ਨਵੀਂ ਦਿੱਲੀ— ਇਸ ਹਫਤੇ ਸਟਾਕ ਬਾਜ਼ਾਰ ਦੀ ਚਾਲ ਤੇਲ ਤੇ ਰੁਪਏ ਦੀ ਸਥਿਤੀ ਅਤੇ ਕਾਰਪੋਰੇਟ ਨਤੀਜਿਆਂ ਨਾਲ ਤੈਅ ਹੋਵੇਗੀ। ਸੋਮਵਾਰ ਨੂੰ ਮੁੰਬਈ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਕਾਰਨ ਅਤੇ ਬੁੱਧਵਾਰ ਨੂੰ ਮਹਾਰਾਸ਼ਟਰ ਦਿਹਾੜੇ ਨੂੰ ਲੈ ਕੇ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਨਹੀਂ ਹੋਵੇਗਾ। ਹਾਲਾਂਕਿ ਇਸ ਵਿਚਕਾਰ ਮੰਗਲਵਾਰ ਨੂੰ ਬੀ. ਐੱਸ. ਈ. ਤੇ ਐੱਨ. ਐੱਸ. ਈ. 'ਚ ਕਾਰੋਬਾਰ ਹੋਵੇਗਾ।
ਨਿਵੇਸ਼ਕਾਂ ਦੀ ਨਜ਼ਰ ਹੁਣ ਕੱਚੇ ਤੇਲ 'ਤੇ ਹੋਵੇਗੀ ਕਿਉਂਕਿ ਭਾਰਤ ਇਸ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਕੱਚਾ ਤੇਲ ਮਹਿੰਗਾ ਹੋਣ ਨਾਲ ਚਾਲੂ ਖਾਤਾ ਘਾਟਾ ਵਧਣ ਦਾ ਖਦਸ਼ਾ ਹੁੰਦਾ ਹੈ। ਉੱਥੇ ਹੀ, ਬਾਜ਼ਾਰ ਦੀ ਨਜ਼ਰ ਰੁਪਏ ਦੀ ਚਾਲ 'ਤੇ ਵੀ ਰਹੇਗੀ। ਇਸ ਹਫਤੇ ਬਾਜ਼ਾਰ 'ਚ ਸਿਰਫ ਤਿੰਨ ਕਾਰੋਬਾਰ ਹੋਵੇਗਾ। ਜ਼ਿਕਰਯੋਗ ਹੈ ਕਿ 26 ਤਰੀਕ ਨੂੰ ਸੈਂਸੈਕਸ 336.47 ਅੰਕ ਯਾਨੀ 0.87 ਫੀਸਦੀ ਵਧ ਕੇ 39,067.33 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 112.85 ਅੰਕ ਯਾਨੀ 0.97 ਫੀਸਦੀ ਦੀ ਬੜ੍ਹਤ ਨਾਲ 11,754.65'ਤੇ ਬੰਦ ਹੋਣ 'ਚ ਸਫਲ ਰਿਹਾ।
ਸਰਕਾਰੀ ਪੋਰਟਲ 'ਤੇ ਮਿਲੇਗੀ ਜੀ. ਐੱਸ. ਟੀ. ਈ-ਚਲਾਨ ਕੱਢਣ ਦੀ ਸਹੂਲਤ
NEXT STORY