ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਵਿਭਾਗ ਟਾਟਾ ਟੈਲੀਸਰਵਿਸਿਜ਼, ਟੈਲੀਨਾਰ ਅਤੇ ਰਿਲਾਇੰਸ ਜਿਓ ਸਮੇਤ 5 ਦੂਰਸੰਚਾਰ ਕੰਪਨੀਆਂ ਨੂੰ ਨੋਟਿਸ ਜਾਰੀ ਕਰੇਗਾ। ਇਨ੍ਹਾਂ ਕੰਪਨੀਆਂ ਨੂੰ ਜਨਵਰੀ 'ਚ ਨੋਟਿਸ ਭੇਜੇ ਜਾ ਸਕਦੇ ਹਨ।
ਇਕ ਅਧਿਕਾਰਕ ਸੂਤਰ ਨੇ ਕਿਹਾ, ''ਕੈਗ ਨੇ ਇਸ ਮਹੀਨੇ ਆਪਣੀ ਰਿਪੋਰਟ 'ਚ ਇਨ੍ਹਾਂ ਕੰਪਨੀਆਂ ਵੱਲੋਂ ਆਪਣੀ ਆਮਦਨੀ ਨੂੰ ਘੱਟ ਕਰ ਕੇ ਵਿਖਾਉਣ ਦਾ ਖੁਲਾਸਾ ਕੀਤਾ ਹੈ। ਇਸ ਦੇ ਮੱਦੇਨਜ਼ਰ ਦੂਰਸੰਚਾਰ ਵਿਭਾਗ ਇਨ੍ਹਾਂ ਕੰਪਨੀਆਂ ਤੋਂ 2578 ਕਰੋੜ ਰੁਪਏ ਦੀ ਵਸੂਲੀ ਲਈ ਨੋਟਿਸ ਜਾਰੀ ਕਰੇਗਾ।'' ਕੈਗ ਦੀ 19 ਦਸੰਬਰ ਨੂੰ ਸੰਸਦ 'ਚ ਪੇਸ਼ ਰਿਪੋਰਟ ਅਨੁਸਾਰ ਟਾਟਾ ਟੈਲੀਸਰਵਿਸਿਜ਼, ਟੈਲੀਨਾਰ, ਵੀਡੀਓਕਾਨ ਟੈਲੀਕਾਮ, ਕੁਆਡਰੇਂਟ (ਵੀਡੀਓਕਾਨ ਸਮੂਹ ਦੀ ਕੰਪਨੀ) ਅਤੇ ਰਿਲਾਇੰਸ ਜਿਓ ਨੇ ਆਪਣੀ ਕਮਾਈ ਨੂੰ 14,800 ਕਰੋੜ ਰੁਪਏ ਘੱਟ ਕਰ ਕੇ ਵਿਖਾਇਆ ਹੈ, ਜਿਸ ਦੇ ਨਾਲ ਵਿਭਾਗ ਨੂੰ 2,578 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ।
ਵਾਹਨ ਉਦਯੋਗ 'ਚ ਘਟੇਗੀ ਭਰਤੀ, ਨਵੇਂ ਹੁਨਰ ਦੀ ਹੋਵੇਗੀ ਜ਼ਰੂਰਤ
NEXT STORY