਬਾਅਦ 63 ਫੀਸਦੀ ਵਧੇ ਕ੍ਰੈਡਿਟ ਕਾਰਡ
NEXT STORY