ਮੁੰਬਈ — ਭਾਰਤੀ ਸਟੇਟ ਬੈਂਕ ਨੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਦੀ ਹਿੱਸੇਦਾਰੀ ਵੇਚਣ ਲਈ ਬੋਲੀਆਂ ਦੀ ਮੰਗ ਕਰ ਦਿੱਤੀ ਹੈ। ਜਨਤਕ ਸੂਚਨਾ ਅਨੁਸਾਰ, ਸਟੇਟ ਬੈਂਕ ਜੈੱਟ ਏਅਰਵੇਜ਼ ਦੇ ਪ੍ਰਬੰਧਨ ਅਤੇ ਨਿਯੰਤਰਣ 'ਚ ਬਦਲਾਅ ਕਰਨ 'ਤੇ ਵਿਚਾਰ ਕਰ ਰਿਹਾ ਹੈ। ਸਟੇਟ ਬੈਂਕ ਏਅਰਲਾਈਨ ਨੂੰ ਕਰਜ਼ਾ ਦੇਣ ਵਾਲੇ ਕਰਜ਼ਦਾਤਿਆਂ ਦੇ ਸਮੂਹ ਦੀ ਅਗਵਾਈ ਕਰ ਰਿਹਾ ਹੈ। ਸਟੇਟ ਬੈਂਕ ਕੈਪਿਟਲ ਮਾਰਕਿਟ ਬੋਲੀ ਪ੍ਰਕਿਰਿਆ 'ਚ ਕਰਜ਼ਾਦਾਤਿਆਂ ਦੀ ਸਹਾਇਤਾ ਕਰੇਗੀ ਅਤੇ ਸਲਾਹ ਦੇਵੇਗੀ। ਬੋਲੀਆਂ 10 ਅਪ੍ਰੈਲ ਤੱਕ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਕਰਜ਼ਾ ਹੱਲ ਯੋਜਨਾ ਦੇ ਤਹਿਤ ਕਰਜ਼ਾਦਾਤਿਆਂ ਦੇ ਸਮੂਹ ਨੇ ਜੈੱਟ ਏਅਰਵੇਜ਼ ਦਾ ਨਿਯੰਤਰਣ ਆਪਣੇ ਹੱਥਾਂ ਵਿਚ ਲੈ ਲਿਆ ਹੈ। ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ ਵਲੋਂ 25 ਮਾਰਚ ਨੂੰ ਮਨਜ਼ੂਰ ਕਰਜ਼ਾ ਹੱਲ ਯੋਜਨਾ ਦੇ ਤਹਿਤ ਕਰਜ਼ਦਾਤਿਆਂ ਨੇ ਏਅਰਲਾਈਨ 'ਚ ਜ਼ਿਆਦਾਤਰ ਹਿੱਸੇਦਾਰੀ ਲਈ ਅਤੇ ਉਸ ਵਿਚ 1,500 ਕਰੋੜ ਦੀ ਰਾਸ਼ੀ ਲਗਾਉਣ ਦੀ ਤਿਆਰੀ 'ਚ ਹੈ।
ਇਸ ਤੋਂ ਇਲਾਵਾ ਏਅਰਲਾਈਨ ਦੇ ਸੰਸਥਾਪਕ ਨਰੇਸ਼ ਗੋਇਲ ਦੇ ਨਾਲ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਗੋਇਲ ਦੀ ਹਿੱਸੇਦਾਰੀ ਵੀ 51 ਫੀਸਦੀ ਤੋਂ ਘੱਟ ਕੇ 25 ਫੀਸਦੀ ਤੱਕ ਪਹੁੰਚ ਗਈ ਹੈ। ਬੀਤੇ ਹਫਤੇ ਕਰਜ਼ਾਦਾਤਿਆਂ ਦੇ ਸਮੂਹ ਨੇ ਕਿਹਾ ਕਿ ਉਹ ਮੌਜੂਦਾ ਕਾਨੂੰਨੀ ਅਤੇ ਰੈਗੂਲੇਟਰੀ ਰੂਪਰੇਖਾ ਦੇ ਤਹਿਤ ਸਮਾਂ ਬੱਧ ਤਰੀਕੇ ਨਾਲ ਸਮਾਧਾਨ ਯੋਜਨਾ ਨੂੰ ਅੱਗੇ ਵਧਾਉਣਗੇ।
ਪੰਜਾਬ 'ਚ ਮਹਿੰਗੀ ਹੋ ਸਕਦੀ ਹੈ ਵਾਢੀ, ਕਿਸਾਨਾਂ 'ਤੇ ਵਧੇਗਾ ਬੋਝ
NEXT STORY