ਨਵੀਂ ਦਿੱਲੀ— ਘਰੇਲੂ ਵਾਹਨ ਉਦਯੋਗ 'ਚ ਨਵੀਂ ਤਕੀਨਕ ਅਤੇ ਵਧਦੇ ਆਟੋਮੇਸ਼ਨ ਕਾਰਨ ਭਰਤੀ 'ਚ ਸਾਲਾਨ ਆਧਾਰ 'ਤੇ ਗਿਰਾਵਟ ਆਉਣ ਦਾ ਖਦਸ਼ਾ ਹੈ। ਇਕ ਰਿਪੋਰਟ ਅਨੁਸਾਰ ਇਹ 3-3.5 ਫੀਸਦੀ ਦੀ ਇਤਿਹਾਸਕ ਰਫਤਾਰ ਦਰ ਤੋਂ ਘੱਟ ਹੋ ਕੇ 2-2.5 ਫੀਸਦੀ 'ਤੇ ਆ ਸਕਦੀ ਹੈ। ਫਿੱਕੀ, ਨਾਸਕਾਮ ਅਤੇ ਇਵਾਈ ਦੀ ਸਾਂਝੀ ਰਿਪੋਰਟ 'ਫਿਊਚਰ ਆਫ ਜਾਬਸ ਇਨ ਇੰਡੀਆ-2022' ਮੁਤਾਬਕ ਨਵੀਆਂ ਤਕਨੀਕਾਂ ਦੀ ਖੋਜ ਕਾਰਨ ਵਰਕਰਾਂ 'ਚ ਨਵੇਂ ਹੁਨਰ ਦੀ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ ਹੈ। ਸਾਲ 2022 ਤਕ ਵਾਹਨ ਉਦਯੋਗ 'ਚ ਰੁਜ਼ਗਾਰ ਦੇ ਮੌਕੇ 1.43 ਕਰੋੜ 'ਤੇ ਪਹੁੰਚ ਜਾਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ 'ਚੋਂ 60-65 ਫੀਸਦੀ ਲਈ ਨਵੇਂ ਹੁਨਰ ਦੀ ਜ਼ਰੂਰਤ ਹੋਵੇਗੀ।
ਰਿਪੋਰਟ ਮੁਤਾਬਕ ਸਾਲ 2016-17 ਦੌਰਾਨ ਇਸ ਖੇਤਰ 'ਚ ਰੁਜ਼ਗਾਰ ਦੇ 1.28 ਕਰੋੜ ਪ੍ਰਤੱਖ ਮੌਕੇ ਮਿਲੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਾਹਨ ਉਦਯੋਗ 'ਚ ਨਿਯੁਕਤੀਆਂ ਸਾਲਾਨਾ ਆਧਾਰ 'ਤੇ 3-3.5 ਫੀਸਦੀ ਦੀ ਬਜਾਏ 2-2.5 ਫੀਸਦੀ ਦੀ ਦਰ ਨਾਲ ਵਧਣਗੀਆਂ ਅਤੇ 2022 'ਚ 1.43 ਕਰੋੜ 'ਤੇ ਪਹੁੰਚ ਜਾਣਗੀਆਂ। ਰਿਪੋਰਟ ਮੁਤਾਬਕ ਵੈਲਡਿੰਗ ਦੁਕਾਨਾਂ, ਪ੍ਰੈਸ-ਕਾਸਟ-ਪੈਂਟਿੰਗ ਦੁਕਾਨਾਂ 'ਚ 70-100 ਫੀਸਦੀ ਕੰਮ ਰੋਬਟਾਂ ਕਾਰਨ ਆਟੋਮੇਟ ਹੋ ਚੁੱਕੇ ਹਨ। ਉਤਪਾਦਨ ਖਰਚ 'ਚ ਕਟੌਤੀ ਅਤੇ ਆਟੋਮੇਸ਼ਨ 'ਚ ਵਾਧੇ ਲਈ ਇਨ੍ਹਾਂ ਦਾ ਇਸਤੇਮਾਲ ਐਸੈਂਬਲਿੰਗ 'ਚ ਵੀ ਕੀਤਾ ਜਾਣ ਲੱਗਾ ਹੈ। ਉਸ 'ਚ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ 'ਚ ਮੇਕ ਇਨ ਇੰਡੀਆ ਤਹਿਤ ਕੀਤੀਆਂ ਜਾ ਰਹੀਆਂ ਨਿਵੇਸ਼ ਕੋਸ਼ਿਸ਼ਾਂ ਅਤੇ ਆਰਥਿਕ ਮਾਹੌਲ ਦੇ ਕਾਰਨ ਭਾਰਤੀ ਵਾਹਨ ਉਦਯੋਗ 'ਚ ਹੁਨਰਮੰਦ ਕਾਮਿਆਂ ਦੀ ਮੰਗ ਵਧੇਗੀ।
ਈ-ਕਾਮਰਸ ਦੇ ਕਈ ਸੇਲਰ ਨਹੀਂ ਕਰ ਰਹੇ MRP ਦਾ ਖੁਲਾਸਾ
NEXT STORY